ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾ’ ਨੇ ਹਲਚਲ ਮਚਾ ਦਿੱਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾ’ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਹੈਂਡਲ ‘ਤੇ ਰਿਲੀਜ਼ ਹੋ ਗਿਆ ਹੈ। ਗੀਤ ਨੇ ਕਾਫੀ ਹਲਚਲ ਮਚਾ ਦਿੱਤੀ ਹੈ ਕਿਉਂਕਿ ਇਸ ਰਿਲੀਜ਼ ਨੇ 8 ਘੰਟਿਆਂ ਦੇ ਅੰਦਰ ਹੀ 7 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ। ਵੀਡੀਓ ਵਿੱਚ, ਖਾਸਕਰ ਤੌਰ ’ਤੇ ਮੂਸੇਵਾਲਾ ਦੀਆਂ ਫੋਟੋਆਂ ਜਿਸ ਵਿੱਚ ਕੰਧਾਂ, ਅਖਬਾਰਾਂ […]

Share:

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾ’ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਹੈਂਡਲ ‘ਤੇ ਰਿਲੀਜ਼ ਹੋ ਗਿਆ ਹੈ। ਗੀਤ ਨੇ ਕਾਫੀ ਹਲਚਲ ਮਚਾ ਦਿੱਤੀ ਹੈ ਕਿਉਂਕਿ ਇਸ ਰਿਲੀਜ਼ ਨੇ 8 ਘੰਟਿਆਂ ਦੇ ਅੰਦਰ ਹੀ 7 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ।

ਵੀਡੀਓ ਵਿੱਚ, ਖਾਸਕਰ ਤੌਰ ’ਤੇ ਮੂਸੇਵਾਲਾ ਦੀਆਂ ਫੋਟੋਆਂ ਜਿਸ ਵਿੱਚ ਕੰਧਾਂ, ਅਖਬਾਰਾਂ ਅਤੇ ਟਰੱਕਾਂ ‘ਤੇ ਪੇਂਟਿੰਗਾਂ ਸ਼ਾਮਿਲ ਹਨ, ਦੇ ਨਾਲ-ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਬਿਲਬੋਰਡਾਂ ‘ਤੇ ਚੱਲ ਰਹੇ ਉਸ ਦੇ ਪ੍ਰਦਰਸ਼ਨ ਦੇ ਵੀਡੀਓ ਦੇ ਵੱਖ-ਵੱਖ ਸ਼ਾਟ ਸ਼ਾਮਲ ਕੀਤੇ ਗਏ ਹਨ। ਅੰਤ ਵਿੱਚ, ਕੈਮਰਾ ਇੱਕ ਝੰਡੇ ‘ਤੇ ਫੋਕਸ ਕਰਦਾ ਹੈ ਜਿਸ ਵਿੱਚ ਉਸਦੀ ਫੋਟੋ ਉੱਤੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਲਿਖਿਆ ਹੁੰਦਾ ਹੈ।

ਮੂਸੇਵਾਲਾ ਦੇ ਪ੍ਰਸ਼ੰਸਕ ਇਸ ਗੀਤ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿਉਂਕਿ 4 ਦਿਨ ਪਹਿਲਾਂ ਮ੍ਰਿਤਕ ਗਾਇਕ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਗਈ ਸੀ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲਾਪਰਵਾਹੀ ਲਈ ਸਰਕਾਰ ਦੀ ਨਿੰਦਾ ਕਰਦੇ ਹੋਏ, ਉਸਨੇ ਕਿਹਾ ਕਿ ਇਹ ਸਿਰਫ ਉਸਦੇ ਪੁੱਤਰ ਦੇ ਪ੍ਰਸ਼ੰਸਕ ਹੀ ਹਨ ਜੋ ਉਸਦੇ ਨਾਲ ਖੜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਗਾਏ ਹੋਰ ਗੀਤ ਵੀ ਸਮੇਂ-ਸਮੇਂ ਸਿਰ ਰਿਲੀਜ਼ ਕੀਤੇ ਜਾਣਗੇ।

ਇਹ ਗੀਤ ਸਟੀਲ ਬੈਂਗਲਜ਼ ਦੇ ਸੰਗੀਤ ਦੁਆਰਾ ਤਿਆਰ ਕੀਤਾ ਅਤੇ ਬਰਨਾ ਬੁਆਏ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।

‘ਮੇਰਾ ਨਾ’ ਮੂਸੇਵਾਲਾ ਦਾ ਤੀਜਾ ਗੀਤ ਹੈ ਜੋ ਉਸ ਦੀ ਮੌਤ ਤੋਂ ਬਾਅਦ ਅਧਿਕਾਰਤ ਤੌਰ ‘ਤੇ ਰਿਲੀਜ਼ ਹੋਇਆ ਹੈ। ਗਾਇਕ ਦਾ ਪਹਿਲਾ ਗੀਤ, ਐੱਸਵਾਈਐੱਲ, ਜੂਨ 2022 ਵਿੱਚ ਰਿਲੀਜ਼ ਹੋਇਆ ਸੀ, ਜੋ ਕਿ ਪੰਜਾਬ ਦੀ ਹਰਿਆਣਾ ਨਾਲ ਪਾਣੀ ਦੀ ਵੰਡ ਸਬੰਧੀ ਸੰਧੀ ਦਾ ਵਰਣਨ ਕਰਦਾ ਹੈ। ਗੀਤ ਨੂੰ ਰਿਲੀਜ਼ ਦੇ 2 ਦਿਨਾਂ ਬਾਅਦ ਬੈਨ ਕਰ ਦਿੱਤਾ ਗਿਆ ਸੀ, ਹਾਲਾਂਕਿ, ਪਲੇਟਫਾਰਮ ‘ਤੇ ਮੌਜੂਦ ਹੋਣ ਤੱਕ ਇਸ ਨੂੰ ਯੂਟਿਊਬ ‘ਤੇ 2.7 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਮੂਸੇਵਾਲਾ ਦਾ ਦੂਜਾ ਗੀਤ ‘ਵਾਰ’ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਸੀ, ਜੋ ਸਿੱਖ ਸਾਮਰਾਜ ਦੀ ਫੌਜ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ ਸਨ।