ਆਮਿਰ ਖਾਨ ਨੇ ਰੀਯੂਨੀਅਨ ‘ਤੇ ‘ਲਾਲ ਸਿੰਘ ਚੱਢਾ’ ਦੇ ਦੋ ਗੀਤ ਗਾਕੇ ਜਿੱਤ ਲਈ ਮਹਫਿ਼ਲ

 ਲਾਲ ਸਿੰਘ ਚੱਢਾ ਦੀ ਰੀਯੂਨੀਅਨ ਪਾਰਟੀ ਕੀਤੀ ਗਈ। ਪਾਰਟੀ ਵਿੱਚ ਆਮਿਰ ਖਾਨ ਨੇ ‘ਲਾਲ ਸਿੰਘ ਚੱਢਾ ਦੇ ਦੋ ਗੀਤ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਆਮਿਰ ਖਾਨ ਨੇ ਫਿਲਮ ਦੀ ਇੱਕ ਸਾਲ ਦੀ ਵਰ੍ਹੇਗੰਢ ‘ਤੇ ‘ਲਾਲ ਸਿੰਘ ਚੱਢਾ’ ਰੀਯੂਨੀਅਨ ਦਾ ਆਯੋਜਨ ਕੀਤਾ।ਆਮਿਰ ਖਾਨ ਨੇ ਕਥਿਤ ਤੌਰ ‘ਤੇ ‘ਲਾਲ ਸਿੰਘ ਚੱਢਾ’ ਦੇ ਕਰੂ ਅਤੇ ਅਦਾਕਾਰਾਂ […]

Share:

 ਲਾਲ ਸਿੰਘ ਚੱਢਾ ਦੀ ਰੀਯੂਨੀਅਨ ਪਾਰਟੀ ਕੀਤੀ ਗਈ। ਪਾਰਟੀ ਵਿੱਚ ਆਮਿਰ ਖਾਨ ਨੇ ‘ਲਾਲ ਸਿੰਘ ਚੱਢਾ ਦੇ ਦੋ ਗੀਤ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਆਮਿਰ ਖਾਨ ਨੇ ਫਿਲਮ ਦੀ ਇੱਕ ਸਾਲ ਦੀ ਵਰ੍ਹੇਗੰਢ ‘ਤੇ ‘ਲਾਲ ਸਿੰਘ ਚੱਢਾ’ ਰੀਯੂਨੀਅਨ ਦਾ ਆਯੋਜਨ ਕੀਤਾ।ਆਮਿਰ ਖਾਨ ਨੇ ਕਥਿਤ ਤੌਰ ‘ਤੇ ‘ਲਾਲ ਸਿੰਘ ਚੱਢਾ’ ਦੇ ਕਰੂ ਅਤੇ ਅਦਾਕਾਰਾਂ ਲਈ ਕੱਲ੍ਹ ਇੱਕ ਪਾਰਟੀ ਰੱਖੀ ਸੀ। ਸ਼ਿਲਪਾ ਰਾਓ ਅਤੇ ਅਮਿਤਾਭ ਭੱਟਾਚਾਰੀਆ ਨਾਲ ਗੀਤ ਗਾਉਂਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਹੁਣ ਖੂਬ ਵਾਇਰਲ ਹੋ ਰਿਹਾ ਹੈ। ਫਿਲਮ ‘ਲਾਲ ਸਿੰਘ ਚੱਢਾ’ ਦੇ ਪ੍ਰਸ਼ੰਸਕਾਂ ਨੇ ਆਮਿਰ ਅਤੇ ਫਿਲਮ ਲਈ ਆਪਣੀ ਪ੍ਰਸ਼ੰਸਾ ਦੇ ਨਾਲ-ਨਾਲ ਸਿਨੇਮਾਘਰਾਂ ਵਿੱਚ ਨਿਰਾਸ਼ਾ ਜ਼ਾਹਰ ਕਰਨ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਆਮਿਰ ਖਾਨ ਨੇ ਲਾਲ ਸਿੰਘ ਚੱਢਾ ਕਲਾਕਾਰਾਂ ਦੇ ਨਾਲ ਇਸ ਦੀ ਰਿਲੀਜ਼ ਤੋਂ ਬਾਅਦ ਫਿਲਮ ਦੀ ਵਰ੍ਹੇਗੰਢ ਦਾ ਜਸ਼ਨ ਮਨਾਉਣ ਲਈ ਦੁਬਾਰਾ ਇਕੱਠੇ ਹੋਏ। ਵੀਡੀਓਜ਼ ਵਿੱਚ ਸੁਪਰਸਟਾਰ ਨੇ ਸਟੇਜ ਤੇ ਲਾਈਵ ਐਲਬਮ ਦੇ ਦੋ ਗੀਤ ਪੇਸ਼ ਕੀਤੇ ਹਨ।  ਰੀਯੂਨੀਅਨ ਵਿੱਚ ਆਮਿਰ ਖਾਨ ਨੇ ਸਟੇਜ ਤੇ ਕੁਝ ਗੀਤ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਆਮਿਰ ਨੂੰ ਗਾਇਕਾ ਸ਼ਿਲਪਾ ਰਾਓ ਅਤੇ ਅਮਿਤਾਭ ਭੱਟਾਚਾਰੀਆ ਦੇ ਨਾਲ ਪਹਿਲੀ ਕਲਿੱਪ ‘ਤੇਰੇ ਹਵਾਲੇ’ ਅਤੇ ਦੂਜੀ ਕਲਿੱਪ ‘ਕਹਾਨੀ’ ਵਿੱਚ ਅਮਿਤਾਭ ਨਾਲ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਪੇਸ਼ਕਸ਼ ਨੂੰ ਸਾਰਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਮਿਰ ਖਾਨ ਦੇ ਹਰ ਅੰਦਾਜ ਨੂੰ ਸਲਾਹਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਖਾਨ ਕੀ ਕੋਈ ਵੀ ਪ੍ਰਤੀਕ੍ਰਿਆ ਜਲਦ ਹੀ ਟ੍ਰੈਂਡ ਬਣ ਜਾਂਦੀ ਹੈ। 

