ਹੁਣ ਪੱਤਰਕਾਰ ਬਣਕੇ ਸੱਚਾਈਆਂ ਉਜਾਗਰ ਕਰੇਗੀ ਭੂਮੀ ਪੇਡਨੇਕਰ

ਫਿਲਮ ਭਕਸ਼ਕ ਵਿੱਚ ਪੱਤਰਕਾਰ ਭੂਮੀ ਪੇਡਨੇਕਰ ਬਾਲ ਕੇਂਦਰ ਘਰ ਵਿੱਚ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰਦੀ ਦਿਖਾਈ ਦਿੰਦੀ ਹੈ।

Share:

ਹਾਈਲਾਈਟਸ

  • ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫਿਲਮ 'ਭਖਸ਼ਕ' 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਕਈ ਫਿਲਮਾਂ 'ਚ ਆਪਣੀ ਜ਼ਬਰਦਸਤ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਅਦਾਕਾਰਾ ਭੂਮੀ ਪੇਡਨੇਕਰ ਹੁਣ ਪੱਤਰਕਾਰ ਦੀ ਭੂਮਿਕਾ ਵਿੱਚ ਜਲਵਾ ਦਿਖਾਏਗੀ। ਉਸਦੀ ਫਿਲਮ 'ਭਕਸ਼ਕ' OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਜਾ ਰਹੀ ਹੈ। Netflix ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫਿਲਮ ਦਾ ਟੀਜ਼ਰ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਪੱਤਰਕਾਰ ਭੂਮੀ ਪੇਡਨੇਕਰ ਬਾਲ ਕੇਂਦਰ ਘਰ ਵਿੱਚ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰਦੀ ਦਿਖਾਈ ਦਿੰਦੀ ਹੈ। ਫਿਲਮ ਇਕ ਐਸੇ ਪੱਤਰਕਾਰ ਦੀ ਕਹਾਣੀ ਹੈ ਜੋ ਸੱਚਾਈ ਨੂੰ ਬੇਨਕਾਬ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ

ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫਿਲਮ 'ਭਕਸ਼ਕ' 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਫਿਲਮ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਪੁਲਕਿਤ ਦੁਆਰਾ ਨਿਰਦੇਸ਼ਿਤ ਇਹ ਫਿਲਮ ਗੌਰੀ ਖਾਨ ਅਤੇ ਗੌਰਵ ਵਰਮਾ ਦੁਆਰਾ ਨਿਰਮਿਤ ਹੈ। ਇਸ ਵਿੱਚ ਭੂਮੀ ਪੇਡਨੇਕਰ, ਸੰਜੇ ਮਿਸ਼ਰਾ, ਆਦਿਤਿਆ ਸ਼੍ਰੀਵਾਸਤਵ ਅਤੇ ਸਾਈ ਤਾਮਹਣਕਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਹੋਰ ਫਿਲਮਾਂ ਵੀ ਫਲੋਰ 'ਤੇ

ਭੂਮੀ ਪੇਡਨੇਕਰ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਆਖਰੀ ਵਾਰ ਸ਼ਿਬਾਨੀ ਬੇਦੀ, ਡੌਲੀ ਸਿੰਘ, ਕੁਸ਼ਾ ਕਪਿਲਾ ਅਤੇ ਸ਼ਹਿਨਾਜ਼ ਸਟਾਰਰ ਫਿਲਮ 'ਥੈਂਕਸ ਫਾਰ ਕਮਿੰਗ' ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਉਹ ਹੁਣ 'ਭਕਸ਼ਕ' 'ਚ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਤੋਂ ਇਲਾਵਾ ਭੂਮੀ 'ਤਖ਼ਤ', 'ਸਾਰੇ ਜਹਾਂ ਸੇ ਅੱਛਾ' ਅਤੇ 'ਮੇਰੀ ਪਤਨੀ ਕਾ ਰੀਮੇਕ' 'ਚ ਵੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