ਸਾਮੰਥਾ ਦੱਸਦੀ ਹੈ ਕਿ ਕਿਸ ਚੀਜ਼ ਨੇ ਉਸ ਨੂੰ ਸੀਟਾਡੇਲ ਵਿੱਚ ਉਸ ਦੀ ਅਧਿਕਤਮ ਸਮਰੱਥਾ ਤੱਕ ਪਹੁੰਚਾਇਆ, ਕਹਿੰਦੀ ਹੈ ਕਿ ‘ਅਜਿਹਾ ਅਕਸਰ ਨਹੀਂ ਹੁੰਦਾ

ਸਾਮੰਥਾ ਰੂਥ ਪ੍ਰਭੂ ਨੇ ਪਿਛਲੇ ਸਾਲ ਆਪਣੀ ਮਾਈਓਸਾਈਟਿਸ ਦੀ ਜਾਂਚ ਬਾਰੇ ਗੱਲ ਕੀਤੀ, ਬਿਮਾਰੀ ਜੋ ਉਸ ਨੂੰ ਕੰਮ ਕਰਨੋ ਨਾ ਹਟਾ ਸਕੀ। ਉਸਨੇ ਨਾ ਸਿਰਫ਼ ਇਸ ਦੌਰਾਨ ਕੰਮ ਕੀਤਾ ਸਗੋਂ ਵਰੁਣ ਧਵਨ ਨਾਲ ਆਪਣੀ ਆਉਣ ਵਾਲੀ ਸੀਰੀਜ਼, ਸੀਟਾਡੇਲ ਲਈ ਐਕਸ਼ਨ-ਭਰਭੂਰ ਸੀਨ ਵੀ ਕੀਤੇ। ਆਪਣੀ ਮੀਡੀਆ ਨਾਲ ਗੱਲਬਾਤ ਦੌਰਾਨ, ਸਮੰਥਾ ਨੇ ਇੰਡੀਆ ਟੂਡੇ ਦੇ ਹਵਾਲੇ ਨਾਲ […]

Share:

ਸਾਮੰਥਾ ਰੂਥ ਪ੍ਰਭੂ ਨੇ ਪਿਛਲੇ ਸਾਲ ਆਪਣੀ ਮਾਈਓਸਾਈਟਿਸ ਦੀ ਜਾਂਚ ਬਾਰੇ ਗੱਲ ਕੀਤੀ, ਬਿਮਾਰੀ ਜੋ ਉਸ ਨੂੰ ਕੰਮ ਕਰਨੋ ਨਾ ਹਟਾ ਸਕੀ। ਉਸਨੇ ਨਾ ਸਿਰਫ਼ ਇਸ ਦੌਰਾਨ ਕੰਮ ਕੀਤਾ ਸਗੋਂ ਵਰੁਣ ਧਵਨ ਨਾਲ ਆਪਣੀ ਆਉਣ ਵਾਲੀ ਸੀਰੀਜ਼, ਸੀਟਾਡੇਲ ਲਈ ਐਕਸ਼ਨ-ਭਰਭੂਰ ਸੀਨ ਵੀ ਕੀਤੇ। ਆਪਣੀ ਮੀਡੀਆ ਨਾਲ ਗੱਲਬਾਤ ਦੌਰਾਨ, ਸਮੰਥਾ ਨੇ ਇੰਡੀਆ ਟੂਡੇ ਦੇ ਹਵਾਲੇ ਨਾਲ ਕਿਹਾ, “ਸੁਭਾਵਕ ਤੌਰ ‘ਤੇ, ਸ਼ੋਅ ਬਹੁਤ ਧਮਾਕੇਦਾਰ ਹੈ, ਸੀਟਾਡੇਲ ਵਿੱਚ ਬਹੁਤ ਸਾਰਾ ਐਕਸਨ ਹੈ ਅਤੇ ਅਸੀਂ ਹਾਲ ਹੀ ਵਿੱਚ ਕੁਝ ਅਜਿਹਾ ਸ਼ੂਟ ਕੀਤਾ ਹੈ ਜਿਸਨੂੰ ਅਸੀਂ ਦੁਨੀਆਂ ਨੂੰ ਦਿਖਾਉਣ ਵਿੱਚ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਮੈਨੂ ਇਸ ਦੀ ਬੇਸਬਰੀ ਨਾਲ ਉਡੀਕ ਹੈ। ਮੈਂ ਉਨ੍ਹਾਂ ਚੁਣੌਤੀਆਂ ਜਿਨ੍ਹਾਂ ਦਾ ਮੈਂ ਸਿਹਤ ਪੱਖੋਂ ਸਾਹਮਣਾ ਕਰ ਰਹੀ ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਖੁਸ਼ ਹਾਂ ਕਿ ਮੈਂ ਅਜਿਹਾ ਕੰਮ ਕਰਨ ਦੇ ਯੋਗ ਹੋਈ ਜੋ ਮੈਂ ਸੀਟਾਡੇਲ ਵਿੱਚ ਕਰ ਰਹੀ ਹਾਂ।”

