ਸ਼ਾਹਰੁਖ ਖਾਨ ਦੀ ਅਗਲੀ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ

ਸਾਲ ਦੀ ਸਭ ਤੋਂ ਵੱਡੀ ਫਿਲਮ ‘ਜਵਾਨ’ ਜਲਦ ਹੀ ਸਿਨੇਮਾਘਰਾਂ ਚ ਰਿਲੀਜ਼ ਹੋਣ ਵਾਲੀ ਹੈ। ਸ਼ਾਹਰੁਖ ਖਾਨ ਅਤੇ ਨਯਨਥਾਰਾ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਆਖਰਕਾਰ 7 ਸਤੰਬਰ, 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ । ਇਹ ਫਿਲਮ ਪਹਿਲਾਂ ਜੂਨ ਚ ਰਿਲੀਜ਼ ਹੋਣੀ ਸੀ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ […]

Share:

ਸਾਲ ਦੀ ਸਭ ਤੋਂ ਵੱਡੀ ਫਿਲਮ ‘ਜਵਾਨ’ ਜਲਦ ਹੀ ਸਿਨੇਮਾਘਰਾਂ ਚ ਰਿਲੀਜ਼ ਹੋਣ ਵਾਲੀ ਹੈ। ਸ਼ਾਹਰੁਖ ਖਾਨ ਅਤੇ ਨਯਨਥਾਰਾ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਆਖਰਕਾਰ 7 ਸਤੰਬਰ, 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ । ਇਹ ਫਿਲਮ ਪਹਿਲਾਂ ਜੂਨ ਚ ਰਿਲੀਜ਼ ਹੋਣੀ ਸੀ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਨਿਰਮਾਤਾ ਪਤਨੀ ਗੌਰੀ ਖਾਨ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ ਤੇ ਫਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਕਰਦੇ ਹੋਏ ਇਸ ਦਾ ਟੀਜ਼ਰ ਵੀ ਰਲੀਜ਼ ਕੀਤਾ। 

