ਹੁਣ ਫਿਲਮੀ ਪਰਦੇ ਤੇ ਦਿਖੇਗੀ ਸਿੱਧੂ ਮੂਸੇਵਾਲਾ ਦੀ ਕਹਾਣੀ

ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਦੀ ਜਿੰਦਗੀ ਤੇ ਹੁਣ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਸਿੰਗਿੰਗ ਕਰੀਅਰ ਤੋਂ ਲੈ ਕੇ ਉਨ੍ਹਾਂ ਦੇ ਕੀਤੇ ਕਤਲ ਦੀ ਸਾਰੀ ਕਹਾਣੀ ਨੂੰ ਫਿਲਮੀ ਪਰਦੇ ਤੇ ਦਿਖਾਇਆ ਜਾਵੇਗਾ। ਇਸ ਤੋਂ […]

Share:

ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਦੀ ਜਿੰਦਗੀ ਤੇ ਹੁਣ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਸਿੰਗਿੰਗ ਕਰੀਅਰ ਤੋਂ ਲੈ ਕੇ ਉਨ੍ਹਾਂ ਦੇ ਕੀਤੇ ਕਤਲ ਦੀ ਸਾਰੀ ਕਹਾਣੀ ਨੂੰ ਫਿਲਮੀ ਪਰਦੇ ਤੇ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾ ਉਨ੍ਹਾਂ ਦੇ ਜੀਵਨ ਤੇ ਆਧਾਰਿਤ Who Killed Moosewala? ਕਿਤਾਬ ਨੂੰ ਲੇਖਕ ਜੁਪਿੰਦਰਜੀਤ ਨੇ ਇਸੇ ਸਾਲ ਜੂਨ ਵਿੱਚ ਪ੍ਰਕਾਸ਼ਿਤ ਕੀਤਾ ਸੀ।

ਮੈਚਬਾਕਸ ਸ਼ਾਟਸ ਪ੍ਰੋਡਕਸ਼ਨ ਹਾਊਸ ਨੇ ਖਰੀਦੇ Who Killed Moosewala? ਦੇ ਰਾਈਟਸ

ਮੈਚਬਾਕਸ ਸ਼ਾਟਸ ਪ੍ਰੋਡਕਸ਼ਨ ਹਾਊਸ ਵੱਲੋਂ ਸਿੱਧੂ ਮੂਸੇਵਾਲਾ ਦੀ ਜਿੰਦਗੀ ਤੇ ਫਿਲਮ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਮੂਸੇਲਾਵਾ ਦੀ ਜੀਵਨ ਤੇ ਲਿਖੀ ਕਿਤਾਬ ਦੇ ਰਾਈਟਸ ਵੀ ਹਾਸਲ ਕਰ ਲਏ ਹਨ। ਕਿਤਾਬ Who Killed Moosewala? ਨੂੰ ਫਿਲਮ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। ਇਹ ਪੁਸਤਕ ਪੰਜਾਬ ‘ਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਗੈਂਗਸਟਰਾਂ ਦੇ ਵਧ ਰਹੇ ਦਬਦਬੇ ਕਾਰਨ ਪੈਦਾ ਹੋਈ ਹਿੰਸਾ ‘ਤੇ ਚਾਨਣਾ ਪਾਉਂਦੀ ਹੈ। ਲੇਖਕ ਜੁਪਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਨੇ ਪ੍ਰਕਾਸ਼ਨ ਤੋਂ ਬਾਅਦ ਵੱਖ-ਵੱਖ ਪ੍ਰੋਡਕਸ਼ਨ ਹਾਊਸਾਂ ‘ਚ ਦਿਲਚਸਪੀ ਪੈਦਾ ਕੀਤੀ ਹੈ।

ਮੈਚਬਾਕਸ ਸ਼ਾਟਸ ਦੀ ਸਰਿਤਾ ਪਾਟਿਲ ਨੇ ਕਿਹਾ ਕਿ ਅਸੀਂ ਪੰਜਾਬ ‘ਚ ਮਿਊਜ਼ਿਕ ਇੰਡਸਟਰੀ ਤੇ ਗੈਂਗਵਾਰ ਦੌਰਾਨ ਜੁਪਿੰਦਰਜੀਤ ਦੀ ਕਿਤਾਬ ‘ਹੂ ਕਿਲਡ ਮੂਸੇਵਾਲਾ?’ ਦੇਖੀ। ਇਸ ਪ੍ਰਾਜੈਕਟ ਦੀ ਅਗਵਾਈ ਮੈਚਬਾਕਸ ਸ਼ਾਟਸ ਦੀ ਦੀਕਸ਼ਾ ਜੋਤ ਰਾਉਟਰੇ ਕਰਨਗੇ। ਉਨ੍ਹਾਂ ਕਿਹਾ ਕਿ ਕਹਾਣੀ ਪੰਜਾਬ ‘ਚ ਅਪਰਾਧ, ਪ੍ਰਸਿੱਧੀ ਤੇ ਸੰਗੀਤ ਦਾ ਇਕ ਗੁੰਝਲਦਾਰ ਇੰਟਰਪਲੇਅ ਹੈ। ਇਹ ਇਕ ਕਹਾਣੀ ਹੈ ਜੋ ਚਿੰਤਨ ਤੇ ਸਮਝ ਦੀ ਮੰਗ ਕਰਦੀ ਹੈ