Kavita Chaudhary Passed Away: ਮਸ਼ਹੂਰ ਸੀਰੀਅਲ ਉਡਾਨ ਦੀ ਸਟਾਰ ਅਭਿਨੇਤਰੀ ਕਵਿਤਾ ਚੌਧਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ 

Kavita Chaudhary Passed Away: ਚੌਧਰੀ ਦੇ ਭਤੀਜੇ ਅਜੈ ਸਿਆਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.30 ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਦੀ ਹਾਲਤ ਨਾਜ਼ੁਕ ਹੋ ਗਈ। 

Share:

Kavita Chaudhary Passed Away: ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ ਉਡਾਨ ਤੋਂ ਵਖਰੀ ਪਛਾਣ ਬਨਾਉਣ ਵਾਲੀ ਅਭਿਨੇਤਰੀ ਕਵਿਤਾ ਚੌਧਰੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਿਲ ਦਾ ਦੌਰਾ ਪੈਣ ਕਾਰਨ ਕਵਿਤਾ ਦੀ ਮੌਤ 67 ਸਾਲ ਦੀ ਉਮਰ ਵਿੱਚ ਹੋ ਗਈ।  ਚੌਧਰੀ ਦੇ ਭਤੀਜੇ ਅਜੈ ਸਿਆਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.30 ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਦੀ ਹਾਲਤ ਨਾਜ਼ੁਕ ਹੋ ਗਈ। 

ਆਈਪੀਐਸ ਅਫਸਰ ਕਲਿਆਣੀ ਸਿੰਘ ਦੀ ਭੂਮਿਕਾ ਲਈ ਜਾਣੀ ਜਾਂਦੀ 

ਕਵਿਤਾ ਚੌਧਰੀ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਪ੍ਰਗਤੀਸ਼ੀਲ ਸ਼ੋਅ 'ਉਡਾਨ' ਵਿੱਚ ਆਈਪੀਐਸ ਅਧਿਕਾਰੀ ਕਲਿਆਣੀ ਸਿੰਘ ਦੀ ਭੂਮਿਕਾ ਲਈ ਜਾਣਿਆ ਜਾਂਦਾ ਸੀ। ਇਹ ਸ਼ੋਅ 1989 ਤੋਂ 1991 ਦਰਮਿਆਨ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਇਆ। ਐਕਟਿੰਗ ਤੋਂ ਇਲਾਵਾ ਉਨ੍ਹਾਂ ਨੇ ਖੁਦ ਸੀਰੀਅਲ ਦੀ ਕਹਾਣੀ ਲਿਖੀ ਹੈ। ਉਸ ਨੇ ਨਿਰਦੇਸ਼ਨ ਵੀ ਕੀਤਾ। ਇਹ ਸ਼ੋਅ ਉਸਦੀ ਵੱਡੀ ਭੈਣ, ਪੁਲਿਸ ਅਧਿਕਾਰੀ ਕੰਚਨ ਚੌਧਰੀ ਭੱਟਾਚਾਰੀਆ ਦੇ ਜੀਵਨ ਤੋਂ ਪ੍ਰੇਰਿਤ ਸੀ। ਅਭਿਨੇਤਰੀ ਨੇ 1980 ਦੇ ਦਹਾਕੇ ਵਿੱਚ ਸਰਫ ਡਿਟਰਜੈਂਟ ਦੇ ਇਸ਼ਤਿਹਾਰਾਂ ਵਿੱਚ ਘਰੇਲੂ ਔਰਤ ਦੀ ਭੂਮਿਕਾ ਨਿਭਾਈ ਹੈ। ਅਭਿਨੇਤਾ ਸ਼ੇਖਰ ਕਪੂਰ ਨੇ ਵੀ 'ਉਡਾਨ' 'ਚ ਕੰਮ ਕੀਤਾ ਹੈ। ਇਸ ਦੀ ਕਹਾਣੀ ਇਕ ਔਰਤ ਦੇ ਸੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਈਪੀਐਸ ਅਫਸਰ ਬਣਨ ਦੀ ਇੱਛਾ ਰੱਖਦੀ ਹੈ। ਇਸ ਸੀਰੀਅਲ ਨੂੰ ਕੋਰੋਨਾ ਮਹਾਮਾਰੀ ਦੌਰਾਨ ਦੂਰਦਰਸ਼ਨ 'ਤੇ ਦੁਬਾਰਾ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