ਕੈਟਰੀਨਾ ਕੈਫ ਨੇ ਸਭ ਤੋਂ ਵੱਧ ਸਮਾਂ ਨਾਲ ਰਹਿਣ ਵਾਲੇ ਦਾ ਕੀਤਾ ਜਿਕਰ

ਕੈਟਰੀਨਾ ਕੈਫ ਦੀ ਤਾਜ਼ਾ ਇੰਸਟਾਗ੍ਰਾਮ ਪੋਸਟ ਬਹੁਤ ਵਧੀਆ ਪੋਸਟ ਕਹਿ ਜਾ ਸਕਦੀ ਹੈ। ਅਦਾਕਾਰਾ ਨੇ ਇਹ ਪੋਸਟ ਆਪਣੇ ਨਿੱਜੀ ਸਹਾਇਕ ਅਸ਼ੋਕ ਸ਼ਰਮਾ ਨੂੰ ਸਮਰਪਿਤ ਕੀਤੀ ਹੈ। ਅਸ਼ੋਕ ਸ਼ਰਮਾ ਨੂੰ ਪੋਸਟ ਸਮਰਪਿਤ ਕਰਦੇ ਹੋਏ ਕੈਟਰੀਨਾ ਨੇ ਲਿਖਿਆ, ”ਅੱਜ 20 ਸਾਲ ਪੂਰੇ ਹੋ ਗਏ। ਸ਼੍ਰੀ ਅਸ਼ੋਕ ਸ਼ਰਮਾ, ਉਹ ਵਿਅਕਤੀ ਹਨ ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਮੇਰੇ […]

Share:

ਕੈਟਰੀਨਾ ਕੈਫ ਦੀ ਤਾਜ਼ਾ ਇੰਸਟਾਗ੍ਰਾਮ ਪੋਸਟ ਬਹੁਤ ਵਧੀਆ ਪੋਸਟ ਕਹਿ ਜਾ ਸਕਦੀ ਹੈ। ਅਦਾਕਾਰਾ ਨੇ ਇਹ ਪੋਸਟ ਆਪਣੇ ਨਿੱਜੀ ਸਹਾਇਕ ਅਸ਼ੋਕ ਸ਼ਰਮਾ ਨੂੰ ਸਮਰਪਿਤ ਕੀਤੀ ਹੈ। ਅਸ਼ੋਕ ਸ਼ਰਮਾ ਨੂੰ ਪੋਸਟ ਸਮਰਪਿਤ ਕਰਦੇ ਹੋਏ ਕੈਟਰੀਨਾ ਨੇ ਲਿਖਿਆ, ”ਅੱਜ 20 ਸਾਲ ਪੂਰੇ ਹੋ ਗਏ। ਸ਼੍ਰੀ ਅਸ਼ੋਕ ਸ਼ਰਮਾ, ਉਹ ਵਿਅਕਤੀ ਹਨ ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਮੇਰੇ ਨਾਲ ਸਭ ਤੋਂ ਵੱਧ ਸਮਾਂ ਬਿਤਾਇਆ ਹੈ। ਹਸਾਉਣ ਤੋਂ ਲੈ ਕੇ ਪ੍ਰੇਰਿਤ ਕਰਨ ਤੱਕ, ਜੋ ਮੈਂ ਮੰਗਦੀ ਉਸ ਨੂੰ ਨਾ ਦੇਣ ’ਤੇ ਮੇਰੇ ਨਾਲ ਝਗੜਾ ਕਰਨਾ ਜਾਂ ਮੈਂ ਅਸਲ ਵਿੱਚ ਕੀ ਚਾਹੁੰਦੀ ਹਾਂ ਉਸ ਬਾਰੇ ਦੱਸਣਾ।” 

