Deep Fake : ਹੁਣ ਨੋਰਾ ਫਤੇਹੀ ਵੀ ਬਣੀ ਸ਼ਿਕਾਰ, ਖੁਦ ਵੀਡੀਓ ਸ਼ੇਅਰ ਕਰਕੇ ਜ਼ਤਾਈ ਹੈਰਾਨਗੀ

ਵੀਡੀਓ 'ਚ ਨੋਰਾ ਵਰਗੀ ਦਿੱਖ ਵਾਲੀ ਔਰਤ ਸੀਜ਼ਨ ਸੇਲ ਦੇ ਅੰਤ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਅਤੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕਰਦੇ ਹੋਏ ਨੋਰਾ ਨੇ ਲਿਖਿਆ, ਇਹ ਮੈਂ ਨਹੀਂ ਹਾਂ।'

Share:

Deep Fake:  ਹੁਣ ਨੋਰਾ ਫਤੇਹੀ ਦਾ Deep Fake ਫਰਜ਼ੀ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਨੂੰ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨੋਰਾ (Nora Fatehi) ਵਰਗੀ ਦਿੱਖ ਵਾਲੀ ਔਰਤ ਸੀਜ਼ਨ ਸੇਲ ਦੇ ਅੰਤ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਅਤੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕਰਦੇ ਹੋਏ ਨੋਰਾ ਨੇ ਲਿਖਿਆ, ਇਹ ਮੈਂ ਨਹੀਂ ਹਾਂ।' ਅਦਾਕਾਰਾ ਨੇ ਇਸ ਨੂੰ ਫਰਜ਼ੀ ਦੱਸਿਆ ਹੈ। ਇਸ ਵੀਡੀਓ 'ਚ ਇਕ ਔਰਤ ਨੋਰਾ ਵਰਗੀ ਆਵਾਜ਼ 'ਚ ਬੋਲਦੇ ਹੋਏ ਫੈਸ਼ਨ ਬ੍ਰਾਂਡ ਦੀ ਵਿਕਰੀ ਦਾ ਪ੍ਰਚਾਰ ਕਰ ਰਹੀ ਹੈ। ਉਹ ਔਰਤ ਨੋਰਾ ਵਰਗੀ ਲੱਗਦੀ ਹੈ। ਦਸ ਦੇਈਏ ਕਿ ਅਭਿਨੇਤ੍ਰੀ ਰਸ਼ਮਿਕਾ ਮੰਦਾਨਾ (Rashmika Mandanna), ਕੈਟਰੀਨਾ ਕੈਫ, ਆਲੀਆ ਭੱਟ ਅਤੇ ਕਾਜੋਲ ਵੀ Deep Fake ਦੀ ਸ਼ਿਕਾਰ ਬਣ ਚੁੱਕਿਆ ਹਨ। 

ਫੈਸ਼ਨ ਬ੍ਰਾਂਡ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਹਮਣੇ ਆਈਆਂ ਤਸਵੀਰਾਂ

ਇਸ ਫੈਸ਼ਨ ਬ੍ਰਾਂਡ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨੋਰਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਅਪਲੋਡ ਕੀਤੀਆਂ ਗਈਆਂ ਹਨ। ਹਾਲਾਂਕਿ, ਨਾ ਤਾਂ ਨੋਰਾ ਨੂੰ ਇਨ੍ਹਾਂ ਵਿੱਚੋਂ ਕਿਸੇ ਵਿੱਚ ਟੈਗ ਕੀਤਾ ਗਿਆ ਹੈ ਅਤੇ ਨਾ ਹੀ ਨੋਰਾ ਨੇ ਉਸ ਕੰਪਨੀ ਨਾਲ ਸਹਿਯੋਗ ਕੀਤਾ ਹੈ। ਅਜਿਹੇ 'ਚ ਸਾਫ ਹੈ ਕਿ ਇਸ ਖਾਤੇ ਰਾਹੀਂ ਆਨਲਾਈਨ ਕੱਪੜੇ ਵੇਚਣ ਦੇ ਨਾਂ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