ਰਵੀਨਾ ਟੰਡਨ ਨੇ ਅਪਣੀ ਪਦਮ ਸ਼੍ਰੀ ਜਿੱਤ ਤੇ ਸਵਾਲ ਉਠਾਣ ਵਾਲਿਆ ਨੂੰ ਦਿੱਤਾ ਜਵਾਬ

ਇੰਟਰਨੈਟ ਉਪਭੋਗਤਾਵਾਂ ਦੇ ਇੱਕ ਹਿੱਸੇ ਨੇ ਅਭਿਨੇਤਰੀ ਨੂੰ ਜਿੱਤ ਤੇ ਸਵਾਲ ਚੁੱਕਦੇ ਹੋਏ ਟ੍ਰੋਲ ਕੀਤਾ। ਹੁਣ ਅਦਾਕਾਰਾ ਨੇ ਟ੍ਰੋਲਸ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਚੁੱਪ ਹੀ ਚੁਣੇਗੀ ਕਿਉਂਕਿ ਉਹ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦੇਣਾ ਚਾਹੁੰਦੀ। ਟ੍ਰੋਲਸ ਤੇ ਕੀਤਾ ਪਲਟਵਾਰ ਟ੍ਰੋਲਸ ਤੇ ਪਲਟਵਾਰ ਕਰਦੇ ਹੋਏ ਅਭਿਨੇਤਰੀ ਨੇ ਕਿਹਾ ਕਿ ਉਹ 20 ਤੋਂ […]

Share:

ਇੰਟਰਨੈਟ ਉਪਭੋਗਤਾਵਾਂ ਦੇ ਇੱਕ ਹਿੱਸੇ ਨੇ ਅਭਿਨੇਤਰੀ ਨੂੰ ਜਿੱਤ ਤੇ ਸਵਾਲ ਚੁੱਕਦੇ ਹੋਏ ਟ੍ਰੋਲ ਕੀਤਾ। ਹੁਣ ਅਦਾਕਾਰਾ ਨੇ ਟ੍ਰੋਲਸ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਚੁੱਪ ਹੀ ਚੁਣੇਗੀ ਕਿਉਂਕਿ ਉਹ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦੇਣਾ ਚਾਹੁੰਦੀ।

