Lamborghini: ਸ਼ਰਧਾ ਕਪੂਰ ਨੇ 4 ਕਰੋੜ ਰੁਪਏ ਦੀ ਲੈਂਬੋਰਗਿਨੀ ਹੁਰਾਕਨ ਖਰੀਦੀ

Lamborghini :ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਅੱਜ ਕੱਲ ਖੂਬ ਚਰਚਾ ਵਿੱਚ ਹੈ। ਜਿਸਦਾ ਕਾਰਨ ਹੈ ਸ਼ਰਧਾ ਦੀ ਨਵੀਂ ਗੱਡੀ। ਇਸ ਸਾਲ ਸ਼ਰਧਾ ਕਪੂਰ (Shraddha Kapoor) ਦਾ ਦੁਸਹਿਰਾ ਯਾਦਗਾਰ ਰਿਹਾ। ਅਭਿਨੇਤਰੀ ਜੋ ਅਕਸਰ ਆਪਣੇ ਵਿੱਤ ਅਤੇ ਨਿਵੇਸ਼ ਨੂੰ ਲੈ ਕੇ ਚੁੱਪ ਰਹਿੰਦੀ ਹੈ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਆਪ ਨੂੰ ਇੱਕ ਨਵੀਂ ਲੈਂਬੋਰਗਿਨੀ ਹੁਰਾਕਨ ਕਾਰ ਗਿਫਟ […]

Share:

Lamborghini :ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਅੱਜ ਕੱਲ ਖੂਬ ਚਰਚਾ ਵਿੱਚ ਹੈ। ਜਿਸਦਾ ਕਾਰਨ ਹੈ ਸ਼ਰਧਾ ਦੀ ਨਵੀਂ ਗੱਡੀ। ਇਸ ਸਾਲ ਸ਼ਰਧਾ ਕਪੂਰ (Shraddha Kapoor) ਦਾ ਦੁਸਹਿਰਾ ਯਾਦਗਾਰ ਰਿਹਾ। ਅਭਿਨੇਤਰੀ ਜੋ ਅਕਸਰ ਆਪਣੇ ਵਿੱਤ ਅਤੇ ਨਿਵੇਸ਼ ਨੂੰ ਲੈ ਕੇ ਚੁੱਪ ਰਹਿੰਦੀ ਹੈ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਆਪ ਨੂੰ ਇੱਕ ਨਵੀਂ ਲੈਂਬੋਰਗਿਨੀ ਹੁਰਾਕਨ ਕਾਰ ਗਿਫਟ ਕੀਤੀ ਹੈ। ਅਭਿਨੇਤਰੀ ਦੇ ਦੋਸਤ ਨੇ ਇੰਸਟਾਗ੍ਰਾਮ ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਸਨੇ ਖੁਲਾਸਾ ਕੀਤਾ ਕਿ ਅਭਿਨੇਤਰੀ ਨੇ 4 ਕਰੋੜ ਰੁਪਏ ਦੀ ਲਾਲ ਰੰਗ ਦੀ ਲੈਂਬੋਰਗਿਨੀ ਹੁਰਾਕਨ ਟੇਕਨਿਕਾ ਖਰੀਦੀ ਹੈ। ਸ਼ਰਧਾ ਕਪੂਰ (Shraddha Kapoor) ਨੇ ਕਮੈਂਟ ਸੈਕਸ਼ਨ ਤੇ ਜਾ ਕੇ ਗੱਡੀ ਦੀ ਖਰੀਦਦਾਰੀ ਦੀ ਖਬਰ ਦੀ ਪੁਸ਼ਟੀ ਕੀਤੀ। ਥੋੜ੍ਹੀ ਦੇਰ ਬਾਅਦ ਸ਼ਰਧਾ ਨੇ ਵੀ ਆਪਣੀ ਖੂਬਸੂਰਤ ਗੱਡੀ ਨਾਲ ਮੁੰਬਈ ਦੀਆਂ ਸੜਕਾਂ ਤੇ ਗੇੜੀ ਮਾਰੀ। 

