ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਨੂੰ ਲੈਕੇ ਜੋੜਾ ਅਤੇ ਮਹਿਮਾਨ ਪੁੱਜੇ ਉਦੈਪੁਰ 

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਅਦਾਕਾਰਾ ਪਰਿਣੀਤੀ ਅਤੇ ਆਪ ਆਗੂ ਰਾਘਵ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਇਸ ਖਾਸ ਦਿਨ ਤੋਂ ਪਹਿਲਾਂ ਜੋੜਾ ਅਤੇ ਉਨ੍ਹਾਂ ਦੇ ਮਹਿਮਾਨ ਸੁੰਦਰ ਰਾਜਸਥਾਨ ਸ਼ਹਿਰ ਵਿੱਚ ਜਸ਼ਨ ਮਨਾਉਣ ਲਈ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਆਪਣੇ […]

Share:

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਅਦਾਕਾਰਾ ਪਰਿਣੀਤੀ ਅਤੇ ਆਪ ਆਗੂ ਰਾਘਵ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਇਸ ਖਾਸ ਦਿਨ ਤੋਂ ਪਹਿਲਾਂ ਜੋੜਾ ਅਤੇ ਉਨ੍ਹਾਂ ਦੇ ਮਹਿਮਾਨ ਸੁੰਦਰ ਰਾਜਸਥਾਨ ਸ਼ਹਿਰ ਵਿੱਚ ਜਸ਼ਨ ਮਨਾਉਣ ਲਈ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਆਪਣੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਲਈ ਸੂਫੀ ਰਾਤ ਦੀ ਮੇਜ਼ਬਾਨੀ ਕੀਤੀ। ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਭਾਵੇਂ ਇਸ ਦੌਰਾਨ ਨਹੀਂ ਪੁੱਜ ਸਕੀ ਪਰ ਅਦਾਕਾਰਾ ਦੀ ਮਾਂ ਮਧੂ ਚੋਪੜਾ ਅਤੇ ਭਰਾ ਸਿਧਾਰਥ ਨੇ ਰਾਸ਼ਟਰੀ ਰਾਜਧਾਨੀ ਵਿੱਚ ਰਾਘਵ ਦੇ ਨਿਵਾਸ ਤੇ ਆਯੋਜਿਤ ਵਿਸ਼ੇਸ਼ ਸਮਾਰੋਹ ਵਿੱਚ ਆਪਣੀ ਮੌਜੂਦਗੀ ਦਾ ਸੰਕੇਤ ਦਿੱਤਾ।

ਸੰਗੀਤਕ ਰਾਤ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਨੇ ਨਵੀਂ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਆਸ਼ੀਰਵਾਦ ਲਿਆ। ਜਿੱਥੇ ਉਨ੍ਹਾਂ ਨੇ ਅਰਦਾਸ ਅਤੇ ਕੀਰਤਨ ਵਿੱਚ ਹਿੱਸਾ ਲਿਆ। ਆਪਣੀ ਮੰਗਣੀ ਤੋਂ ਪਹਿਲਾਂ ਰਾਘਵ ਅਤੇ ਪਰਿਣੀਤੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਧਾਰੀ ਰੱਖੀ ਸੀ। ਪਰਿਣੀਤੀ ਅਤੇ ਰਾਘਵ ਕਥਿਤ ਤੌਰ ਤੇ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਜੋੜੇ ਨੂੰ ਹਾਲ ਹੀ ਵਿੱਚ ਉਦੈਪੁਰ ਵਿੱਚ ਵਿਆਹਾਂ ਲਈ ਸਥਾਨਾਂ ਦੀ ਖੋਜ ਕਰਦੇ ਹੋਏ ਦੇਖਿਆ ਗਿਆ ਸੀ। ਇਹ ਸੰਕੇਤ ਦਿੱਤਾ ਗਿਆ ਸੀ ਕਿ ਉਹ ਆਪਣੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਨਕਸ਼ੇ ਕਦਮਾਂ ਉੱਤੇ ਚੱਲਣਗੇ ਅਤੇ ਰਾਜਸਥਾਨ ਵਿੱਚ ਇੱਕ ਸ਼ਾਨਦਾਰ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਵਿੱਚ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਵੀ ਪਹੁੰਚੀ ਹੈ। ਉਸ ਨੂੰ ਏਅਰਪੋਰਟ ਤੇ ਰੰਗਦਾਰ ਪਹਿਰਾਵੇ ਵਿੱਚ ਦੇਖਿਆ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਮੌਕੇ ਤੇ ਪੁੱਜਣ ਦੀ ਉਮੀਦ ਹੈ। ਐਤਵਾਰ ਨੂੰ ਹੋਣ ਵਾਲੇ ਵਿਆਹ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵਰਗੇ ਮਹਿਮਾਨ ਸ਼ਾਮਲ ਹੋ ਸਕਦੇ ਹਨ। 

ਹਾਲ ਹੀ ਵਿੱਚ ਇਸ ਸੰਬੰਧੀ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਆਹ ਦੇ ਮਹਿਮਾਨਾਂ ਨੂੰ ਕਿਸ਼ਤੀਆਂ ਤੇ ਹੋਟਲਾਂ ਤੱਕ ਪਹੁੰਚਾਇਆ ਗਿਆ ਸੀ। ਕਵੀ ਅਤੇ ਅਦਾਕਾਰਾ  ਸ਼ੈਲੇਸ਼ ਲੋਢਾ ਨੂੰ ਉਦੈਪੁਰ ਏਅਰਪੋਰਟ ‘ਤੇ ਪਾਪਰਾਜ਼ੀ ਨੇ ਦੇਖਿਆ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਉਹ ਪਰਿਣੀਤੀ ਅਤੇ ਰਾਘਵ ਦੇ ਵਿਆਹ ਲਈ ਸ਼ਹਿਰ ਪਹੁੰਚੇ ਸਨ ਜਾਂ ਨਹੀਂ।
ਉਦੈਪੁਰ ਵਿੱਚ ਤਾਜ ਲੇਕ ਪੈਲੇਸ ਹੈ। ਜਿੱਥੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਸੁਪਨਿਆਂ ਦਾ ਵਿਆਹ ਕਰਨ ਜਾ ਰਹੇ ਹਨ। ਕੁਝ ਰਿਪੋਰਟਾਂ ਦੇ ਅਨੁਸਾਰ ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਸ਼ੁੱਕਰਵਾਰ ਸ਼ਾਮ ਨੂੰ ਧੀ ਮਾਲਤੀ ਨਾਲ ਅਮਰੀਕਾ ਤੋਂ ਰਵਾਨਾ ਹੋਈ ਅਤੇ ਸੰਗੀਤ ਸਮਾਰੋਹ ਲਈ ਠੀਕ ਸਮੇਂ ਤੇ ਸ਼ਨੀਵਾਰ ਸਵੇਰੇ ਭਾਰਤ ਪਹੁੰਚੇਗੀ।

ਅਦਾਕਾਰਾ ਭਾਗਿਆਸ਼੍ਰੀ ਆਪਣੇ ਪਤੀ ਹਿਮਾਲਿਆ ਨਾਲ ਵਿਆਹ ਲਈ ਪਹੁੰਚੀ ਹੈ। ਵਿਆਹ ਵਿੱਚ 100 ਨਿੱਜੀ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਦੀ ਉਮੀਦ ਹੈ। ਪਿਚੋਲਾ ਝੀਲ ਤੇ ਚਾਰ ਤੋਂ ਪੰਜ ਕਿਸ਼ਤੀਆਂ ਤੇ ਸੁਰੱਖਿਆ ਗਾਰਡ ਵੀ ਤਾਇਨਾਤ ਰਹਿਣਗੇ। ਵਿਆਹ ਲਈ ਪਰਿਣੀਤੀ ਦੇ ਮਾਤਾ-ਪਿਤਾ ਅਤੇ ਭਰਾ ਪਹੁੰਚੇ। ਉਦੈਪੁਰ ਹਵਾਈ ਅੱਡੇ ਤੇ ਮਹਿਮਾਨਾਂ ਦਾ ਸੰਗੀਤ ਅਤੇ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਵਿਆਹ ਵਿੱਚ ਕਿਆਰਾ ਅਡਵਾਨੀ ਅਤੇ ਕਰੀਨਾ ਕਪੂਰ ਸਮੇਤ ਬਾਲੀਵੁੱਡ ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਹੋ ਸਕਦੀ ਹੈ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ ਦੁਲਹਨ ਆਪਣੇ ਵੱਡੇ ਦਿਨ ਲਈ ਮਨੀਸ਼ ਮਲਹੋਤਰਾ ਦੁਆਰਾ ਤਿਆਰ ਲਹਿੰਗਾ ਪਹਿਨੇਗੀ। ਆਪ ਆਗੂ ਰਾਘਵ ਚੱਢਾ ਨੂੰ ਉਨ੍ਹਾਂ ਦੇ ਮਾਮਾ ਅਤੇ ਫੈਸ਼ਨ ਡਿਜ਼ਾਈਨਰ ਪਵਨ ਸਚਦੇਵਾ ਵੱਲੋਂ ਤਿਆਰ ਕੀਤਾ ਪਹਿਨਾਵਾ ਪਾਉਣਗੇ।