ਸ਼ਾਹਰੁਖ ਨੇ ਫਿਲਮ ਦਾ ਪੋਸਟਰ ਵੀ ਇੰਸਟਾਗ੍ਰਾਮ ਤੇ ਰਲੀਜ਼ ਕੀਤਾ। ਸ਼ਾਹਰੁਖ ਦਾ ਤਾਜ਼ਾ ਐਲਾਨ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ ਜੋ ਸਿਨੇਮਾਘਰਾਂ ਵਿੱਚ ‘ਜਵਾਨ’ ਫ਼ਿਲਮ ਦੇ ਆਉਣ ਦੀ ਉਡੀਕ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ‘ਜਵਾਨ’ ਫ਼ਿਲਮ ਬਦਲਾ ਲੈਣ ਦੀ ਡੂੰਘੀ ਇੱਛਾ ਨਾਲ ਪ੍ਰੇਰਿਤ ਇੱਕ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਸਮਾਜਿਕ ਗਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਲਾਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਾ ਹੈ। ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਸੰਜੇ ਦੱਤ ਵੀ ਫਿਲਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।  ‘ਜਵਾਨ’ ਫਿਲਮ ਸ਼ਾਹਰੁਖ ਦੀ ਬਲਾਕਬਸਟਰ ਐਕਸ਼ਨ-ਥ੍ਰਿਲਰ ਫਿਲਮ ‘ਪਠਾਨ’ ਤੋਂ ਬਾਅਦ ਇਸ ਸਾਲ ਦੀ ਦੂਜੀ ਰਿਲੀਜ਼ ਹੋਣ ਜਾ ਰਹੀ ਹੈ। ਜਨਵਰੀ 2023 ਵਿੱਚ ਰਿਲੀਜ਼ ਹੋਣ ਤੋਂ ਬਾਅਦ, ਪਠਾਨ ਫਿਲਮ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਦਿੱਤੇ ਅਤੇ  1,050 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।  ‘ਜਵਾਨ’ ਫਿਲਮ ਦੀ ਸ਼ੂਟਿੰਗ ਪੁਣੇ, ਮੁੰਬਈ, ਹੈਦਰਾਬਾਦ, ਚੇਨਈ, ਰਾਜਸਥਾਨ ਅਤੇ ਔਰੰਗਾਬਾਦ ਵਿੱਚ ਕੀਤੀ ਗਈ ਸੀ। ਇਹ ਫਿਲਮ ਸਾਊਥ ਸਟਾਰ ਨਯਨਥਾਰਾ ਦੀ ਹਿੰਦੀ ਡੈਬਿਊ ਵੀ ਹੋਵੇਗੀ । ਖਬਰਾਂ ਇਹ ਵੀ ਆ ਰਹੀਆਂ ਹਨ ਕਿ ਫਿਲਮ ਚ ਸ਼ਾਹਰੁਖ ਦਾ ਡਬਲ ਰੋਲ ਹੋ ਸਕਦਾ ਹੈ। ਫਿਲਮ ਵਿੱਚ ਵਿਜੇ ਸੇਤੂਪਤੀ, ਪ੍ਰਿਆਮਣੀ, ਸੁਨੀਲ ਗਰੋਵਰ, ਰਿਧੀ ਡੋਗਰਾ ਅਤੇ ਸਾਨਿਆ ਮਲਹੋਤਰਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਪ੍ਰਿੰਸੀਪਲ ਫੋਟੋਗ੍ਰਾਫੀ ਸਤੰਬਰ 2021 ਵਿੱਚ ਪੁਣੇ ਵਿੱਚ ਸ਼ੁਰੂ ਹੋਈ । ਰਿਪੋਰਟਾਂ ਦੇ ਅਨੁਸਾਰ , ਏ ਆਰ ਰਹਿਮਾਨ ਨੂੰ ਕਥਿਤ ਤੌਰ ਤੇ ਨਿਰਦੇਸ਼ਕ ਐਟਲੀ ਨੇ ਫਿਲਮ ਲਈ ਕੰਪੋਜ਼ ਕਰਨ ਲਈ ਸੰਪਰਕ ਕੀਤਾ ਸੀ ਪਰ ਰਹਿਮਾਨ ਨੇ ਬਾਅਦ ਵਿੱਚ ਅਣਜਾਣ ਕਾਰਨਾਂ ਕਰਕੇ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਅਤੇ ਅਨਿਰੁਧ ਰਵੀਚੰਦਰ ਨੂੰ ਫਿਲਮ ਲਈ ਸੰਗੀਤ ਦੇਣ ਲਈ ਚੁਣਿਆ ਗਿਆ। ਅਨਿਰੁਧ ਰਵੀਚੰਦਰ ਨੇ ਇਸ ਤਰ੍ਹਾਂ ਬਾਲੀਵੁੱਡ ਵਿੱਚ ਇੱਕ ਸਿੰਗਲ ਸੰਗੀਤਕਾਰ ਵਜੋਂ ਆਪਣੀ ਸ਼ੁਰੂਆਤ ਕੀਤੀ ਹੈ। ਓਹ ਇਸ ਤੋਂ ਪਹਿਲਾਂ ਡੇਵਿਡ ਫਿਲਮ ਲਈ ਇੱਕ ਗੀਤ ਅਤੇ ਜਰਸੀ ਦੇ ਬੈਕਗਰਾਊਂਡ ਸਕੋਰ ਦੀ ਰਚਨਾ ਕਰ ਚੁੱਕਾ ਹੈ । ਇਸ ਫਿਲਮ ਦੇ ਸੰਗੀਤ ਦੇ ਅਧਿਕਾਰ ਟੀ-ਸੀਰੀਜ਼ ਦੁਆਰਾ ਪ੍ਰਾਪਤ ਕੀਤੇ ਗਏ ਹਨ ।