ਸ਼ਾਹਰੁਖ ਖਾਨ ਨੂੰ ਪਸੰਦ ਆਈ ਸਨੀ ਦਿਓਲ ਦੀ ਗਦਰ 2 

 ਸ਼ਾਹਰੁਖ ਖਾਨ ਦਾ ਕੋਈ ਵੀ ਰਿਐਕਸ਼ਨ ਹੋਵੇ ਦਰਸ਼ਕਾਂ ਵਿੱਚ ਟ੍ਰੈਂਡ ਬਣ ਜਾਂਦਾ ਹੈ। ਪਠਾਨ ਦੀ ਰਿਲੀਜ਼ ਤੋਂ ਬਾਅਦ ਸ਼ਨੀਵਾਰ ਨੂੰ ਸ਼ਾਹਰੁੱਖ ਖਾਨ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਜਿਸ ਵਿੱਚ ਖਾਨ ਨੇ ਸਨੀ ਦਿਓਲ ਦੀ ਗਦਰ 2 ਦੀ ਤਾਰੀਫ ਕੀਤੀ। ਇਹੀ ਨਹੀਂ ਆਲੀਆ ਭੱਟ ਦੇ ਨੈਸ਼ਨਲ ਐਵਾਰਡ ਜਿੱਤਣ ਤੇ ਵੀ ਅਪਣਾ ਪੱਖ ਰੱਖਿਆ। ਆਸਕ ਐਸਆਰਕੇ ਸੈਸ਼ਨ ਦੌਰਾਨ […]

Share:

 ਸ਼ਾਹਰੁਖ ਖਾਨ ਦਾ ਕੋਈ ਵੀ ਰਿਐਕਸ਼ਨ ਹੋਵੇ ਦਰਸ਼ਕਾਂ ਵਿੱਚ ਟ੍ਰੈਂਡ ਬਣ ਜਾਂਦਾ ਹੈ। ਪਠਾਨ ਦੀ ਰਿਲੀਜ਼ ਤੋਂ ਬਾਅਦ ਸ਼ਨੀਵਾਰ ਨੂੰ ਸ਼ਾਹਰੁੱਖ ਖਾਨ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਜਿਸ ਵਿੱਚ ਖਾਨ ਨੇ ਸਨੀ ਦਿਓਲ ਦੀ ਗਦਰ 2 ਦੀ ਤਾਰੀਫ ਕੀਤੀ। ਇਹੀ ਨਹੀਂ ਆਲੀਆ ਭੱਟ ਦੇ ਨੈਸ਼ਨਲ ਐਵਾਰਡ ਜਿੱਤਣ ਤੇ ਵੀ ਅਪਣਾ ਪੱਖ ਰੱਖਿਆ। ਆਸਕ ਐਸਆਰਕੇ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਸਲਮਾਨ ਖਾਨ ਦੇ ਨਵੇਂ ਲੁੱਕ ਬਾਰੇ ਪੁੱਛਿਆ ਕਿ ਸਰ ਸਲਮਾਨ ਖਾਨ ਦੀ ਲੇਟੈਸਟ ਲੁੱਕ ਜਵਾਨ ਲਈ ਪ੍ਰਮੋਸ਼ਨ ਕਰਦੀ ਲੱਗਦੀ ਹੈ, ਕੀ ਇਹ ਸੱਚ ਹੈ?  ਇਸ ਬਾਰੇ ਸ਼ਾਹਰੁਖ ਖਾਨ ਨੇ ਕਿਹਾ ਸਲਮਾਨ ਨੂੰ ਮੇਰੇ ਲਈ ਆਪਣਾ ਪਿਆਰ ਦਿਖਾਉਣ ਲਈ ਵੱਖਰਾ ਦਿੱਖਣ ਦੀ ਲੋੜ ਨਹੀਂ ਹੈ। ਉਹ ਮੈਨੂੰ ਆਪਣੇ ਦਿਲ ਤੋਂ ਪਿਆਰ ਕਰਦਾ ਹੈ ਅਤੇ ਇਹੀ ਸੱਚ ਹੈ।  ਸਲਮਾਨ ਖਾਨ ਨੂੰ ਲਗਭਗ ਇਕ ਹਫਤਾ ਪਹਿਲਾਂ ਮੁੰਬਈ ਦੇ ਆਪਣੇ ਘਰ ਦੇ ਬਾਹਰ ਗੰਜੇ ਲੁੱਕ ਵਿੱਚ ਦੇਖਿਆ ਗਿਆ ਸੀ। ਇਸ ਨਵੀਂ ਦਿੱਖ ਨੇ ਫੈਨ ਨੂੰ ਕਾਫੀ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਇਕ ਹੋਰ ਫੈਨ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ ਕਿ ਕੀ ਉਸ ਨੇ ਸੰਨੀ ਦਿਓਲ ਦੀ ‘ਗਦਰ 2’ ਦੇਖੀ ਹੈ।  ਸ਼ਾਹਰੁਖ ਖਾਨ ਨੇ ਪ੍ਰਸ਼ੰਸਕ ਨੂੰ ਜਵਾਬ ਦਿੰਦੇ ਹੋਏ ਕਿਹਾ, ਬਿਲਕੁਲ ਦੇਖੀ ਅਤੇ ਬਹੁਤ ਪਸੰਦ ਵੀ ਆਈ।  ਗਦਰ 2 ਫਿਲਮ ਨੇ  ਬਾਕਸ ਆਫਿਸ ‘ਤੇ 400 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਇਹ ਹਰ ਰੋਜ਼ ਵਧਦੀ ਜਾ ਰਹੀ ਹੈ। ਆਸ ਲਗਾਈ ਜਾ ਰਹੀ ਹੈ ਕਿ ਇਹ ਇਸ ਸਾਲ ਦੀ ਸਭ ਤੋ ਵੱਡੀ ਫ਼ਿਲਮ ਬਣ ਜਾਵੇਗੀ। 

ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਆਲੀਆ ਭੱਟ ਦੇ ਨੈਸ਼ਨਲ ਐਵਾਰਡ ਜਿੱਤਣ ਬਾਰੇ ਵੀ ਪੁੱਛਿਆ।ਇਸ ਤੇ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ ਕਿ ਹਾਂ ਮੈਂ ਉਸ ਲਈ ਬਹੁਤ ਖੁਸ਼ ਹਾਂ ਅਤੇ ਬਾਕੀ ਸਾਰੇ ਜੇਤੂਆਂ ਨੂੰ ਵੀ ਵਧਾਈ।ਸ਼ਾਹਰੁਖ ਖਾਨ ਅਤੇ ਆਲੀਆ ਭੱਠ ਨੇ ‘ਡੀਅਰ ਜ਼ਿੰਦਗੀ’ ਵਿੱਚ ਇਕੱਠੇ ਕੰਮ ਕੀਤਾ ਸੀ। ਵਰਕ ਫਰੰਟ ਤੇ ਸ਼ਾਹਰੁਖ ਖਾਨ ਨੂੰ ਆਖਰੀ ਵਾਰ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੇ ਨਾਲ ‘ਪਠਾਨ’ ਵਿੱਚ ਦੇਖਿਆ ਗਿਆ ਸੀ। ਉਹ ਅਗਲੀ ਵਾਰ ਐਟਲੀ ਦੀ ਆਉਣ ਵਾਲੀ ਐਕਸ਼ਨ ਫਿਲਮ ‘ਜਵਾਨ’ ਵਿੱਚ ਨਜ਼ਰ ਆਉਣਗੇ। ਜਵਾਨ ਵਿੱਚ ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਪ੍ਰਿਆਮਣੀ, ਸੁਨੀਲ ਗਰੋਵਰ ਅਤੇ ਹੋਰ ਵੀ ਕਈ ਕਲਾਕਾਰ ਦਿਖਾਈ ਦੇਣਗੇ। ਫਿਲਮ ਦਾ ਪਹਿਲਾ ਗੀਤ ‘ਚੱਲਿਆ’ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਵਿੱਚ ਸੁਪਰਹਿੱਟ ਹੋ ਚੁੱਕਾ ਹੈ।ਜਵਾਨ 7 ਸਤੰਬਰ 2023 ਨੂੰ ਰਿਲੀਜ਼ ਹੋਵੇਗੀ। ਦਰਸ਼ਕਾਂ ਨੂੰ ਜਵਾਨ ਦਾ ਬੇਸਬਰੀ ਨਾਲ ਇੰਤਯਾਰ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਇਸ ਫ਼ਿਲਮ ਗਾਣੇ ਵਾਂਗ ਸੁਪਰਹਿੱਟ ਸਾਬਿਤ ਹੋਵੇਗੀ।