ਸ਼ਹਿਨਾਜ਼ ਗਿੱਲ ਦੀ ਵਿਗੜੀ ਤਬੀਅਤ, ਹਸਪਤਾਲ ਵਿੱਚ ਭਰਤੀ

ਸ਼ਹਿਨਾਜ਼ ਗਿੱਲ ਦੀ ਸਿਹਤ ਨੂੰ ਲੈਕੇ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਦੀ ਤਬੀਅਤ ਵਿਗੜ ਗਈ ਹੈ। ਜਿਸ ਨੂੰ ਲੈਕੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਸ਼ਹਿਨਾਜ਼ ਦੀ ਫਿਲਮ ਥੈਂਕ ਯੂ ਫਾਰ ਕਮਿੰਗ ਦੀ ਰਿਲੀਜ਼ ਤੋਂ ਕੁਝ ਦਿਨ ਬਾਅਦ ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ […]

Share:

ਸ਼ਹਿਨਾਜ਼ ਗਿੱਲ ਦੀ ਸਿਹਤ ਨੂੰ ਲੈਕੇ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਦੀ ਤਬੀਅਤ ਵਿਗੜ ਗਈ ਹੈ। ਜਿਸ ਨੂੰ ਲੈਕੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਸ਼ਹਿਨਾਜ਼ ਦੀ ਫਿਲਮ ਥੈਂਕ ਯੂ ਫਾਰ ਕਮਿੰਗ ਦੀ ਰਿਲੀਜ਼ ਤੋਂ ਕੁਝ ਦਿਨ ਬਾਅਦ ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਫਿਲਮ ਪ੍ਰਮੋਸ਼ਨ ਦੌਰਾਨ ਇਨਫੈਕਸ਼ਨ ਹੋ ਗਈ ਸੀ। ਅਦਾਕਾਰਾ ਸ਼ਹਿਨਾਜ਼ ਗਿਲ ਇਸ ਸਮੇਂ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਫੂਡ ਪੁਆਇਜ਼ਨਿੰਗ ਦਾ ਇਲਾਜ ਕਰਵਾ ਰਹੀ ਹੈ। ਉਸਨੇ ਹਾਲ ਹੀ ਵਿੱਚ ਆਪਣੀ ਫਿਲਮ ਥੈਂਕ ਯੂ ਫਾਰ ਕਮਿੰਗ ਦੀ ਰਿਲੀਜ਼ ਦੇਖੀ। ਸੋਮਵਾਰ ਦੇਰ ਰਾਤ ਫਿਲਮ ਦੀ ਸਹਿ-ਨਿਰਮਾਤਾ ਰੀਆ ਕਪੂਰ ਉਸਨੂੰ ਮਿਲ ਹਸਪਤਾਲ ਪੁੱਜੀ। ਇੰਸਟਾਗ੍ਰਾਮ ਤੇ ਇਕ ਪਾਪਰਾਜ਼ੋ ਅਕਾਊਂਟ ਨੇ ਰੀਆ ਕਪੂਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਹ ਹਸਪਤਾਲ ਤੋਂ ਬਾਹਰ ਨਿਕਲਦੀ ਹੈ ਅਤੇ ਆਪਣੀ ਕਾਰ ਵਿਚ ਬੈਠਣ ਤੋਂ ਬਾਅਦ ਫੋਟੋਗ੍ਰਾਫ਼ਰਾਂ ਨੂੰ ਪੋਜ ਦਿੰਦੀ ਹੈ। ਕਈਆਂ ਨੇ ਕਮੈਂਟ ਸੈਕਸ਼ਨ ਵਿੱਚ ਸ਼ਹਿਨਾਜ਼ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਇੱਕ ਪ੍ਰਸ਼ੰਸਕ ਨੇ ਲਿਖਿਆ ਸ਼ਹਿਨਾਜ਼ ਜਲਦੀ ਠੀਕ ਹੋ ਜਾਓ ਅਤੇ ਆਪਣਾ ਧਿਆਨ ਰੱਖੋ। ਇੱਕ ਹੋਰ ਨੇ ਟਿੱਪਣੀ ਕੀਤੀ ਕਿ ਤੂੰ ਸਾਡੀ ਸ਼ੇਰਨੀ ਹੈ। ਕਈਆਂ ਨੇ ਕਿਹਾ ਕਿ ਸ਼ਹਿਨਾਜ਼ ਨੂੰ ਬੁਰੀ ਨਜ਼ਰ ਲੱਗ ਗਈ ਹੈ।  ਇੱਕ ਟਿੱਪਣੀ ਵਿੱਚ ਇਹ ਵੀ ਲਿਖਿਆ ਗਿਆ ਸੀ ਜਲਦੀ ਠੀਕ ਹੋ ਜਾਓ ਸ਼ਹਿਨਾਜ਼।

