ਰਾਖੀ ਸਾਵੰਤ ਦੇ ਦੋਸ਼ਾਂ ‘ਤੇ ਆਦਿਲ ਖਾਨ ਨੇ ਤੋੜੀ ਚੁੱਪੀ

ਬੀ-ਟਾਊਨ ਦੀ ਡਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਲਾਈਮਲਾਈਟ ਵਿੱਚ ਆ ਗਈ ਹੈ। ਰਾਖੀ ਦਾ ਸਾਬਕਾ ਪਤੀ ਆਦਿਲ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਹੈ। ਆਦਿਲ ਖਾਨ ਨੇ ਦੱਸਿਆ ਕਿ ਹੁਣ ਉਹ ਜਲਦ ਹੀ ਰਾਖੀ ਬਾਰੇ ਸਾਰੀ ਸੱਚਾਈ ਦੱਸੇਗਾ। ਆਦਿਲ ਨੇ ਰਾਖੀ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਕਿਹਾ ਕਿ ਉਹ ਪੂਰੀ ਦੁਨੀਆ ਸਾਹਮਣੇ […]

Share:

ਬੀ-ਟਾਊਨ ਦੀ ਡਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਲਾਈਮਲਾਈਟ ਵਿੱਚ ਆ ਗਈ ਹੈ। ਰਾਖੀ ਦਾ ਸਾਬਕਾ ਪਤੀ ਆਦਿਲ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਹੈ। ਆਦਿਲ ਖਾਨ ਨੇ ਦੱਸਿਆ ਕਿ ਹੁਣ ਉਹ ਜਲਦ ਹੀ ਰਾਖੀ ਬਾਰੇ ਸਾਰੀ ਸੱਚਾਈ ਦੱਸੇਗਾ। ਆਦਿਲ ਨੇ ਰਾਖੀ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਕਿਹਾ ਕਿ ਉਹ ਪੂਰੀ ਦੁਨੀਆ ਸਾਹਮਣੇ ਸਾਰੀ ਹਕੀਕਤ ਬਿਆਨ ਕਰੇਗਾ।

ਰਾਖੀ ਸਾਵੰਤ ਦੇ ਦੋਸ਼ਾਂ ‘ਤੇ ਆਦਿਲ ਖਾਨ ਨੇ ਤੋੜੀ ਚੁੱਪੀ

ਦੱਸ ਦੇਈਏ ਕਿ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ‘ਤੇ ਅਚਾਨਕ ਆਪਣੇ ਵਿਆਹ ਬਾਰੇ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਦਿਲ ਅਤੇ ਰਾਖੀ ਦਾ ਵਿਆਹ ਕਾਫੀ ਚਰਚਾ ‘ਚ ਆਇਆ ਸੀ। ਪਰ ਜਲਦੀ ਹੀ ਉਨ੍ਹਾਂ ਦਾ ਰਿਸ਼ਤਾ ਖਰਾਬ ਹੋ ਗਿਆ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਰਾਖੀ ਨੇ ਆਦਿਲ ‘ਤੇ ਕਾਫੀ ਗੰਭੀਰ ਦੋਸ਼ ਲਗਾਏ। ਰਾਖੀ ਨੇ ਆਦਿਲ ਖਾਨ ‘ਤੇ ਵੀ ਕੇਸ ਦਰਜ ਕਰਵਾਇਆ ਸੀ।

ਕਿਉਂ ਜੇਲ੍ਹ ‘ਤ ਬੰਦ ਸੀ ਆਦਿਲ ਖਾਨ?

ਇਸ ਸਾਲ ਫਰਵਰੀ ‘ਚ ਰਾਖੀ ਸਾਵੰਤ ਨੇ ਪਤੀ ਆਦਿਲ ਖਾਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਿਸ ਕੇਸ ਦਰਜ ਕਰਵਾਇਆ ਸੀ। ਰਾਖੀ ਨੇ ਦਾਅਵਾ ਕੀਤਾ ਕਿ ਉਸ ਨਾਲ ਪੈਸਿਆਂ ਦੀ ਠੱਗੀ ਮਾਰਨ ਤੋਂ ਇਲਾਵਾ ਆਦਿਲ ਨੇ ਉਸ ਦੀਆਂ ਬਾਲਗ ਵੀਡੀਓ ਵੀ ਬਣਾਈਆਂ। ਮੈਸੂਰ ਦੀ ਰਹਿਣ ਵਾਲੀ ਇਕ ਔਰਤ ਨੇ ਆਦਿਲ ‘ਤੇ ਵੀ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਆਦਿਲ ਕਈ ਮਹੀਨੇ ਜੇਲ੍ਹ ਵਿੱਚ ਰਿਹਾ।

ਕਿਹਾ- ‘ਜੇਲ ਤੋਂ ਬਾਹਰ ਆ ਗਿਆ ਹਾਂ, ਹੁਣ ਪ੍ਰੈਸ ਕਾਨਫਰੰਸ ‘ਚ ਸਭ ਕੁਝ ਦੱਸਾਂਗਾ…’

ਹੁਣ ਆਦਿਲ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ‘ਤੇ ਕਿਹਾ ਕਿ ਹੁਣ ਮੈਂ ਜਲਦ ਹੀ ਰਾਖੀ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੂੰ ਬੇਨਕਾਬ ਕਰਾਂਗਾ। ਆਦਿਲ ਖਾਨ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਬਹੁਤ ਕੁਝ ਗਲਤ ਹੋਇਆ ਹੈ। ਲੰਬੇ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਹਾਂ। ਅੱਜ ਜਾਂ ਕੱਲ੍ਹ ਮੈਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਾਂਗਾ ਅਤੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਮੈਂ ਆਪਣੇ ਪੱਖ ਦੀ ਪੂਰੀ ਕਹਾਣੀ ਲੋਕਾਂ ਦੇ ਸਾਹਮਣੇ ਲਿਆਵਾਂਗਾ। 

ਅਭਿਨੇਤਰੀ ਰਾਖੀ ਸਾਵੰਤ ਨੇ ਦੱਸਿਆ ਸੀ ਕਿ ਉਸਨੇ 29 ਮਈ 2022 ਨੂੰ ਆਦਿਲ ਖਾਨ ਨਾਲ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਹੀ ਆਦਿਲ ਉਸਨੂੰ ਹਮੇਸ਼ਾ ਕੁੱਟਦਾ ਰਹਿੰਦਾ ਸੀ। ਇੱਥੋਂ ਤੱਕ ਕਿ ਆਦਿਲ ਨੇ ਰਾਖੀ ਤੋਂ ਡੇਢ ਕਰੋੜ ਰੁਪਏ ਲਏ ਸਨ। ਰਾਖੀ ਨੇ ਆਦਿਲ ‘ਤੇ ਅਭਿਨੇਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਗਾਇਆ ਹੈ।