ਜਗਦੀਪ ਸਿੱਧੂ ਨੇ ਬਾਲੀਵੁੱਡ ਧਰਮਿੰਦਰ ਨਾਲ ਸਾਂਝੀ ਕੀਤੀ ਪਿਆਰੀ ਤਸਵੀਰ

ਪੰਜਾਬੀ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬਾਲੀਵੁੱਡ ਦੇ ਸੁਪਰਮੈਨ ਧਰਮਿੰਦਰ ਨਾਲ ਫਰੇਮ ਸ਼ੇਅਰ ਕਰ ਰਹੇ ਹਨ। ਤਸਵੀਰ ਵਿੱਚ ਦੋਵੇਂ ਕਲਾਕਾਰ ਇਕੱਠੇ ਬੈਠੇ ਹੋਏ ਕੈਮਰੇ ਵੱਲ ਪੋਜ਼ ਦਿੰਦੇ ਹੋਏ ਮੁਸਕਰਾ ਰਹੇ ਹਨ। ਨਾਲ ਹੀ ਜਗਦੀਪ ਸਿੱਧੂ ਨੇ ਫੋਟੋ ਦੇ ਨਾਲ ਸਭ ਤੋਂ ਮਿੱਠਾ […]

Share:

ਪੰਜਾਬੀ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬਾਲੀਵੁੱਡ ਦੇ ਸੁਪਰਮੈਨ ਧਰਮਿੰਦਰ ਨਾਲ ਫਰੇਮ ਸ਼ੇਅਰ ਕਰ ਰਹੇ ਹਨ। ਤਸਵੀਰ ਵਿੱਚ ਦੋਵੇਂ ਕਲਾਕਾਰ ਇਕੱਠੇ ਬੈਠੇ ਹੋਏ ਕੈਮਰੇ ਵੱਲ ਪੋਜ਼ ਦਿੰਦੇ ਹੋਏ ਮੁਸਕਰਾ ਰਹੇ ਹਨ। ਨਾਲ ਹੀ ਜਗਦੀਪ ਸਿੱਧੂ ਨੇ ਫੋਟੋ ਦੇ ਨਾਲ ਸਭ ਤੋਂ ਮਿੱਠਾ ਜਿਹਾ ਨੋਟ ਵੀ ਲਿਖਿਆ ਹੈ।

ਜਗਦੀਪ ਸਿੱਧੂ ਇੱਕ ਭਾਰਤੀ ਫਿਲਮ ਨਿਰਦੇਸ਼ਕ, ਲੇਖਕ, ਪਟਕਥਾ ਲੇਖਕ ਅਤੇ ਸੰਵਾਦ ਲੇਖਕ ਹੈ ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕਈ ਪੰਜਾਬੀ ਫਿਲਮਾਂ ਆਪਣੇ ਨਾਮ ਕੀਤੀਆਂ ਹਨ।

ਉਸਨੂੰ “ਸਰਬੋਤਮ ਸਕਰੀਨਪਲੇ”, “ਡਾਇਲਾਗ” ਅਤੇ “ਡਾਇਰੈਕਸ਼ਨ” ਪੀਟੀਸੀ ਪੰਜਾਬੀ ਫਿਲਮ ਅਵਾਰਡਾਂ ਲਈ ਸੱਤ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ, ਫਿਲਮ ਕਿਸਮਤ (2019) ਲਈ ਇੱਕ “ਬੈਸਟ ਡੈਬਿਊ ਡਾਇਰੈਕਟਰ” ਦਾ ਐਵਾਰਡ ਜਿੱਤ ਕੇ ਅਤੇ ਪੰਜ ਫਿਲਮਫੇਅਰ ਅਵਾਰਡ ਪੰਜਾਬੀ ਲਈ ਵੀ ਨਾਮਜ਼ਦ ਕੀਤਾ ਗਿਆ ਹੈ।

