Rapper ਰਫ਼ਤਾਰ ਨੇ ਚੋਰੀ-ਛੁਪੇ ਕਰਾਇਆ ਦੂਜਾ ਵਿਆਹ, ਸ਼ੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ 

ਰਫ਼ਤਾਰ ਆਪਣੀ ਪਹਿਲੀ ਪਤਨੀ ਕੋਮਲ ਵੋਹਰਾ ਤੋਂ ਤਲਾਕ ਦੇ ਪੰਜ ਸਾਲ ਬਾਅਦ ਫੈਸ਼ਨ ਸਟਾਈਲਿਸਟ ਮਨਰਾਜ ਜਵੰਦਾ ਨਾਲ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਰੈਪਰ ਨੇ ਹਾਲੇ ਤੱਕ ਆਪਣੇ ਵਿਆਹ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪਰ ਸੋਸ਼ਲ ਮੀਡੀਆ ਇਸ ਜੋੜੇ ਨੂੰ ਵਧਾਈਆਂ ਮਿਲ ਰਹੀਆਂ ਹਨ। ਮਨਰਾਜ ਦਾ ਜਨਮ ਅਤੇ ਪਾਲਣ-ਪੋਸ਼ਣ ਕੋਲਕਾਤਾ ਵਿੱਚ ਹੋਇਆ।

Share:

ਰੈਪਰ ਰਫ਼ਤਾਰ ਦਾ ਵਿਆਹ ਫੈਸ਼ਨ ਸਟਾਈਲਿਸਟ ਮਨਰਾਜ ਨਾਲ ਹੋਣ ਦੀਆਂ ਚਰਚਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਰੈਪਰ ਨੇ ਇਹ ਵਿਆਹ ਦੁਨੀਆਂ ਤੋਂ ਲੁਕੋ ਕੇ ਕੀਤਾ ਤੇ ਹੁਣ ਇਸਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉਪਰ ਸਾਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਪ੍ਰਸ਼ੰਸਕ ਤੋਂ ਵਧਾਈਆਂ ਦੇ ਰਹੇ ਹਨ ਤੇ ਨਾਲ ਹੀ ਕਮੈਂਟਸ ਬਾਕਸ 'ਚ ਗੁੱਸਾ ਵੀ ਜਾਹਿਰ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਫ਼ਤਾਰ ਆਪਣੀ ਪਹਿਲੀ ਪਤਨੀ ਕੋਮਲ ਵੋਹਰਾ ਤੋਂ ਤਲਾਕ ਦੇ ਪੰਜ ਸਾਲ ਬਾਅਦ ਫੈਸ਼ਨ ਸਟਾਈਲਿਸਟ ਮਨਰਾਜ ਜਵੰਦਾ ਨਾਲ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਰੈਪਰ ਨੇ ਹਾਲੇ ਤੱਕ ਆਪਣੇ ਵਿਆਹ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪਰ ਸੋਸ਼ਲ ਮੀਡੀਆ ਇਸ ਜੋੜੇ ਨੂੰ ਵਧਾਈਆਂ ਮਿਲ ਰਹੀਆਂ ਹਨ।
ਕੋਲਕਾਤਾ 'ਚ ਜੰਮੀ-ਪਲੀ ਮਨਰਾਜ
ਮਨਰਾਜ ਇੱਕ ਫੈਸ਼ਨ ਸਟਾਈਲਿਸਟ ਹੈ। ਉਸਨੇ ਕਈ ਮਿਊਜ਼ਿਕ ਵੀਡੀਓਜ਼, ਰਿਐਲਿਟੀ ਟੀਵੀ ਸ਼ੋਅ ਅਤੇ ਇਸ਼ਤਿਹਾਰਾਂ ਲਈ ਸਟਾਈਲਿਸਟ ਵਜੋਂ ਕੰਮ ਕੀਤਾ ਹੈ। ਮਨਰਾਜ ਦਾ ਜਨਮ ਅਤੇ ਪਾਲਣ-ਪੋਸ਼ਣ ਕੋਲਕਾਤਾ ਵਿੱਚ ਹੋਇਆ। ਆਪਣੀ ਵੈੱਬਸਾਈਟ ‘ਤੇ, ਮਨਰਾਜ ਲਿਖਦੀ ਹੈ, “ਮੈਨੂੰ ਹਮੇਸ਼ਾ ਫੈਸ਼ਨ ਵਿੱਚ ਡੂੰਘੀ ਦਿਲਚਸਪੀ ਰਹੀ ਹੈ। ਆਪਣੇ ਪੰਜਵੇਂ ਜਨਮਦਿਨ ‘ਤੇ ਆਊਟਫਿੱਟ ਬਦਲਣ ਤੋਂ ਲੈ ਕੇ ਮੁੰਬਈ ਦੀ ਫੈਸ਼ਨ ਦੁਨੀਆ ਤੱਕ, ਮੇਰਾ ਸਫ਼ਰ ਕਾਫ਼ੀ ਰੋਮਾਂਚਕ ਰਿਹਾ ਹੈ।” ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਉਹ ਮੁੰਬਈ ਆਈ ਅਤੇ FAD ਇੰਟਰਨੈਸ਼ਨਲ ਤੋਂ ਸਟਾਈਲਿੰਗ ਕੋਰਸ ਪੂਰਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮਨਰਾਜ ਨੂੰ ਨੈੱਟਫਲਿਕਸ ਸ਼ੋਅ ’ਪ੍ਰਿਟੀ ਲਿਟਲ ਲਾਇਰ’ ਵਿੱਚ ਵੀ ਦੇਖਿਆ ਗਿਆ ਸੀ।