ਲਾਲ ਸਿੰਘ ਚੱਢਾ 1994 ਦੀ ਅਮਰੀਕੀ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈ। ਹਾਲਾਂਕਿ ਇਸ ਨੂੰ ਬਣਾਉਣ ਤੇ 180 ਕਰੋੜ ਰੁਪਏ ਦੀ ਲਾਗਤ ਲੱਗੀ। ਪਰ ਫਿਲਮ ਨੇ ਵਿਸ਼ਵ ਪੱਧਰ ਤੇ ਆਪਣੇ ਪਹਿਲੇ ਹਫਤੇ ‘ਚ ਸਿਰਫ 90 ਕਰੋੜ ਰੁਪਏ ਕਮਾਏ।  ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਤੋਂ ਇਲਾਵਾ ਫਿਲਮ’ਲਾਲ ਸਿੰਘ ਚੱਢਾ ਵਿੱਚ ਮੋਨਾ ਸਿੰਘ ਅਤੇ ਮਾਨਵ ਵਿਜ ਵੀ ਮਹੱਤਵਪੂਰਣ ਖਾਸ ਰਹੀ। ਅਭਿਨੇਤਾ ਨਾਗਾਰਜੁਨ ਦੇ ਬੇਟੇ ਨਾਗਾ ਚੈਤੰਨਿਆ ਨੇ ਇਸ ਫਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲੀ ਜੁਲੀ ਪ੍ਰਤੀਕ੍ਰਿਆ ਮਿਲੀ ਸੀ। ਕਈ ਲੋਕਾਂ ਨੇ ਫਿਲਮ ਨੂੰ ਖੂਬ ਸਰਾਹਿਆ ਸੀ ਜਦਕਿ ਕੁਝ ਨੇ ਇਸ ਦੀ ਨਿੰਦਾ ਵੀ ਕੀਤੀ। ਹਾਲਾਕਿ ਫ਼ਿਲਮ ਦੇ ਕਲਾਕਾਰਾਂ ਵੱਲੋਂ ਇਸ ਤੇ ਕੋਈ ਖਾਸ ਟਿੱਪਣੀ ਨਹੀਂ ਦਿੱਤੀ ਗਈ ਸੀ। ਫਿਲਮ ਦੇ ਇੱਕ ਸਾਲ ਬਾਅਦ ਵੀ ਲੋਕ ਇਸ ਦੇ ਗੀਤਾਂ ਦਾ ਖੂਬ ਆਨੰਦ ਲੈਂਦੇ ਹਨ।