ਸ਼ਹਿਨਾਜ਼ ਗਿੱਲ ਨੇ ਹਸਪਤਾਲ ਤੋਂ ਅਪਡੇਟ ਸਾਂਝੀ ਕੀਤੀ

ਸ਼ਹਿਨਾਜ਼ ਨੇ ਪਹਿਲਾਂ ਹਸਪਤਾਲ ਤੋਂ ਇੰਸਟਾਗ੍ਰਾਮ ਲਾਈਵ ਕੀਤਾ ਸੀ। ਲਾਈਵ ਸੈਸ਼ਨ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੁਆਰਾ ਆਨਲਾਈਨ ਸਾਂਝਾ ਕੀਤਾ ਗਿਆ ਸੀ। ਹਸਪਤਾਲ ਦੇ ਕੱਪੜੇ ਪਹਿਨੇ ਅਤੇ ਹਸਪਤਾਲ ਦੇ ਬਿਸਤਰੇ ਤੇ ਲੇਟੀ ਹੋਈ ਸ਼ਹਿਨਾਜ਼ ਨੇ ਕਿਹਾ ਸੀ ਦੇਖੋ ਬੂਰਾ  ਸਮਾਂ ਸਾਰਿਆ ਦਾ ਆਓਂਦਾ ਹੈ ਅਤੇ ਜਲਦੀ ਚਲਾ ਵੀ ਜਾਂਦਾ ਹੈ। ਉਸਨੇ ਅੱਗੇ ਕਿਹਾ ਕਿ ਦੋਸਤੋ ਮੈਂ ਹੁਣ ਠੀਕ ਹਾਂ। ਮੈ ਨਾ ਸੈਂਡਵਿਚ ਖਾ ਲਿਆ ਸੀ ਜਿਸ ਕਰਕੇ ਮੇਨੂੰ ਇਨਫੈਕਸ਼ਨ ਹੋ ਗਈ ਸੀ। ਅਨਿਲ ਕਪੂਰ ਨੇ ਲਾਈਵ ਸੈਸ਼ਨ ਦੌਰਾਨ ਟਿੱਪਣੀ ਵੀ ਕੀਤੀ ਸੀ ਨਮਤੇ ਸ਼ਹਿਨਾਜ਼ ਜੀ। ਤੁਸੀਂ ਮੁਮਤਾਜ਼ ਵਰਗੇ ਹੋ ਸਾਡੀ ਅਗਲੀ ਮੁਮਤਾਜ਼। ‘ਥੈਂਕ ਯੂ ਫਾਰ ਕਮਿੰਗ’ ਵਿੱਚ ਸ਼ਹਿਨਾਜ਼ ਨੇ ਰੁਸ਼ੀ ਕਾਲਰਾ ਦਾ ਕਿਰਦਾਰ ਨਿਭਾਇਆ ਹੈ। ਇਹ ਕਨਿਕਾ ਕਪੂਰ  ਦੀ ਕਹਾਣੀ ਹੈ। ਜੋ ਕਿ 30 ਸਾਲਾਂ ਦੀ ਇੱਕ ਕੁਆਰੀ ਔਰਤ ਹੈ ਅਤੇ ਸੱਚੇ ਪਿਆਰ ਦੀ ਖੋਜ ਕਰ ਰਹੀ ਹੈ। ਇਸ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਕਰਨ ਬੁਲਾਨੀ ਨੇ ਕੀਤਾ ਹੈ। ਰਾਧਿਕਾ ਆਨੰਦ ਅਤੇ ਪ੍ਰਸ਼ਤੀ ਸਿੰਘ ਦੁਆਰਾ ਸਕ੍ਰਿਪਟ ਤਿਆਰ ਕੀਤੀ ਗਈ ਹੈ।