Kangna Ranaut: ਕੰਗਨਾ ਹੋਈ ਭਾਵੁਕ, ਭਰਾ ਅਕਸ਼ਤ- ਭਾਬੀ ਰਿਤੂ ਘਰ ਬੇਟੇ ਨੇ ਲਿਆ ਜਨਮ

Kangana Ranaut: ਕੰਗਨਾ ਰਣੌਤ ਦੇ ਭਰਾ ਅਤੇ ਭਾਬੀ ਘਰ ਨੰਨਾ ਮਹਿਮਾਨ ਆਇਆ ਹੈ। ਕੰਗਨਾ ਨੇ ਆਪਣੀ ਮਾਂ, ਭੈਣ ਰੰਗੋਲੀ, ਭਰਾ ਅਕਸ਼ਤ ਰਣੌਤ ਅਤੇ ਭਾਬੀ ਰਿਤੂ ਦੇ ਨਾਲ-ਨਾਲ ਬੇਬੀ ਅਕਸ਼ਵਥਾਮਾ (Akshwathama) ਰਣੌਤ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਕੰਗਨਾ ਰਣੌਤ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ ਸਾਈਟ ਉੱਤੇ ਸਾਂਝੀਆਂ ਕੀਤੀਆਂ ਹਨ। ਓਹ ਇਹਨਾਂ ਤਸਵੀਰਾਂ ਵਿੱਚ ਆਪਣੇ  ਭਰਾ […]

Share:

Kangana Ranaut: ਕੰਗਨਾ ਰਣੌਤ ਦੇ ਭਰਾ ਅਤੇ ਭਾਬੀ ਘਰ ਨੰਨਾ ਮਹਿਮਾਨ ਆਇਆ ਹੈ। ਕੰਗਨਾ ਨੇ ਆਪਣੀ ਮਾਂ, ਭੈਣ ਰੰਗੋਲੀ, ਭਰਾ ਅਕਸ਼ਤ ਰਣੌਤ ਅਤੇ ਭਾਬੀ ਰਿਤੂ ਦੇ ਨਾਲ-ਨਾਲ ਬੇਬੀ ਅਕਸ਼ਵਥਾਮਾ (Akshwathama) ਰਣੌਤ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਕੰਗਨਾ ਰਣੌਤ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ ਸਾਈਟ ਉੱਤੇ ਸਾਂਝੀਆਂ ਕੀਤੀਆਂ ਹਨ। ਓਹ ਇਹਨਾਂ ਤਸਵੀਰਾਂ ਵਿੱਚ ਆਪਣੇ  ਭਰਾ ਅਕਸ਼ਤ ਰਣੌਤ ਅਤੇ ਭਾਬੀ ਰਿਤੂ ਰਣੌਤ ਨਾਲ ਬੱਚੇ ਦਾ ਸਵਾਗਤ ਕਰਦੀ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਤੇ ਪੋਸਟ ਕਰਦਿਆ ਕੰਗਨਾ ਨੇ ਲਿਖਿਆ ਮੈਂ ਬੁਆ ਬਣ ਗਈ। ਕੰਗਨਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ।  ਨੋਟ ਵਿੱਚ ਕੰਗਨਾ ਨੇ ਖੁਲਾਸਾ ਕੀਤਾ ਕਿ ਪਰਿਵਾਰ ਨੇ ਉਸਦੇ ਭਤੀਜੇ ਦਾ ਨਾਮ ਅਕਸ਼ਵਥਾਮਾ (Akshwathama)  ਰਣੌਤ  ਰੱਖਿਆ ਹੈ। ਅਸ਼ਵਥਾਮਾ ਦਾ ਇੱਕ ਮਿਥਿਹਾਸਕ ਮਹੱਤਵ ਹੈ। ਮਹਾਭਾਰਤ ਵਿੱਚ ਅਸ਼ਵਥਾਮਾ ਨੇ ਕੁਰੂਕਸ਼ੇਤਰ ਦੇ ਯੁੱਧ ਵਿੱਚ ਪਾਂਡਵਾਂ ਦੇ ਵਿਰੁੱਧ ਕੌਰਵ ਪੱਖ ਤੋਂ ਲੜਿਆ ਸੀ। ਉਹ ਭਗਵਾਨ ਸ਼ਿਵ ਦੁਆਰਾ ਬਖਸ਼ਿਸ਼ ਪ੍ਰਾਪਤ ਕਰਕੇ ਇੱਕ ਚਿਰੰਜੀਵੀ ਬਣ ਗਿਆ। ਉਸਦੇ ਭਤੀਜੇ ਦਾ ਨਾਮ ਉਸਦੇ ਭਰਾ ਦੇ ਨਾਮ ਅਕਸ਼ਤ ਅਤੇ ਅਸ਼ਵਥਾਮਾ ਦਾ ਸੁਮੇਲ ਹੈ।

