ਕਾਲ ਆਫ਼ ਡਿਊਟੀ ਵਿੱਚ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਐੱਸਟੀਬੀ 556 ਲਈ ਪ੍ਰਾਈਮ ਲੋਡਆਊਟ: ਵਾਰਜ਼ੋਨ 2 ਸੀਜ਼ਨ 3

ਕਾਲ ਆਫ ਡਿਊਟੀ: ਵਾਰਜ਼ੋਨ 2 ਸੀਜ਼ਨ 3 ਲਗਾਤਾਰ ਆਪਣਾ ਮੇਟਾ ਬਦਲ ਰਿਹਾ ਹੈ। ਮੌਜੂਦਾ ਮੇਟਾ ਨਾਲ ਜੁੜੇ ਰਹਿਣ ਲਈ ਗੇਮਰ ਆਪਣੇ ਹਥਿਆਰਾਂ ਨੂੰ ਸੋਧਣ ਅਤੇ ਮਜਬੂਤ ਕਰਨ ਦੇ ਨਵੇਂ ਤਰੀਕੇ ਲੱਭ ਰਹੇ ਹਨ। ਐਕਟੀਵਿਜ਼ਨ ਨੇ ਹੁਣੇ ਜਿਹੇ ਗੇਮ ਵਿੱਚ ਇੱਕ-ਸ਼ਾਟ ਸਨਾਈਪਰ ਰਾਈਫਲ ਲਿਆਂਦੀ ਹੈ (ਅਸੀਂ ਇਸਦੇ ਲੋਡਆਉਟ ਗਾਈਡ ਬਾਰੇ ਵੀ ਦੱਸਿਆ ਹੈ) ਅਤੇ ਗੇਮ ਖੇਡਣ […]

Share:

ਕਾਲ ਆਫ ਡਿਊਟੀ: ਵਾਰਜ਼ੋਨ 2 ਸੀਜ਼ਨ 3 ਲਗਾਤਾਰ ਆਪਣਾ ਮੇਟਾ ਬਦਲ ਰਿਹਾ ਹੈ। ਮੌਜੂਦਾ ਮੇਟਾ ਨਾਲ ਜੁੜੇ ਰਹਿਣ ਲਈ ਗੇਮਰ ਆਪਣੇ ਹਥਿਆਰਾਂ ਨੂੰ ਸੋਧਣ ਅਤੇ ਮਜਬੂਤ ਕਰਨ ਦੇ ਨਵੇਂ ਤਰੀਕੇ ਲੱਭ ਰਹੇ ਹਨ। ਐਕਟੀਵਿਜ਼ਨ ਨੇ ਹੁਣੇ ਜਿਹੇ ਗੇਮ ਵਿੱਚ ਇੱਕ-ਸ਼ਾਟ ਸਨਾਈਪਰ ਰਾਈਫਲ ਲਿਆਂਦੀ ਹੈ (ਅਸੀਂ ਇਸਦੇ ਲੋਡਆਉਟ ਗਾਈਡ ਬਾਰੇ ਵੀ ਦੱਸਿਆ ਹੈ) ਅਤੇ ਗੇਮ ਖੇਡਣ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਗਤੀਸ਼ੀਲਤਾ ਨੂੰ ਵੀ ਸੁਧਾਰਿਆ ਹੈ।

ਸੀਜ਼ਨ 3 ਅੱਪਡੇਟ ਕੁਝ ਹਫ਼ਤੇ ਪਹਿਲਾਂ ਆਇਆ ਸੀ ਅਤੇ ਇਸ ਵਿੱਚ ਕਈ ਹਥਿਆਰ ਅਟੈਚਮੈਂਟ ਅਤੇ ਗੇਮ ਬੈਲੇਂਸ ਬਦਲਾਅ ਸ਼ਾਮਲ ਹਨ। ਇਹਨਾਂ ਅੱਪਡੇਟਾਂ ਦੇ ਨਾਲ, ਐੱਸਟੀਬੀ 556 ਵਰਗੇ ਏਆਰ ਨੂੰ ਵੱਡੇ ਅੱਪਗ੍ਰੇਡ ਮਿਲੇ ਹਨ।

ਉਚਿਤ ਅਟੈਚਮੈਂਟ ਦੇ ਨਾਲ, ਤੁਸੀਂ ਵਾਰਜ਼ੋਨ 2 ਵਿੱਚ ਇਸ ਬੁਲਪੱਪ ਨਾਲ ਹੱਲਾ ਬੋਲ ਸਕਦੇ ਹੋ।

ਸਿਫਾਰਸ਼ੀ ਲੋਡਆਉਟ:

• ਬੈਰਲ: ਬਰੂਏਨ ਟੁਰਾਕੋ 686 ਮਿ.ਮੀ

• ਅਸਲਾ: 5.56 ਹਾਈ-ਵੇਲੋਸਿਟੀ ਰਾਊਂਡ

• ਮੈਗਜ਼ੀਨ: 42-ਰਾਊਂਡ ਮੈਗ

• ਆਪਟਿਕ: ਉਪਭੋਗਤਾ ਦੀ ਪਸੰਦ ਦੇ ਅਨੁਸਾਰ

• ਕੌਂਬ: ਬਰੂਏਨ ਟੀਐੱਸ-30 ਕੌਂਬ

ਭਾਵੇਂ ਬਰੂਏਨ ਟੁਰਾਕੋ ਇੱਕ ਸਾਈਲੈਂਸਰ ਹੈ, ਪਰ ਫਿਰ ਵੀ ਇਹ ਬੁਲੇਟ ਦੀ ਗਤੀ ਨੂੰ ਕਾਇਮ ਰਖਦੇ ਹੋਏ ਅਤੇ ਆਵਾਜ਼ ਨੂੰ ਦਬਾਉਂਦੇ ਹੋਏ ਐੱਸਟੀਬੀ 556 ਦੀ ਰੀਕੋਇਲ ਸਥਿਰਤਾ ਨੂੰ ਵਧਾਉਂਦਾ ਹੈ।

ਹਥਿਆਰ ਲਈ ਕਿਸੇ ਵੀ ਸਮੇਂ ਹਾਈ-ਵੇਲੋਸਿਟੀ 556 ਰਾਊਂਡ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਇਹ ਖਾਸ ਰਾਊਂਡ ਬੁਲੇਟ ਦੀ ਗਤੀ ਨੂੰ ਵਧਾਉਂਦਾ ਹੈ, ਇਸ ਲਈ ਰੇਂਜ ਤੋਂ ਬਾਹਰ ਦੀਆਂ ਲੜਾਈਆਂ ਤੁਹਾਡੀ ਰੇਂਜ ਵਿੱਚ ਹੋਣਗੀਆਂ।

42-ਰਾਉਂਡ ਮੈਗ ਵਿੱਚ ਰੈਗੂਲਰ ਮੈਗਜ਼ ਨਾਲੋਂ 12 ਹੋਰ ਗੋਲੀਆਂ ਹੁੰਦੀਆਂ ਹਨ, ਜਿਸ ਨਾਲ ਤੁਹਾਨੂੰ ਫੇਸ-ਆਫ (ਆਹਮਣੇ-ਸਾਹਮਣੇ ਦੀ ਲੜਾਈ) ਦੌਰਾਨ ਵਰਤਣ ਲਈ ਵਧੇਰੇ ਗੋਲੀਆਂ ਮਿਲਦੀਆਂ ਹਨ।

ਬਰੂਏਨ ਟੀ ਐੱਸ-30 ਕੌਂਬ ਮਾਮੂਲੀ ਗਤੀ ਦੇ ਨੁਕਸਾਨ ‘ਤੇ ਵਧੇਰੇ ਰੀਕੋਇਲ ਸਥਿਰਤਾ ਸਮੇਤ ਨਿਸ਼ਾਨਾ ਲਗਾਉਣ ਵਿੱਚ ਸਥਿਰਤਾ ਪ੍ਰਦਾਨ ਕਰਨ ਲਈ ਇੱਕ ਬਹੁਤ ਹੀ ਮੋਟੀ ਕੌਂਬ ਹੈ।

ਇਸ ਉੱਪਰ ਦੱਸੇ ਗਏ ਲੋਡਆਉਟ ਦੀ ਸਿਫ਼ਾਰਸ਼ ਪਹਿਲੀ ਵਾਰ ਯੂਟਿਊਬ ਅਤੇ ਟਵਿੱਚ ਕੰਟੇਂਟ ਨਿਰਮਾਤਾ ਪੀ4ਨਾਈਹੋਫ਼ ਦੁਆਰਾ ਕੀਤੀ ਗਈ ਸੀ। ਉਸਨੇ ਹਥਿਆਰ ਨੂੰ ਇੰਨੀ ਚੰਗੀ ਤਰ੍ਹਾਂ ਐਡਜਸਟ ਕੀਤਾ ਕਿ ਖਿਡਾਰੀ ਲੰਬੀ ਦੂਰੀ ਤੋਂ ਘੱਟ ਦੂਰੀ ਤੱਕ ਰਾਈਫਲਾਂ ਦੀ ਵਰਤੋਂ ਕਰ ਸਕਦੇ ਹਨ। ਸੀਜ਼ਨ 3 ਵਿੱਚ ਇੰਨੇ ਸਾਰੇ ਨੈਰਫਸ ਪ੍ਰਾਪਤ ਕਰਨ ਤੋਂ ਬਾਅਦ ਵੀ, ਇਸ ਲੋਡਆਊਟ ਨਾਲ ਐੱਸਟੀਬੀ 556 ਕਾਲ ਆਫ ਡਿਊਟੀ: ਵਾਰਜ਼ੋਨ 2 ਵਿੱਚ ਚਮਕਣ ਲਈ ਤਿਆਰ ਹੈ।

ਲਾਂਚ ਦੇ ਦੌਰਾਨ, ਕਾਲ ਆਫ ਡਿਊਟੀ: ਮਾਡਰਨ ਵਾਰਫੇਅਰ 2 ਇੱਕ ਵਪਾਰਕ ਹਿੱਟ ਸਾਬਿਤ ਹੋਈ ਸੀ ਪਰ, ਹਾਲ ਹੀ ਵਿੱਚ ਜਦੋਂ ਐਕਟੀਵਿਜ਼ਨ ਨੇ ਆਪਣੀ ਮਾਰਕੀਟ ਵਿੱਚ ਨਵੀਂ ‘ਪੇ ਟੂ ਵਿੰਨ’ ਸਕਿਨ ਪੇਸ਼ ਕੀਤੀ ਹੈ ਤਾਂ ਖਿਡਾਰੀ ਇਸ ਗੇਮ ਬਾਰੇ ਮਿਲੇ-ਜੁਲੇ ਪ੍ਰਤੀਕਰਮ ਦੇ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕ ਇਸ ਗੱਲ ਤੋਂ ਨਾਖੁਸ਼ ਰਹੇ ਕਿ ਕਿਵੇਂ ਐਕਟੀਵਿਜ਼ਨ ਆਪਣੀ ਮਾਈਕ੍ਰੋਟ੍ਰਾਂਸੈਕਸ਼ਨ ਰਣਨੀਤੀ ਦੀ ਵਰਤੋਂ ਕਰ ਰਿਹਾ ਹੈ। ਫਿਰ ਵੀ, ਬਹੁਤ ਸਾਰੀ ਨਕਾਰਾਤਮਕਤਾ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕਾਲ ਆਫ ਡਿਊਟੀ ਅਜੇ ਵੀ ਐੱਫਪੀਐੱਸ ਵਿੱਚ ਇੱਕ ਸਿਰਮੌਰ ਗੇਮ ਹੈ।