Singer ਬਣੇ ਐਕਸ਼ਨ ਹੀਰੋ ਅਕਸ਼ੇ, ਖਿਲਾੜੀ ਕੁਮਾਰ ਦਾ ਸ਼ੰਭੂ ਗੀਤ ਰਿਲੀਜ਼

'ਸ਼ੰਭੂ' ਨੂੰ ਅਕਸ਼ੈ ਕੁਮਾਰ ਨੇ ਸੁਧੀਰ ਯਾਦੂਵੰਸ਼ੀ ਅਤੇ ਵਿਕਰਮ ਮਾਂਟਰੋਜ਼ ਦੇ ਨਾਲ ਗਾਇਆ ਹੈ। ਗੀਤ ਦੇ ਬੋਲ ਅਭਿਨਵ ਸ਼ੇਖਰ ਨੇ ਲਿਖੇ ਹਨ, ਜਦਕਿ ਕੋਰੀਓਗ੍ਰਾਫੀ ਦੀ ਜ਼ਿੰਮੇਵਾਰੀ ਗਣੇਸ਼ ਆਚਾਰੀਆ ਨੇ ਲਈ ਹੈ।

Share:

ਆਪਣੇ ਜਬਰਦਸਤ ਐਕਸ਼ਨ ਅਤੇ ਅਦਾਕਾਰੀ ਲਈ ਮਸ਼ਹੂਰ ਅਕਸ਼ੇ ਕੁਮਾਰ ਹੁਣ ਗਾਇਕੀ ਵਿੱਚ ਕਮਾਲ ਕਰ ਰਹੇ ਹਨ। ਹੁਣ ਤੱਕ ਐਕਸ਼ਨ ਤੋਂ ਲੈ ਕੇ ਕਾਮੇਡੀ ਤੱਕ, ਪ੍ਰਸ਼ੰਸਕਾਂ ਨੇ ਅਦਾਕਾਰ ਦੇ ਹਰ ਅੰਦਾਜ਼ ਨੂੰ ਪਸੰਦ ਕੀਤਾ ਹੈ। ਅਕਸ਼ੇ ਨੇ ਆਪਣਾ ਮਿਊਜ਼ਿਕ ਵੀਡੀਓ 'ਸ਼ੰਭੂ' ਰਿਲੀਜ਼ ਕੀਤਾ, ਜਿਸ 'ਚ ਅਭਿਨੇਤਾ ਮਹਾਦੇਵ ਦੇ ਅਵਤਾਰ 'ਚ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਪਰਫਾਰਮ ਵੀ ਕੀਤਾ

'ਸ਼ੰਭੂ' ਨਾਮ ਦੇ ਇਸ ਗੀਤ ਨੂੰ ਅਕਸ਼ੇ ਕੁਮਾਰ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ 'ਚ ਪਰਫਾਰਮ ਵੀ ਕੀਤਾ ਹੈ। 'ਸ਼ੰਭੂ' ਦੀ ਵੀਡੀਓ 'ਚ ਅਕਸ਼ੈ ਫਿਲਮ OMG 2 ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਉਨ੍ਹਾਂ ਨੇ ਸ਼ਿਵ ਦੇ ਦੂਤ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