ਸਮੰਥਾ ਨੇ ਆਪਣੇ ਇੱਕ ਸੀਨ ਦੇ ਸ਼ੂਟ ਦੌਰਾਨ ਆਪਣੇ ਆਪ ਨੂੰ ਜ਼ਖਮੀ ਵੀ ਕਰ ਲਿਆ ਪਰ ਅਭਿਨੇਤਰੀ ਨੂੰ ਕੁਝ ਵੀ ਰੋਕ ਨਾ ਸਕਿਆ। ਉਸਨੇ ਕਿਹਾ ਮੈਨੂੰ ਹੋਰ ਅਦਾਕਾਰਾਂ ਦੁਆਰਾ ਕਿਹਾ ਗਿਆ ਕਿ ਇਹ ਠੀਕ ਨਹੀਂ ਹੈ, ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ, ਤੁਹਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਪਰ ਮੈਂ ਬਹੁਤ ਉਤਸੁਕ ਹਾਂ, ਖਾਸ ਤੌਰ ‘ਤੇ ਇੱਕ ਕੁੜੀ ਲਈ ਜੋ ਐਕਸ਼ਨ ਕਰਨ ਲਈ ਤਿਆਰ ਹੈ ਅਤੇ ਇਹ ਮੌਕਾ ਹਰ ਰੋਜ਼ ਨਹੀਂ ਮਿਲਦਾ ਜਦੋਂ ਇਹ ਟੈਗ ਮਿਲੇ ਕਿ ‘ਉਹ ਐਕਸ਼ਨ ਵਿੱਚ ਚੰਗੀ ਹੈ’। ਇਸ ਲਈ, ਹੁਣ ਬਿਹਤਰ ਕਰਨਾ ਅਤੇ ਉਸ ਨੂੰ ਅੱਗੇ ਵਧਾਉਣਾ ਲਾਹੇਵੰਦਾ ਹੈ ਅਤੇ ਤੁਸੀਂ ਨਹੀਂ ਚਾਹੋਗੇ ਕਿ ਉਹ ਟੈਗ ਹਥੋਂ ਨਿਕਲ ਜਾਵੇ। ਮੈਨੂੰ ਲਗਦਾ ਹੈ ਕਿ ਇਹੀ ਉਹ ਚੀਜ਼ ਹੈ ਜੋ ਮੈਨੂੰ ਮੇਰੀਆਂ ਵੱਧ ਤੋਂ ਵੱਧ ਸਮਰੱਥਾਵਾਂ ਤੱਕ ਲੈ ਕੇ ਜਾ ਰਹੀ ਹੈ।”   

ਸਮੰਥਾ ਸਿਟਾਡੇਲ ਲਈ ਵਰੁਣ ਧਵਨ ਨਾਲ ਸਕ੍ਰੀਨ ਸ਼ੇਅਰ ਕਰੇਗੀ। ਆਪਣੇ ਕੋ-ਸਟਾਰ ਬਾਰੇ ਗੱਲ ਕਰਦੇ ਹੋਏ, ਉਸਨੇ ਕਿਹਾ ਕਿ ਉਹ ਇੱਕ ਸ਼ਾਨਦਾਰ ਕੋ-ਸਟਾਰ ਹੈ।

ਇਸ ਦੌਰਾਨ, ਸਮੰਥਾ ਦੀ ‘ਸ਼ਕੁੰਤਲਮ’ 14 ਅਪ੍ਰੈਲ ਨੂੰ ਥੀਏਟਰ ਵਿੱਚ ਰਿਲੀਜ਼ ਲਈ ਤਿਆਰ ਹੈ।