ਨਵੀਂ ਜੋੜੀ ਨੱਚਦੀ ਨਜ਼ਰ ਆਈ 
ਰੈਪਰ ਰਫ਼ਤਾਰ ਦੇ ਮਨਰਾਜ ਜਵੰਦਾ ਨਾਲ ਵਿਆਹ ਬਾਰੇ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਇੱਕ ਕੰਟੈਂਟ ਕ੍ਰਿਏਟਰ ਨੇ ਵਿਆਹ ਵਾਲੀ ਥਾਂ ਪ੍ਰਵੇਸ਼ ਦੁਆਰ ਦੀ ਇੱਕ ਫੋਟੋ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ, “ਦਿਲਿਨ ਅਤੇ ਮਨਰਾਜ ਦੇ ਵਿਆਹ ਦੇ ਜਸ਼ਨਾਂ ਵਿੱਚ ਤੁਹਾਡਾ ਸਵਾਗਤ ਹੈ। ਰਫ਼ਤਾਰ, ਜਿਸਦਾ ਅਸਲੀ ਨਾਮ ਦਿਲਿਨ ਨਾਇਰ ਹੈ, ਨੇ ਅਜੇ ਤੱਕ ਇਸ ਖ਼ਬਰ ‘ਤੇ ਕੋਈ ਕਮੈਂਟ ਨਹੀਂ ਕੀਤਾ ਹੈ ਪਰ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਇਸ ਜੋੜੇ ਲਈ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਐਕਸ ‘ਤੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਰਫ਼ਤਾਰ ਅਤੇ ਮਨਰਾਜ ਆਪਣੇ ਵਿਆਹ ਤੋਂ ਪਹਿਲਾਂ ਦੇ ਸਮਾਗਮ ਵਿੱਚ ਨੱਚਦੇ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ਵਿੱਚ, ਮਨਰਾਜ ਆਪਣੀ ਮਹਿੰਦੀ ਦਿਖਾਉਂਦੇ ਹੋਏ ਅਤੇ ’ਦਿਲ ਤੋ ਪਾਗਲ ਹੈ’ ਗੀਤ ‘ਤੇ ਨੱਚਦੇ ਹੋਏ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