ਹੋਰ ਪੜ੍ਹੋਂ: ਗਣਪਤ ਦਾ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ 

ਸ਼ਰਧਾ ਕਪੂਰ ਨੇ ਸਾਝੀ ਕੀਤੀ ਤਸਵੀਰ

ਮੰਗਲਵਾਰ ਨੂੰ ਸ਼ਰਧਾ ਕਪੂਰ (Shraddha Kapoor) ਨੇ  ਇੱਕ ਫੋਟੋ ਸ਼ੇਅਰ ਕੀਤੀ ਅਤੇ ਉਸਦੇ ਲਈ ਇੱਕ ਮੂਵਿੰਗ ਨੋਟ ਲਿਖਿਆ। ਉਸਨੇ ਲਿੱਖਿਆ ਕਿ ਅੱਜ ਦਾ ਦਿਨ ਮੇਰੇ ਲਈ ਸੱਚਮੁੱਚ ਇੱਕ ਖਾਸ ਦਿਨ ਹੈ। ਜੋ ਕਿ ਸਪਨੇ ਵਾਂਗ ਹੈ। ਉਹ ਸਪਨਾ ਜੋ ਹਕੀਕਤ ਹਣ ਚੁੱਕਾ ਹੈ। ਉਸਨੇ ਕਿਹਾ ਕਿ ਅੱਜ ਮੈਂ ਖੁਦ ਨੂੰ ਲਾਲ ਰੰਗ ਦੀ ਖੂਬਸੂਰਤ ਲੋਂਬੋਰਗਿਨੀ ਗਿਫਟ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਮੁੰਬਈ ਵਿੱਚ ਇੱਕ ਅਭੁੱਲ ਪਹਿਲੀ ਵਾਰ ਹੈ  ਜਦੋ ਇੱਕ ਲੈਂਬੋਰਗਿਨੀ ਇੱਕ ਔਰਤ ਨੂੰ ਵੇਚੀ ਗਈ। ਸ਼ਰਧਾ ਦੇ ਦੋਸਤ ਨੇ ਲਿਖਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। 

ਸੁਪਰਕਾਰ ਸਿਰਫ਼ ਇੱਕ ਕਾਰ ਨਹੀਂ

ਸ਼ਰਧਾ (Shraddha Kapoor) ਨੇ ਕਿਹਾ ਕਿ ਇੱਕ ਸੁਪਰਕਾਰ ਕਦੇ ਵੀ ਸਿਰਫ਼ ਕਾਰ ਨਹੀਂ ਹੁੰਦੀ। ਇਹ ਰੁਕਾਵਟਾਂ ਨੂੰ ਤੋੜਨ ਅਤੇ ਨਿਡਰਤਾ ਨਾਲ ਤੁਹਾਡੇ ਸੁਪਨਿਆਂ ਦਾ ਪਿੱਛਾ ਕਰਨ ਦਾ ਪ੍ਰਤੀਕ ਹੈ। ਉਸਦੇ ਦੋਸਤ ਨੇ ਕਿਹਾ ਕਿ ਅਜਿਹੀ ਉੱਚ ਪ੍ਰਾਪਤੀ ਕਰਨ ਵਾਲੀ ਔਰਤ ਨੂੰ ਇਸ ਦੀਆਂ ਚਾਬੀਆਂ ਸੌਂਪਣਾ ਮੈਨੂੰ ਕਈ ਪੱਧਰਾਂ ਤੇ ਮਾਣ ਮਹਿਸੂਸ ਕਰਦਾ ਹੈ। ਸ਼ਰਧਾ ਦਾ ਇਹ ਕਦਮ ਅਤੇ ਸਫਰ ਉਸ ਵਰਗੀਆਂ ਹੋਰ ਕੁੜੀਆਂ ਨੂੰ ਪ੍ਰੇਰਿਤ ਕਰਨ ਲਈ ਕਾਫੀ ਹੈ। ਸ਼ਰਧਾ ਨੇ ਕਮੈਂਟ ਸੈਕਸ਼ਨ ਤੇ ਜਾ ਕੇ ਲਿਖਿਆ ਦਿਲਦਾਰ ਇਹਨਾਂ ਸ਼ਬਦਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ਰਧਾ ਦੀ ਕਾਰ ਅਤੇ ਮੁੰਬਈ ਦੀਆਂ ਸੜਕਾਂ ਤੇ ਉਸਦਾ ਸਫਰ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਬਾਲੀਵੁੱਡ ਹਸਤੀਆਂ ਨੇ ਸ਼ਰਧਾ ਨੂੰ ਇਸ ਸੋਹਣੇ ਸਫਰ ਦੀਆਂ ਸ਼ੁਭਕਾਮਨਾਂਵਾਂ ਵੀ ਦਿੱਤੀਆ।