Munawar Faruqui: ਹੁੱਕਾ ਬਾਰ 'ਚ 'ਨਸ਼ਾ' ਕਰਦਾ ਫੜਿਆ ਗਿਆ ਮੁਨੱਵਰ ਫਾਰੂਕੀ

ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਮੁੰਬਈ ਦੇ ਇੱਕ ਹੁੱਕਾ ਬਾਰ ਤੋਂ ਫੜਿਆ ਗਿਆ। ਫਾਰੂਕੀ 'ਤੇ ਕਥਿਤ ਤੌਰ 'ਤੇ ਨਸ਼ਾ ਕਰਨ ਦਾ ਦੋਸ਼ ਹੈ।

Share:

Munawar Faruqui: ਮੁੰਬਈ ਪੁਲਿਸ ਨੇ ਦੇਰ ਰਾਤ ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਇੱਕ ਹੁੱਕਾ ਬਾਰ ਤੋਂ ਹਿਰਾਸਤ ਵਿੱਚ ਲਿਆ ਹੈ। ਫਾਰੂਕੀ 'ਤੇ ਹੁੱਕਾ ਬਾਰ 'ਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਹੈ। ਪੁਲਿਸ ਨੇ ਛਾਪੇਮਾਰੀ ਵਿੱਚ ਫਾਰੂਕੀ ਸਮੇਤ 13 ਹੋਰ ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਸਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ 'ਚ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਦੀ ਸੋਸ਼ਲ ਸਰਵਿਸ ਬ੍ਰਾਂਚ ਨੇ ਇਕ ਸੂਚਨਾ ਮਿਲਣ 'ਤੇ ਬੋਰਾ ਬਾਜ਼ਾਰ ਸਥਿਤ ਸਬਲਾਨ ਹੁੱਕਾ ਬਾਰ 'ਤੇ ਛਾਪਾ ਮਾਰਿਆ। ਜਿੱਥੇ ਮੁਨੱਵਰ ਫਾਰੂਕੀ ਵੀ ਮੌਜੂਦ ਸਨ।

ਪੁਲਿਸ ਨੂੰ ਸੂਹ ਮਿਲੀ ਸੀ

ਇਸ ਸਬੰਧੀ ਸਮਾਜ ਸੇਵੀ ਸ਼ਾਖਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਨਸ਼ਿਆਂ ਸਬੰਧੀ ਸੂਚਨਾ ਮਿਲਣ ’ਤੇ ਹੁੱਕਾ ਬਾਰ ’ਤੇ ਛਾਪਾ ਮਾਰਿਆ। ਟੀਮ ਨੂੰ ਹਰਬਲ ਦਵਾਈਆਂ ਦੀ ਆੜ ਵਿੱਚ ਤੰਬਾਕੂ ਦੀ ਵਰਤੋਂ ਕਰਨ ਦੀ ਸੂਚਨਾ ਮਿਲੀ ਸੀ। ਵਰਤੇ ਗਏ ਪਦਾਰਥਾਂ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਹੈ।

ਦੱਸ ਦਈਏ ਕਿ ਹੁੱਕਾ ਪਾਰਲਰਾਂ 'ਤੇ ਪਾਬੰਦੀ ਲਗਾਈ ਗਈ ਹੈ, ਇਸ ਦੇ ਬਾਵਜੂਦ ਕਈ ਥਾਵਾਂ 'ਤੇ ਅੰਨ੍ਹੇਵਾਹ ਜਾਂ ਲੁਕਵੇਂ ਢੰਗ ਨਾਲ ਹੁੱਕਾ ਵੇਚਿਆ ਜਾ ਰਿਹਾ ਹੈ। ਜਿਸ ਹੁੱਕਾ ਬਾਰ ਤੋਂ ਮੁਨੱਵਰ ਫਾਰੂਕੀ ਨੂੰ ਫੜਿਆ ਗਿਆ ਸੀ ਉਹ ਵੀ ਗੈਰ-ਕਾਨੂੰਨੀ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