‘ਕਿਸਮਤ’ ਫਿਲਮ ਦੇ ਫੇਮ ਲੇਖਕ-ਨਿਰਦੇਸ਼ਕ ਨੇ ਲਿਖਿਆ- “ਜਦੋਂ ਧਰਮਿੰਦਰ ਤੁਹਾਡਾ ਮੱਥਾ ਚੁੰਮ ਕੇ ਖੇ ਕਿ ਜਿਉਂਦਾ ਰਹਿ ਤਾਂ ਇਹਦੇ ਤੋਂ ਵੱਡੀ ਕੋਈ ਹੋਰ ਨਿਆਮਤ ਨੀ ਹੋ ਸਕਦੀ। ਉਹਨਾਂ ਲਿਖਿਆ ਕਿ ਉਹਨਾਂ ਕੋਲ ਬੈਠਿਆ,ਉਹਨਾਂ ਦੀਆਂ ਗੱਲਾਂ ਸੁਣੀਆਂ, ਇਹ ਕਮਾਲ ਸੀ,ਉਹ ਇਸ ਪਲ ਦੇ ਸ਼ੁਕਰਗੁਜਾਰ ਹੋ ਰਹੇ ਸਨ।

ਤਸਵੀਰ ਦੇ ਲਈ ਕੈਪਸ਼ਨ ਸੀ, (ਜਦੋਂ ਧਰਮਿੰਦਰ ਤੁਹਾਡੇ ਮੱਥੇ ਨੂੰ ਚੁੰਮਦਾ ਹੈ ਅਤੇ ਤੁਹਾਨੂੰ ਆਸ਼ੀਰਵਾਦ ਦਿੰਦਾ ਹੈ, ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਉਸ ਦੇ ਨਾਲ ਬੈਠਣਾ, ਉਸ ਦੀਆਂ ਗੱਲਾਂ ਸੁਣਨਾ, ਇਹ ਬਹੁਤ ਹੀ ਅਦਭੁਤ ਹੈ। ਪ੍ਰਮਾਤਮਾ ਸਾਰਿਆਂ ਦੇ ਸੁਪਨੇ ਪੂਰੇ ਕਰੇ। @aapkadharam ਰੱਬ ਤੁਹਾਨੂੰ ਹਮੇਸ਼ਾ ਜਵਾਨ ਰੱਖੇ, ਅੱਜ ਵੀ ਤੁਸੀਂ 25 ਸਾਲ ਦੇ ਲੱਗਦੇ ਹੋ) ।

 ਇਸ ਦੌਰਾਨ ਜੇਕਰ ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਦੀ ਆਖਰੀ ਫਿਲਮ ‘ਗੋਡੇ ਗੋਡੇ ਚਾਅ’ ਸੀ। ਜੋ ਹਾਲ ਹੀ ਵਿੱਚ ਰਿਲੀਜ ਹੋਈ ਸੀ। ਉਸ ਦੁਆਰਾ ਲਿਖੀ ਅਤੇ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸੋਨਮ ਬਾਜਵਾ, ਗੀਤਾਜ਼ ਬਿੰਦਰਖੀਆ, ਤਾਨੀਆ, ਅਤੇ ਗੁਰਜਾਜ਼ ਦੁਆਰਾ ਮੁੱਖ ਭੂਮਿਕਾ ਨਿਭਾਈ ਗਈ ਸੀ। ਇਸ ਫਿਲਮ ਦੀ ਕਾਰਗੁਜਾਰੀ ਬਾਕੀ ਫਿਲਮਾਂ ਦੀ ਤਰ੍ਹਾਂ ਹੀ ਕਾਫੀ ਵਧੀਆ ਰਹੀ। ਇਸ ਤੋਂ ਇਲਾਵਾ ਉਹਨਾਂ ਕੋਲ ਅਗਲੀ ਫਿਲਮ ‘ਸੁਫਨਾ 2’, ