ਕਰਿਸ਼ਮਾ ਤੰਨਾ ਨੇ ‘ਅਪਮਾਨਿਤ ਅਤੇ ਉਦਾਸ’ ਮਹਿਸੂਸ ਕਿਉਂ ਕੀਤਾ?

ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ, ‘ਕਿਊਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਕੀਤੀ। ਹਾਲਾਂਕਿ, ਇਸ ਸ਼ਾਨਦਾਰ ਅਦਾਕਾਰੀ ਦੀ ਸ਼ੁਰੂਆਤ ਨੇ ਫਿਲਮਾਂ ਵਿੱਚ ਉਸਦੇ ਮੌਕਿਆਂ ਤਬਦੀਲ ਨਹੀਂ ਕੀਤਾ ਪਰ ਫਿਰ ਵੀ ਉਹ ਟੈਲੀਵਿਜ਼ਨ ਉਦਯੋਗ ਦਾ ਇੱਕ ਪ੍ਰਸਿੱਧ ਨਾਮ ਹੈ। ਤੰਨਾ ਨੇ ਖੁਲਾਸਾ ਕੀਤਾ ਕਿ ਜਦੋਂ ਵੀ […]

Share:

ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ, ‘ਕਿਊਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਕੀਤੀ। ਹਾਲਾਂਕਿ, ਇਸ ਸ਼ਾਨਦਾਰ ਅਦਾਕਾਰੀ ਦੀ ਸ਼ੁਰੂਆਤ ਨੇ ਫਿਲਮਾਂ ਵਿੱਚ ਉਸਦੇ ਮੌਕਿਆਂ ਤਬਦੀਲ ਨਹੀਂ ਕੀਤਾ ਪਰ ਫਿਰ ਵੀ ਉਹ ਟੈਲੀਵਿਜ਼ਨ ਉਦਯੋਗ ਦਾ ਇੱਕ ਪ੍ਰਸਿੱਧ ਨਾਮ ਹੈ। ਤੰਨਾ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਉਹ ਫਿਲਮਾਂ ਲਈ ਆਡੀਸ਼ਨ ਦੇਣ ਗਈ, ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਹਨ, ‘ਤੁਸੀਂ ਬਹੁਤ ਲੰਬੇ ਹੋ’, ਅਤੇ ‘ਤੁਹਾਡਾ ਚਿਹਰਾ ਬਹੁਤ ਜਾਣਿਆ ਪਹਿਚਾਣਿਆ ਹੋ ਗਿਆ ਹੈ ਕਿਉਂਕਿ ਤੁਸੀਂ ਟੀਵੀ ‘ਤੇ ਕੰਮ ਕਰਦੇ ਹੋ’।

ਇੱਕ ਨਵੀਂ ਇੰਟਰਵਿਊ ਵਿੱਚ, ਤੰਨਾ ਨੇ ‘ਨਵੇਂ ਚਿਹਰੇ’ ਦੇ ਸੰਕਲਪ ‘ਤੇ ਸਵਾਲ ਉਠਾਏ, ਜਿਸਦੀ ਜ਼ਿਆਦਾਤਰ ਨਿਰਦੇਸ਼ਕ ਅਤੇ ਨਿਰਮਾਤਾ ਅੱਜਕੱਲ੍ਹ ਪਾਲਣਾ ਕਰਦੇ ਹਨ। ਉਸਨੇ ਬਾਲੀਵੁੱਡ ਬੱਬਲ ਨਾਲ ਇੱਕ ਇੰਟਰਵਿਊ ਦੌਰਾਨ ਪੁੱਛਿਆ ਕਿ ਤੁਹਾਨੂੰ ਭੂਮਿਕਾ ਲਈ ਇੱਕ ਅਭਿਨੇਤਰੀ ਦੀ ਲੋੜ ਹੈ, ਇਹ ਤਾਜ਼ਾ ਚਿਹਰਾ ਕੀ ਹੈ? ਉਸਨੇ ਕਿਹਾ ਕਿ ਬਹੁਤ ਸਾਰੇ ਲੋਕ ਝੁੰਡ ਮਗਰ ਚੱਲਣ ਦੀ ਮਾਨਸਿਕਤਾ ਰਖਦੇ ਹਨ, ਮਤਲਬ ਕਿ ਜੇ ਕੋਈ ਟੀਵੀ ਅਦਾਕਾਰਾ ਹੈ, ਉਸਨੂੰ ਕਾਸਟ ਨਾ ਕਰਨਾ ਪਰ ਇੱਕ ਨਵੇਂ ਚਿਹਰੇ ਨੂੰ ਹੀ ਮੌਕਾ ਦੇਣਾ ਆਮ ਪ੍ਰਚਲਿਤ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਨਵਾਂ ਚਿਹਰਾ ਕੀ ਹੁੰਦਾ ਹੈ। ਇੱਕ ਤਾਜ਼ਾ ਚਿਹਰੇ ਦੀ ਇਹ ਧਾਰਨਾ ਕੀ ਹੈ?  

ਕਰਿਸ਼ਮਾ ਤੰਨਾ ਨੇ ‘ਅਪਮਾਨਿਤ ਅਤੇ ਉਦਾਸ’ ਮਹਿਸੂਸ ਕੀਤਾ ਜਦੋਂ ਵੀ ਕਿਹਾ ਗਿਆ ਕਿ ਉਸਨੂੰ ਇਹ ਰੋਲ ਨਹੀਂ ਮਿਲ ਸਕਦਾ ਕਿਉਂਕਿ ਉਹ ਇੱਕ ਟੀਵੀ ਅਦਾਕਾਰਾ ਹੈ। ਹਾਲਾਂਕਿ ਚੀਜ਼ਾਂ ਹੁਣ ਬਦਲ ਰਹੀਆਂ ਹਨ, ਫਿਰ ਵੀ ਅਜੇ ਕੋਈ ਕੰਮ ਮਿਲਣ ਬਾਰੇ ਯਕੀਨ ਨਹੀਂ ਕਰ ਸਕਦਾ।

ਉਸਨੇ ਕਿਹਾ ਕਿ ਸੀਮਾਵਾਂ ਨੂੰ ਘਟਾਇਆ ਕਿਉਂ ਨਹੀਂ  ਜਾ ਸਕਦਾ? ਅਤੀਤ ਵਿੱਚ, ਟੀਵੀ, ਫਿਲਮ ਅਤੇ ਥੀਏਟਰ ਦੇ ਕਲਾਕਾਰਾਂ ਵਿਚਕਾਰ ਮੋਟੀ ਲਾਈਨ ਸੀ। ਹੁਣ, ਮੈਨੂੰ ਲੱਗਦਾ ਹੈ ਕਿ ਚੀਜ਼ਾਂ ਬਦਲ ਰਹੀਆਂ ਹਨ ਅਤੇ ਆਸਾਨ ਹੋ ਰਹੀਆਂ ਹਨ, ਫਿਰ ਵੀ, ਇੱਕ ਟੀਵੀ ਅਦਾਕਾਰ ਲਈ ਇਹ ਸੰਘਰਸ਼ ਦਾ ਰਾਹ ਹੈ ਅਤੇ ਇੱਕ ਧਾਰਨਾ ਹੈ ਕਿ ‘ਯੇ ਤੋ ਟੀਵੀ ਐਕਟਰ ਹੈ’।

ਠੁਕਰਾਏ ਜਾਣ ਦੌਰਾਨ ਨਿਰਮਾਤਾਵਾਂ ਤੋਂ ਸੁਣੀਆਂ ਗੱਲਾਂ ਦਾ ਖੁਲਾਸਾ ਕਰਦੇ ਹੋਏ, ਤੰਨਾ ਨੇ ਕਿਹਾ ਕਿ ਮੈਨੂੰ ਕਿਹਾ ਗਿਆ ਸੀ, ਤੁਸੀਂ ਬਹੁਤ ਲੰਬੇ ਹੋ, ਤੁਹਾਨੂੰ ਹਰ ਰੋਜ਼ ਟੀਵੀ ‘ਤੇ ਦੇਖਿਆ ਜਾਂਦਾ ਹੈ, ਅਸੀਂ ਤੁਹਾਨੂੰ ਨਹੀਂ ਲੈ ਸਕਦੇ, ਤੁਸੀਂ ਭੂਮਿਕਾ ਲਈ ਬਹੁਤ ਗਲੈਮਰਸ ਹੋ। ਜਦੋਂ ਤੁਹਾਨੂੰ ਕਾਸਟ ਨਾ ਕਰਨਾ ਹੋਵੇ ਤਾਂ ਕਈ ਕਾਰਨ ਬਣਾਏ ਜਾ ਸਕਦੇ ਹਨ।

ਕਰਿਸ਼ਮਾ ਤੰਨਾ ਅਗਲੀ ਵਾਰ ਹੰਸਲ ਮਹਿਤਾ ਦੀ ‘ਸਕੂਪ’ ਵਿੱਚ ਦਿਖਾਈ ਦੇਵੇਗੀ ਜੋ 2 ਜੂਨ ਤੋਂ ਨੈੱਟਫਲਿਕਸ ‘ਤੇ ਸ਼ੁਰੂ ਹੋਵੇਗੀ।