ਸੈਲਫੀ ਲੈਂਦੇ ਫਿਸਲੇ ਸੈਫ, ਮਸਾਂ ਬਚੇ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਸੈਫ ਅਲੀ ਖਾਨ ਕਿਤੇ ਜਾਣ ਲਈ ਮੁੰਬਈ ਏਅਰਪੋਰਟ ਪਹੁੰਚੇ ਸਨ। ਜਿੱਥੇ ਉਨ੍ਹਾਂ ਨੂੰ ਦੇਖਦੇ ਹੀ ਕੁਝ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਆ ਗਏ। ਇਸ ਦੌਰਾਨ ਇਕ ਫੈਨ ਸੈਫ ਨਾਲ ਸੈਲਫੀ ਲੈਣ ਆਉਂਦਾ ਹੈ ਪਰ ਉਸ ਸਮੇਂ ਸੈਫ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਫੈਨ ਫੋਨ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅੱਗੇ […]

Share:

ਸੈਫ ਅਲੀ ਖਾਨ ਕਿਤੇ ਜਾਣ ਲਈ ਮੁੰਬਈ ਏਅਰਪੋਰਟ ਪਹੁੰਚੇ ਸਨ। ਜਿੱਥੇ ਉਨ੍ਹਾਂ ਨੂੰ ਦੇਖਦੇ ਹੀ ਕੁਝ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਆ ਗਏ। ਇਸ ਦੌਰਾਨ ਇਕ ਫੈਨ ਸੈਫ ਨਾਲ ਸੈਲਫੀ ਲੈਣ ਆਉਂਦਾ ਹੈ ਪਰ ਉਸ ਸਮੇਂ ਸੈਫ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਫੈਨ ਫੋਨ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅੱਗੇ ਵਧਦੇ ਹੋਏ ਸੈਫ ਦਾ ਪੈਰ ਉਸ ਦੇ ਪੈਰਾਂ ‘ਚ ਫਸ ਜਾਂਦਾ ਹੈ ਅਤੇ ਉਹ ਡਿੱਗਣ ਤੋਂ ਬਾਲ-ਬਾਲ ਬਚ ਜਾਂਦੇ ਹਨ।
ਸੁਰੱਖਿਆ ਕਰਮੀਆਂ ਨੇ ਹਟਾਇਆ
ਇਸ ਤੋਂ ਬਾਅਦ ਸੈਫ ਨੇ ਉਸ ਵਿਅਕਤੀ ਨੂੰ ਹਟਾ ਕੇ ਦੂਜੇ ਪਾਸੇ ਕਰ ਦਿੱਤਾ। ਉਥੇ ਹੀ ਉਨ੍ਹਾਂ ਦੇ ਪਿੱਛਾ ਚਲ ਰਹੇ ਸੁਰੱਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਧੱਕਾ ਦੇ ਕੇ ਉਥੋਂ ਹਟਾ ਦਿੱਤਾ। ਸੈਫ ਨਾਲ ਹੋਏ ਇਸ ਘਟਨਾ ਦੀ ਵੀਡੀਓ ਇੰਟਰਨੈਟ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਇਸ ‘ਤੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ। ਕੁਝ ਲੋਕ ਪ੍ਰਸ਼ੰਸਕਾਂ ਨੂੰ ਸਿਤਾਰਿਆਂ ਦੁਆਰਾ ਤੈਅ ਕੀਤੀ ਗਈ ਸੀਮਾ ਨੂੰ ਪਾਰ ਨਾ ਕਰਨ ਦਾ ਸੁਝਾਅ ਦੇ ਰਹੇ ਹਨ, ਤਾਂ ਕੁਝ ਲੋਕ ਸੁਰੱਖਿਆ ਕਰਮਚਾਰੀਆਂ ਦੀ ਵਿਅਕਤੀ ਨੂੰ ਧੱਕਾ ਦੇਣ ਦੀ ਨਿੰਦਾ ਕਰ ਰਹੇ ਹਨ।