ਮੁਨੱਵਰ ਫਾਰੂਕੀ ਨੇ ਜਿੱਤਿਆ Big Boss 17 ਦਾ ਖਿਤਾਬ, ਇਨਾਮ ਵਿੱਚ 50 ਲੱਖ ਰੁਪਏ ਅਤੇ ਕਾਰ ਮਿਲੀ

ਗ੍ਰੈਂਡ ਫਿਨਾਲੇ 'ਚ ਮੁਨੱਵਰ ਅਤੇ ਅਭਿਸ਼ੇਕ ਤੋਂ ਇਲਾਵਾ ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਵੀ ਮੌਜੂਦ ਸਨ। ਅਰੁਣ ਮਾਸ਼ੇਟੀ ਫਾਈਨਲ ਤੋਂ ਬਾਹਰ ਹੋਣ ਵਾਲੇ ਪਹਿਲੇ ਖਿਡਾਰੀ ਸਨ। ਉਸ ਤੋਂ ਬਾਅਦ ਅੰਕਿਤਾ ਲੋਖੰਡੇ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ।

Share:

ਹਾਈਲਾਈਟਸ

  • ਫਾਰੂਕੀ ਨੇ ਆਪਣੇ ਕਰੀਅਰ ਵਿੱਚ ਵੱਡੇ ਉਤਰਾਅ-ਚੜ੍ਹਾਅ ਦੇਖੇ ਹਨ।

Entertainment Update: ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਬਿੱਗ ਬੌਸ 17 ਦਾ ਖਿਤਾਬ ਜਿੱਤ ਲਿਆ ਹੈ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਉਨ੍ਹਾਂ ਨੂੰ ਵਿਨਰ ਦੀ ਟ੍ਰਾਫੀ ਦਿੱਤੀ। ਅਭਿਸ਼ੇਕ ਕੁਮਾਰ ਸ਼ੋਅ ਦੇ ਰਨਰ ਅੱਪ ਰਹੇ। ਇਸ ਦੇ ਨਾਲ ਹੀ ਬਿੱਗ ਬੌਸ 17 ਦਾ ਸਫਰ ਹੁਣ ਖਤਮ ਹੋ ਗਿਆ ਹੈ। ਗ੍ਰੈਂਡ ਫਿਨਾਲੇ 'ਚ ਮੁਨੱਵਰ ਅਤੇ ਅਭਿਸ਼ੇਕ ਤੋਂ ਇਲਾਵਾ ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਵੀ ਮੌਜੂਦ ਸਨ। ਅਰੁਣ ਮਾਸ਼ੇਟੀ ਫਾਈਨਲ ਤੋਂ ਬਾਹਰ ਹੋਣ ਵਾਲੇ ਪਹਿਲੇ ਖਿਡਾਰੀ ਸਨ। ਉਸ ਤੋਂ ਬਾਅਦ ਅੰਕਿਤਾ ਲੋਖੰਡੇ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਫਿਰ ਪ੍ਰਿਅੰਕਾ ਚੋਪੜਾ ਦੀ ਭੈਣ ਮੰਨਾਰਾ ਵੀ ਸ਼ੋਅ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਅਭਿਸ਼ੇਕ ਕੁਮਾਰ ਅਤੇ ਮੁਨੱਵਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ, ਜਿਸ ਵਿੱਚ ਮੁਨੱਵਰ ਨੇ ਜਿੱਤ ਦਰਜ ਕੀਤੀ।

ਸਲਮਾਨ ਖਾਨ ਨੇ ਦਿੱਤੀ ਟਰਾਫੀ 

ਵਿਜੇਤਾ ਦੇ ਤੌਰ 'ਤੇ ਮੁੰਨਵਰ ਦੇ ਨਾਮ ਦੇ ਐਲਾਨ ਤੋਂ ਬਾਅਦ ਸਲਮਾਨ ਖਾਨ ਨੇ ਮੁਨੱਵਰ ਨੂੰ ਵਿਨਰ ਦੀ ਟਰਾਫੀ ਦਿੱਤੀ। ਟਰਾਫੀ ਤੋਂ ਇਲਾਵਾ ਮੁਨੱਵਰ ਨੂੰ 50 ਲੱਖ ਰੁਪਏ ਅਤੇ ਇਕ ਕਾਰ ਮਿਲੀ ਹੈ। ਜ਼ਿਕਰਯੋਗ ਹੈ ਕਿ ਬਿੱਗ ਬੌਸ ਸ਼ੋਅ ਤੋਂ ਪਹਿਲਾਂ ਮੁਨੱਵਰ ਨੇ ਲਾਕਅੱਪ ਸ਼ੋਅ ਦੀ ਟਰਾਫੀ ਵੀ ਜਿੱਤੀ ਸੀ। ਉਸ ਸ਼ੋਅ ਦੀ ਮੇਜ਼ਬਾਨ ਕੰਗਨਾ ਰਣੌਤ ਸੀ।

ਫੈਨ ਫਾਲੋਇੰਗ ਕਾਫੀ ਜ਼ਬਰਦਸਤ

ਮੁਨੱਵਰ, ਮੂਲ ਰੂਪ ਵਿੱਚ ਇੰਦੌਰ ਦਾ ਰਹਿਣ ਵਾਲਾ, ਇੱਕ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਹੈ। ਆਪਣੀਆਂ ਟਿੱਪਣੀਆਂ ਕਾਰਨ ਉਹ ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਉਹ ਇੱਕ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਫਾਰੂਕੀ ਨੇ ਆਪਣੇ ਕਰੀਅਰ ਵਿੱਚ ਵੱਡੇ ਉਤਰਾਅ-ਚੜ੍ਹਾਅ ਦੇਖੇ ਹਨ। ਮੁਨੱਵਰ ਨੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਕਦੇ ਉਨ੍ਹਾਂ ਨੂੰ 11 ਘੰਟੇ ਦੀ ਮਿਹਨਤ ਤੋਂ ਬਾਅਦ 850 ਰੁਪਏ ਦਿਹਾੜੀ ਮਿਲਦੀ ਸੀ। ਇਸ ਦੇ ਬਾਵਜੂਦ, ਮੁਨੱਵਰ ਨੇ ਸਟੈਂਡ ਅੱਪ ਕਾਮੇਡੀਅਨ ਵਜੋਂ ਆਪਣਾ ਕਰੀਅਰ ਜਾਰੀ ਰੱਖਿਆ। ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ।

ਇਹ ਵੀ ਪੜ੍ਹੋ