ਟ੍ਰੋਲਸ ਤੇ ਕੀਤਾ ਪਲਟਵਾਰ

ਟ੍ਰੋਲਸ ਤੇ ਪਲਟਵਾਰ ਕਰਦੇ ਹੋਏ ਅਭਿਨੇਤਰੀ ਨੇ ਕਿਹਾ ਕਿ ਉਹ 20 ਤੋਂ ਘੱਟ ਫਾਲੋਇੰਗ ਵਾਲੇ ਲੋਕਾਂ ਤੋਂ ਪਰੇਸ਼ਾਨ ਨਹੀਂ ਹੈ ਕਿਉਂਕਿ ਉਹ ਆਪਣਾ ਏਜੰਡਾ ਲੈ ਕੇ ਆਉਂਦੇ ਹਨ।ਉਨਾਂ ਨੇ ਅੱਗੇ ਕਿਹਾ “ਮੈਂ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਨ੍ਹਾਂ ਦਾ ਆਪਣਾ ਏਜੰਡਾ ਹੈ। ਕੁਝ ਲੋਕਾਂ ਦੀਆਂ ਟਿੱਪਣੀਆਂ, ਜਿਨ੍ਹਾਂ ਦੇ 20 ਅਨੁਯਾਈ ਹਨ ਅਤੇ ਜਿਨਾ ਨੇ ਮੇਰੇ ਕੀਤੇ ਕੰਮ ਨੂੰ ਨਹੀਂ ਦੇਖਿਆ ਹੈ, ਮੇਰੇ ਕੰਮ ਵਿੱਚ ਕੀਤਿਆਂ ਪ੍ਰਾਪਤੀਆਂ ਨੂੰ ਘੱਟ ਨਹੀਂ ਕਰਨਗਈ” । ਅਭਿਨੇਤਰੀ ਨੇ ਅੱਗੇ ਕਿਹਾ ” ਕਿ ਲੋਕ  ਸਿਰਫ ਗਲੈਮਰ ਦੇਖਦੇ ਹਨ । ਉਹ ਸਾਡੀ ਮਿਹਨਤ ਅਤੇ ਕੰਮ ਵਿਚ ਬਿਤਾਏ ਲੰਬੇ ਘੰਟੇ ਨਹੀਂ ਦੇਖਦੇ। ਅਸੀਂ ਜਾਣਦੇ ਹਾਂ ਕਿ ਅੱਜ ਸੋਸ਼ਲ ਮੀਡੀਆ ਤੇ ਚੀਜ਼ਾਂ ਕਿੰਨੀਆਂ ਧਰੁਵੀਕਰਨ ਹਨ, ਬਹੁਤ ਵਡਾ ਹਿਸਾ ਨਾਕਾਰਾਤਮਕ ਸੋਚ ਨਾਲ ਭਰਿਆ ਪਿਆ । ਪਰ ਦੂਜੇ ਔਰ ਲੋਕਾ ਨੇ ਅਜਿਹੀਆਂ ਸੁੰਦਰ ਸ਼ੁਭਕਾਮਨਾਵਾਂ ਵੀ ਭੇਜੀਆਂ ਹਨ।” ਅਭਿਨੇਤਰੀ ਚੰਗਿਆ ਸ਼ੁਭਕਾਮਨਾਵਾਂ ਤੇ ਜ਼ਾਦਾ ਧਿਆਨ ਦੇ ਸਕਦੀ ਹੈ। ਪਦਮ ਪੁਰਸਕਾਰ ਸਮਾਰੋਹ ਬਾਰੇ ਗੱਲ ਕਰਦੇ ਹੋਏ, ਅਭਿਨੇਤਰੀ ਅਤੇ ਉਸ ਦੇ ਪਰਿਵਾਰ ਨੇ  ਸਮਾਰੋਹ ਵਿੱਚ ਸ਼ਿਰਕਤ ਕੀਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਸਨ।ਹਾਲ ਹੀ ਵਿੱਚ ਰਵੀਨਾ ਟੰਡਨ ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ, ਪਦਮੀ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।ਇੰਟਰਨੈਟ ਉਪਭੋਗਤਾਵਾਂ ਦੇ ਇੱਕ ਹਿੱਸੇ ਨੇ ਅਭਿਨੇਤਰੀ ਨੂੰ ਜਿੱਤ ਤੇ ਸਵਾਲ ਚੁੱਕਦੇ ਹੋਏ ਟ੍ਰੋਲ ਕੀਤਾ ਅਤੇ ਦੂਜੇ ਹਿੱਸੇ ਨੇ ਬਹੁਤ ਸਾਰੀ ਸ਼ੁਭਕਾਮਨਾਵਾਂ ਭੇਜੀਆ।ਰਵੀਨਾ ਟੰਡਨ ਭਾਰਤੀ ਫਿਲਮ ਇੰਡਸਟਰੀ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਸਭ ਤੋਂ ਕਾਮਯਾਬ ਅਭਿਨੇਤਰੀਆਂ ਵਿਚੋਂ ਗਿਣੀ ਜਾਂਦੀ ਹੈ। ਰਵੀਨਾ ਅਕਸਰ ਅਪਣੇ ਟ੍ਰੋਲਸ ਤੇ ਪਲਟਵਾਰ ਕਰਦੀ ਨਜ਼ਰ ਆਉਂਦੀ ਹੈ ਪਰ ਉਨਾਂ ਦਾ ਇਹ ਵੀ ਦਾਵਾ ਹੈ ਕਿ ਉਹ ਇਨਾ ਨੂੰ ਜ਼ਾਦਾ ਮਹਤਵ ਨਹੀਂ ਦੇਂਦੀ।