ਪਹਿਲੀ ਪੋਸਟ ਵਿੱਚ ਕੰਗਨਾ ਨੇ ਆਪਣੀ ਮਾਂ, ਭੈਣ ਰੰਗੋਲੀ ਚੰਦੇਲ ਨੂੰ ਦਰਸਾਉਂਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਜਦੋਂ ਉਸਨੇ ਹਸਪਤਾਲ ਵਿੱਚ ਨਵਜੰਮੇ ਬੱਚੇ ਅਕਸ਼ਵਥਾਮਾ (Akshwathama) ਨਾਲ ਆਪਣੇ ਪਹਿਲੇ ਕੁਝ ਪਲ ਬਿਤਾਏ। ਕੰਗਨਾ ਗੁਲਾਬੀ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆਈ ਜਦੋਂ ਉਸਨੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ। ਉਸ ਦੀ ਮਾਂ ਨੇ ਵੀ ਬੱਚੇ ਨੂੰ ਆਪਣੇ ਨੇੜੇ ਰੱਖਿਆ। ਤਸਵੀਰਾਂ ਵਿੱਚ ਸਾਰੇ ਭਾਵੁਕ ਨਜ਼ਰ ਆ ਰਹੇ ਸਨ।

ਕੰਗਨਾ ਨੇ ਕੀਤੀ ਪੋਸਟ

ਉਸਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਕਿ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਡੇ ਪਰਿਵਾਰ ਨੂੰ ਇੱਕ ਬੱਚੇ ਦੀ ਬਖਸ਼ਿਸ਼ ਹੋਈ ਹੈ। ਮੇਰੇ ਭਰਾ ਅਕਸ਼ਤ ਅਤੇ ਉਸਦੀ ਪਤਨੀ ਰਿਤੂ ਨੂੰ ਇੱਕ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਇਸ ਸ਼ਾਨਦਾਰ ਅਤੇ ਆਕਰਸ਼ਕ ਲੜਕੇ ਦਾ ਨਾਮ ਅਕਸ਼ਵਥਾਮਾ (Akshwathama)  ਰਣੌਤ ਰੱਖਿਆ ਹੈ। ਤੁਸੀਂ ਸਾਰੇ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਨੂੰ ਆਸ਼ੀਰਵਾਦ ਦੇਣਾ। ਅਸੀਂ ਤੁਹਾਡੇ ਸਾਰਿਆਂ ਨਾਲ ਆਪਣੀਆਂ ਬੇਅੰਤ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਤੁਹਾਡਾ ਧੰਨਵਾਦ। ਰਣੌਤ ਪਰਿਵਾਰ। ਇੱਕ ਹੋਰ ਪੋਸਟ ਵਿੱਚ ਕੰਗਨਾ ਨੇ ਲਿਖਿਆ ਮੇਰੀ ਪਿਆਰੀ ਰਿਤੂ ਰਣੌਤ ਤੁਹਾਨੂੰ ਇੱਕ ਹੱਸਮੁੱਖ ਕੁੜੀ ਤੋਂ ਇੱਕ ਉੱਤਮ ਔਰਤ ਅਤੇ ਹੁਣ ਇੱਕ ਕੋਮਲ ਮਾਂ ਵਿੱਚ ਬਦਲਦੇ ਹੋਏ ਦੇਖ ਕੇ ਬਹੁਤ ਖੁਸ਼ੀ ਹੋਈ। ਤੁਹਾਡੇ ਅਤੇ ਅਕਸ਼ਤ ਦੇ ਜੀਵਨ ਦੇ ਇਸ ਸ਼ਾਨਦਾਰ ਅਧਿਆਏ ਲਈ ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ।

ਕੰਗਨਾ ਦੇ ਪ੍ਰੋਜੈਕਟਸ ਬਾਰੇ

ਉਹ ਅਗਲੀ ਵਾਰ ਸਰਵੇਸ਼ ਮੇਵਾੜਾ ਦੀ ਤੇਜਸ ਵਿੱਚ ਦਿਖਾਈ ਦੇਵੇਗੀ। ਜੋ 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਜਿਸ ਵਿੱਚ ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਏਗੀ।