ਹੁਣ ਤੁਸੀਂ ਸਿਰਫ 70 ਰੁਪਏ 'ਚ ਦੇਖ ਸਕਦੇ ਹੋ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ 'ਟਾਈਗਰ 3

ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦੀਵਾਲੀ (ਐਤਵਾਰ) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਸਲਮਾਨ ਦੇ ਪ੍ਰਸ਼ੰਸਕ ਟਾਈਗਰ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

Share:

ਹਾਈਲਾਈਟਸ

  • ਪਾਸ ਦੀ ਵੈਧਤਾ ਸਿਰਫ 30 ਦਿਨ ਹੈ।

ਟਾਈਗਰ 3 ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਫਿਲਮ ਹੈ। ਯਸ਼ਰਾਜ ਸਪਾਈ ਯੂਨੀਵਰਸ ਦੀ ਇਹ ਪੰਜਵੀਂ ਫਿਲਮ ਹੈ। ਸਲਮਾਨ ਅਤੇ ਕੈਟਰੀਨਾ ਟਾਈਗਰ-ਜ਼ੋਇਆ ਦੇ ਕਿਰਦਾਰ 'ਚ ਵਾਪਸੀ ਕਰ ਰਹੇ ਹਨ। ਟਾਈਗਰ 3 ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਹੈ ਅਤੇ ਇਸ ਤੋਂ ਬਾਕਸ ਆਫਿਸ 'ਤੇ ਇੱਕ ਵੱਡੇ ਕਲੈਕਸ਼ਨ ਦੀ ਉਮੀਦ ਹੈ। ਫਿਲਮ ਐਤਵਾਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਇਮਰਾਨ ਹਾਸ਼ਮੀ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ। ਕਈ ਵਾਰ ਟਿਕਟਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਫਿਲਮਾਂ ਦੇਖਣ ਦਾ ਮਜ਼ਾ ਖਰਾਬ ਕਰ ਦਿੰਦੀਆਂ ਹਨ, ਪਰ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਘੱਟ ਕੀਮਤ 'ਤੇ ਵੀ ਫਿਲਮਾਂ ਦੇਖਣ ਦਾ ਮਜ਼ਾ ਲੈ ਸਕਦੇ ਹੋ। ਅਜਿਹਾ ਹੀ ਇੱਕ ਤਰੀਕਾ ਹੈ PVR ਸਿਨੇਮਾ ਪਾਸਪੋਰਟ।

ਕੀ ਹੈ ਸਕੀਮ ?

ਮਲਟੀਪਲੈਕਸ ਚੇਨ ਨੇ ਪੀਵੀਆਰ ਆਈਨੌਕਸ ਪਾਸਪੋਰਟ ਨਾਮਕ ਇੱਕ ਸਕੀਮ ਲਾਂਚ ਕੀਤੀ ਹੈ। ਇਸ ਮਹੀਨਾਵਾਰ ਪਲਾਨ ਨੂੰ ਸਬਸਕ੍ਰਾਈਬ ਕਰਨ 'ਤੇ, 699 ਰੁਪਏ ਵਿੱਚ 10 ਫਿਲਮਾਂ ਦੇਖਣ ਦੀ ਪੇਸ਼ਕਸ਼ ਹੈ। ਹਾਲਾਂਕਿ ਇਸ ਦੇ ਲਈ ਕੁਝ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਹੈ। PVR ਨੇ ਆਪਣੇ ਅਧਿਕਾਰਤ X ਖਾਤੇ 'ਤੇ ਇਸ ਸਕੀਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਫਿਲਮ ਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ। ਸਵੇਰੇ 7 ਵਜੇ ਤੋਂ ਸ਼ੋਅ ਸ਼ੁਰੂ ਹੋਣ ਦੀ ਵੀ ਖਬਰ ਹੈ।

ਨਿਯਮ ਅਤੇ ਸ਼ਰਤਾਂ

ਪਾਸਪੋਰਟ ਸਕੀਮ ਤਹਿਤ ਸੋਮਵਾਰ ਤੋਂ ਵੀਰਵਾਰ ਤੱਕ ਹੀ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ। ਪਾਸ ਦੀ ਵੈਧਤਾ ਸਿਰਫ 30 ਦਿਨ ਹੈ, ਜਿਸਦਾ ਮਤਲਬ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ, ਤੁਹਾਨੂੰ ਇੱਕ ਮਹੀਨੇ ਦੇ ਅੰਦਰ ਸਾਰੀਆਂ 10 ਫਿਲਮਾਂ ਦੇਖਣੀਆਂ ਪੈਣਗੀਆਂ। PVR ਵੈੱਬ ਜਾਂ ਐਪ ਰਾਹੀਂ ਇੱਕ ਦਿਨ ਵਿੱਚ ਸਿਰਫ਼ ਇੱਕ ਟਿਕਟ ਖਰੀਦੀ ਜਾ ਸਕਦੀ ਹੈ। ਦੱਖਣੀ ਭਾਰਤ ਦੇ ਥੀਏਟਰ ਇਸ ਸਕੀਮ ਵਿੱਚ ਸ਼ਾਮਲ ਨਹੀਂ ਹਨ। ਹੋਰ ਵੀ ਬਹੁਤ ਸਾਰੇ ਨਿਯਮ ਅਤੇ ਸ਼ਰਤਾਂ ਹਨ, ਜਿਨ੍ਹਾਂ ਨੂੰ ਪਲਾਨ ਲੈਣ ਤੋਂ ਪਹਿਲਾਂ PVR ਸਿਨੇਮਾ ਦੀ ਵੈੱਬਸਾਈਟ 'ਤੇ ਜਾ ਕੇ ਵਿਸਥਾਰ ਨਾਲ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