ਰਾਜਕੁਮਾਰ ਹਿਰਾਨੀ ਹੁਣ ਡਿਜੀਟਲ ਪਲੇਟਫਾਰਮ ਤੇ ਬਨਾਉਣਗੇ ਵੈਬ ਸੀਰੀਜ਼,ਇਹ ਨਿਭਾਉਣਗੇ ਮੁੱਖ ਭੂਮਿਕਾ

ਸਿਨੇਮਾ ਹਲਕਿਆਂ 'ਚ ਆਈਆਂ ਖਬਰਾਂ ਮੁਤਾਬਕ ਰਾਜਕੁਮਾਰ ਸਾਈਬਰ ਸੁਰੱਖਿਆ ਨਾਲ ਜੁੜੇ ਵਿਸ਼ੇ 'ਤੇ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ਸ਼ੋਅ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ

Share:

ਸਿਨੇਮਾ ਪ੍ਰੇਮੀਆਂ ਦੀਆਂ ਨਜ਼ਰਾਂ ਫਿਲਮਕਾਰ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਡੰਕੀ' 'ਤੇ ਟਿਕੀਆਂ ਹੋਈਆਂ ਹਨ। ਹਿੰਦੀ ਸਿਨੇਮਾ ਦੇ ਬਾਦਸ਼ਾਹ ਅਭਿਨੇਤਾ ਸ਼ਾਹਰੁਖ ਖਾਨ ਦੀ ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਰਾਜਕੁਮਾਰ ਨੇ ਆਪਣੀ ਪਹਿਲੀ ਵੈੱਬ ਸੀਰੀਜ਼ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਸਾਈਬਰ ਸੁਰੱਖਿਆ ਹੋਵੇਗਾ ਵਿਸ਼ਾ

ਸਿਨੇਮਾ ਹਲਕਿਆਂ 'ਚ ਆਈਆਂ ਖਬਰਾਂ ਮੁਤਾਬਕ ਰਾਜਕੁਮਾਰ ਸਾਈਬਰ ਸੁਰੱਖਿਆ ਨਾਲ ਜੁੜੇ ਵਿਸ਼ੇ 'ਤੇ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ਸ਼ੋਅ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ, ਹਾਲਾਂਕਿ ਇਸ ਦੇ ਪ੍ਰੀ-ਪ੍ਰੋਡਕਸ਼ਨ ਨਾਲ ਜੁੜਿਆ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ। ਇਸ ਸ਼ੋਅ ਵਿੱਚ ਅਦਾਕਾਰ ਵਿਕਰਾਂਤ ਮੈਸੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਸ਼ੋਅ ਵਿੱਚ ਉਨ੍ਹਾਂ ਭੂਮਿਕਾ ਇੱਕ ਸਾਈਬਰ ਅਪਰਾਧ ਮਾਹਰ ਦੀ ਹੋਵੇਗੀ। ਰਾਜਕੁਮਾਰ ਇਸ ਸ਼ੋਅ ਦਾ ਨਿਰਦੇਸ਼ਨ ਨਹੀਂ ਕਰਨਗੇ, ਸਗੋਂ ਉਹ ਇੱਕ ਨਿਰਮਾਤਾ ਦੇ ਤੌਰ 'ਤੇ ਸ਼ੋਅ ਨਾਲ ਜੁੜ ਰਹੇ ਹਨ।

 

ਅਮਿਤ ਸਤਿਆਵੀਰ ਸਿੰਘ ਕਰਨਗੇ ਨਿਰਦੇਸ਼ਨ

ਸ਼ੋਅ ਦੇ ਨਿਰਦੇਸ਼ਨ ਦੀ ਵਾਗਡੋਰ ਅਮਿਤ ਸਤਿਆਵੀਰ ਸਿੰਘ ਦੇ ਹੱਥ ਹੋਵੇਗੀ। ਅਮਿਤ ਇਸ ਤੋਂ ਪਹਿਲਾਂ ਕਈ ਇਸ਼ਤਿਹਾਰੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਜੇਕਰ ਸਭ ਕੁਝ ਯੋਜਨਾ ਮੁਤਾਬਕ ਚੱਲਦਾ ਹੈ, ਤਾਂ ਵਿਕਰਾਂਤ ਅਗਲੇ ਸਾਲ ਜਨਵਰੀ ਦੇ ਅੱਧ ਤੋਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਟੀਮ ਦੀ ਯੋਜਨਾ ਲਗਭਗ ਦੋ ਮਹੀਨਿਆਂ ਦੇ ਸ਼ੈਡਿਊਲ ਵਿੱਚ ਪੂਰੇ ਸ਼ੋਅ ਨੂੰ ਸ਼ੂਟ ਕਰਨ ਦੀ ਹੈ। ਮਿਰਜ਼ਾਪੁਰ, ਬ੍ਰੋਕਨ ਬਟ ਬਿਊਟੀਫੁੱਲ ਅਤੇ ਕ੍ਰਿਮੀਨਲ ਜਸਟਿਸ ਤੋਂ ਬਾਅਦ ਇਹ ਵਿਕਰਾਂਤ ਦੀ ਚੌਥੀ ਵੈੱਬ ਸੀਰੀਜ਼ ਹੋਵੇਗੀ। ਵਿਕਰਾਂਤ ਕੋਲ ਅਗਲੇ ਸਾਲ ਫਿਲਮਾਂ ਵਿੱਚ ਕਈ ਦਿਲਚਸਪ ਪ੍ਰੋਜੈਕਟ ਵੀ ਹਨ। ਜਿਨ੍ਹਾਂ ਵਿੱਚ ਫਿਰ ਆਈ ਹਸੀਨ ਦਿਲਰੁਬਾ, ਸੈਕਟਰ 36 ਅਤੇ ਬਲੈਕਆਊਟ ਪ੍ਰਮੁੱਖ ਹਨ।

ਇਹ ਵੀ ਪੜ੍ਹੋ