ਕੈਟਰੀਨਾ ਕੈਫ ਨੇ ਆਪਣੀ ਵਿਸਥਾਰਤ ਪੋਸਟ ਵਿੱਚ ਕਿਹਾ ਕਿ ਜਦ ਵੀ ਕਿਸੇ ਨੇ ਮੈਨੂੰ ਸੈੱਟ ’ਤੇ ਪਰੇਸ਼ਾਨ ਕੀਤਾ ਤਾਂ ਅਸ਼ੋਕ ਨੇ ਮੇਰੇ ਲਈ ਕਈ ਵਾਰ ਹੰਝੂ ਵਹਾਏ ਹਨ। ਅਸੀਂ ਇਹ ਸਭ ਕੁਝ ਇਕਠੀਆਂ ਹੰਢਾਇਆ ਹੈ। ਆਮ ਤੌਰ ’ਤੇ ਹਰ ਰੋਜ਼ ਉਸਦਾ ਦੋਸਤਾਨਾ ਚਿਹਰਾ ਨਿਰੰਤਰ ਹੀ ਮੈਨੂ ਆਪਣੇਪਣ ਦਾ ਅਹਿਸਾਸ ਕਰਾਉਂਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਾਂ ਉਹ ਹਮੇਸ਼ਾ ਹੀ ਮੇਰੇ ਤੇ ਸੁਚੇਤ ਨਜ਼ਰ ਰਖਦੇ ਹਨ ਅਤੇ ਸਹੀ ਸਮੇਂ ਤੇ ਰੋਕਦੇ ਹਨ। 

ਕੈਟਰੀਨਾ ਕੈਫ ਦੀ ਪੋਸਟ ਦੇ ਟਿੱਪਣੀ ਭਾਗ ਵਿੱਚ, ਪ੍ਰਿਅੰਕਾ ਚੋਪੜਾ ਨੇ ‘ਬੈਸਟ’ ਟਿੱਪਣੀ ਪੋਸਟ ਕੀਤੀ। ਅਭਿਨੇਤਰੀ ਸੋਨਲ ਚੌਹਾਨ ਨੇ ਵੀ ਲਿਖਿਆ ਕਿ ‘ਕਿੰਨੀ ਖੂਬਸੂਰਤ ਪੋਸਟ’। ਦੀਆ ਮਿਰਜ਼ਾ ਨੇ ਹਾਰਟ ਇਮੋਜੀ ਨੂੰ ਪ੍ਰਤੀਕਿਰਿਆ ਵਜੋਂ ਪੋਸਟ ਕੀਤਾ। ਨਿਮਰਤ ਕੌਰ ਨੇ ਵੀ ਟਿੱਪਣੀ ਕੀਤੀ ਕਿ ਬਹੁਤ ਸਾਰਾ ਪਿਆਰ। ਮੇਕਅੱਪ ਆਰਟਿਸਟ ਸੰਧਿਆ ਸ਼ੇਕਰ ਨੇ ਟਿੱਪਣੀ ਕੀਤੀ ਕਿ ਅਸ਼ੋਕ ਸ਼ਰਮਾ, ਤੁਸੀਂ ਇੱਕ ਸਟਾਰ ਹੋ। ਉਸਦੇ ਕੰਮ-ਕਾਜ਼ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਨੂੰ ਆਖਰੀ ਵਾਰ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਦੇ ਨਾਲ ‘ਫੋਨ ਭੂਤ’ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ। ਉਹ ਅਗਲੀ ਵਾਰ ਟਾਈਗਰ 3 ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ। ਅਭਿਨੇਤਰੀ ਫਰਹਾਨ ਅਖਤਰ ਦੀ ‘ਜੀ ਲੇ ਜ਼ਾਰਾ’ ਵਿੱਚ ਵੀ ਨਜ਼ਰ ਆਵੇਗੀ , ਜਿਸ ਵਿੱਚ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਸਹਿ-ਕਲਾਕਾਰ ਹਨ। ਉਹ ਸ਼੍ਰੀਰਾਮ ਰਾਘਵਨ ਦੀ ਮੈਰੀ ਕ੍ਰਿਸਮਸ ਵਿੱਚ ਵੀ ਦਿਖਾਈ ਦੇਵੇਗੀ, ਜਿਸ ਵਿੱਚ ਉਹ ਵਿਜੇ ਸੇਤੂਪਤੀ ਦੀ ਸਹਿ-ਅਭਿਨੇਤਰੀ ਹੈ। ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹੋਇਆ ਅਤੇ ਓਹ ਇੱਕ ਬ੍ਰਿਟਿਸ਼ ਅਦਾਕਾਰਾ ਹੈ ਜੋ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਇਹ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸਨੇ ਤਿੰਨ ਫਿਲਮਫੇਅਰ ਨਾਮਜ਼ਦਗੀਆਂ ਤੋਂ ਇਲਾਵਾ, ਚਾਰ ਸਕ੍ਰੀਨ ਅਵਾਰਡ ਅਤੇ ਚਾਰ ਜ਼ੀ ਸਿਨੇ ਅਵਾਰਡਾਂ ਸਮੇਤ ਨਾਮਨਾ ਖੱਟ ਹੈ।