ਰਣਬੀਰ ਕਪੂਰ ਨੇ ਇਟਲੀ ਵਿੱਚ ਮਨਾਇਆ ਮਾਂ ਦਾ ਜਨਮਦਿਨ

ਰਣਬੀਰ ਕਪੂਰ ਹਾਲ ਹੀ ਵਿੱਚ ਨੀਤੂ ਕਪੂਰ ਦੇ ਜਨਮਦਿਨ ਤੇ ਇਟਲੀ ਗਏ ਸਨ। ਹਾਲਾਂਕਿ, ਆਲੀਆ ਭੱਟ ਆਪਣੀ ਬੇਟੀ ਰਾਹਾ ਕਪੂਰ ਨਾਲ ਭਾਰਤ ਵਿੱਚ ਹੀ ਰਹੀ। ਮਸ਼ਹੂਰ ਅਦਾਕਾਰਾ ਨੀਤੂ ਕਪੂਰ ਨੇ ਆਪਣਾ 64ਵਾਂ ਜਨਮਦਿਨ ਆਪਣੇ ਬੱਚਿਆਂ-ਬੇਟੇ ਰਣਬੀਰ ਕਪੂਰ ਅਤੇ ਬੇਟੀ ਰਿਧੀਮਾ ਕਪੂਰ ਸਾਹਨੀ ਨਾਲ ਇਟਲੀ ਵਿੱਚ ਮਨਾਇਆ। ਰਿਧੀਮਾ ਦੇ ਪਤੀ ਭਰਤ ਸਾਹਨੀ ਅਤੇ ਧੀ ਸਮਰਾ ਵੀ […]

Share:

ਰਣਬੀਰ ਕਪੂਰ ਹਾਲ ਹੀ ਵਿੱਚ ਨੀਤੂ ਕਪੂਰ ਦੇ ਜਨਮਦਿਨ ਤੇ ਇਟਲੀ ਗਏ ਸਨ। ਹਾਲਾਂਕਿ, ਆਲੀਆ ਭੱਟ ਆਪਣੀ ਬੇਟੀ ਰਾਹਾ ਕਪੂਰ ਨਾਲ ਭਾਰਤ ਵਿੱਚ ਹੀ ਰਹੀ। ਮਸ਼ਹੂਰ ਅਦਾਕਾਰਾ ਨੀਤੂ ਕਪੂਰ ਨੇ ਆਪਣਾ 64ਵਾਂ ਜਨਮਦਿਨ ਆਪਣੇ ਬੱਚਿਆਂ-ਬੇਟੇ ਰਣਬੀਰ ਕਪੂਰ ਅਤੇ ਬੇਟੀ ਰਿਧੀਮਾ ਕਪੂਰ ਸਾਹਨੀ ਨਾਲ ਇਟਲੀ ਵਿੱਚ ਮਨਾਇਆ। ਰਿਧੀਮਾ ਦੇ ਪਤੀ ਭਰਤ ਸਾਹਨੀ ਅਤੇ ਧੀ ਸਮਰਾ ਵੀ ਇਸ ਜਸ਼ਨ ਦਾ ਹਿੱਸਾ ਸਨ, ਹਾਲਾਂਕਿ ਰਣਬੀਰ ਦੀ ਪਤਨੀ-ਅਦਾਕਾਰਾ ਆਲੀਆ ਭੱਟ ਇਸ ਵਿੱਚ ਸ਼ਾਮਿਲ ਨਹੀਂ ਹੋ ਸਕੀ ।

ਨੀਤੂ ਨੇ ਆਪਣੀ ਜਨਮਦਿਨ ਪਾਰਟੀ ਦੀ ਤਸਵੀਰਾ ਕੀਤੀ ਸਾਂਝੀ । ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਤੇ , ਨੀਤੂ ਨੇ ਆਪਣੇ ਜਨਮਦਿਨ ਦੇ ਜਸ਼ਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਨੀਤੂ ਨੇ ਲਾਲ ਰੰਗ ਦਾ ਪਹਿਰਾਵਾ ਅਤੇ ਬਲੈਕ ਹੀਲ ਪਹਿਨੀ ਹੋਈ ਹੈ ਅਤੇ ਕੁਰਸੀ ਤੇ ਬੈਠੀ ਹੈ। ਰਣਬੀਰ ਨੇ ਆਪਣੀ ਭੈਣ ਰਿਧੀਮਾ ਨੂੰ ਜੱਫੀ ਪਾਈ ਹੋਈ ਹੈ ਅਤੇ ਉਹ ਆਪਣੀ ਮਾਂ ਦੇ ਪਿੱਛੇ ਖੜੇ ਸਨ। ਤਸਵੀਰ ਵਿੱਚ ਸਮਰਾ ਆਪਣੇ ਪਿਤਾ ਭਰਤ ਦੇ ਨਾਲ ਪੋਜ਼ ਦਿੰਦੀ ਹੈ। ਇਸ ਮੌਕੇ ਲਈ, ਰਣਬੀਰ ਕਪੂਰ ਨੇ ਚਿੱਟੇ ਰੰਗ ਦੀ ਟੀ-ਸ਼ਰਟ, ਗ੍ਰੇ ਬਲੇਜ਼ਰ, ਟਰਾਊਜ਼ਰ ਅਤੇ ਸਨੀਕਰਸ ਦੀ ਚੋਣ ਕੀਤੀ।

ਨੀਤੂ ਨੂੰ ਆਲੀਆ, ਰਾਹਾ ਦੀ ਯਾਦ ਆਉਣ ਦਾ ਵੀ ਜ਼ਿਕਰ ਕੀਤਾ। ਨੀਤੂ ਨੇ ਇੱਕ ਨੋਟ ਵੀ ਲਿਖਿਆ ਕਿ ਉਹ ਆਪਣੀ ਨੂੰਹ ਆਲੀਆ ਅਤੇ ਪੋਤੀ ਰਾਹਾ ਕਪੂਰ ਨੂੰ ਯਾਦ ਕਰਦੀ ਹੈ । ਫੋਟੋ ਸ਼ੇਅਰ ਕਰਦੇ ਹੋਏ, ਨੀਤੂ ਨੇ ਇਸ ਨੂੰ ਕੈਪਸ਼ਨ ਦਿੱਤਾ ਕਿ “ਸੁੰਦਰ ਪਿਆਰ ਵਾਲਾ ਦਿਨ ਅਤੇ ਆਲੀਆ ਭੱਟ ਨੂੰ ਯਾਦ ਕਰ ਰਹੀ ਹਾਂ “।ਇਸ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਲੀਆ ਭੱਟ ਨੇ ਲਿਖਿਆ, “ਲਵ ਯੂਯੂਯੂਯੂਯੂਯੂਯੂ ” । ਸੋਨੀ ਰਾਜ਼ਦਾਨ ਨੇ ਸ਼ੁਭਕਾਮਨਾਵਾਂ ਦੇਂਦਿਆ ਕਿਹਾ “ਜਨਮਦਿਨ ਮੁਬਾਰਕ ਹੋਵੇ ਤੁਹਾਡਾ ਦਿਨ ਸ਼ਾਨਦਾਰ ਰਹੇ! ਬਹੁਤ ਸਾਰੇ ਪਿਆਰ “। ਸ਼ਨੀਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ਤੇ ਆ ਕੇ, ਆਲੀਆ ਨੇ ਮਾਈਕ ਤੇ ਗੱਲ ਕਰਦੇ ਹੋਏ ਨੀਤੂ ਦੀ ਬਲੈਕ ਐਂਡ ਵ੍ਹਾਈਟ ਫੋਟੋ ਪੋਸਟ ਕੀਤੀ। ਉਸਨੇ ਲਿਖਿਆ, “ਜਨਮਦਿਨ ਮੁਬਾਰਕ ਰਾਣੀ। ਤੁਸੀਂ ਸਭ ਕੁਝ ਸ਼ਾਨਦਾਰ ਬਣਾਉਂਦੇ ਹੋ!!!! ਅਸੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ “। ਰਿਧੀਮਾ ਨੇ ਵੀ ਇਹੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਉਸਨੇ ਲਿਖਿਆ, “ਹੈਪੀ ਬਡੇ ਮਾਂ। ਅਸੀਂ ਤੁਹਾਨੂੰ ਬਹੁਤ  ਪਿਆਰ ਕਰਦੇ ਹਾਂ ” । ਇਸ ਤਸਵੀਰ ਪੋਰਟੋਫਿਨੋ ਦੀ ਸੀ ਜੌ ਇਟਲੀ ਵਿੱਚ ਇੱਕ ਸਥਾਨ ਹੈ। ਤਸਵੀਰ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰੀਨਾ ਕਪੂਰ ਨੇ ਲਿਖਿਆ, ” ਬੈਸਟ ਸਰਪ੍ਰਾਈਜ਼ ” । ਨੀਤੂ ਨੇ ਟਿੱਪਣੀ ਕੀਤੀ, “ਲਵ ਯੂ ਕੁਕਸ “। ਸਬਾ ਅਲੀ ਖਾਨ ਨੇ ਵੀ ਕਿਹਾ, “ਹੈਪੀ ਬਰਥਡੇ ਨੀਤੂ ਆਂਟੀ “।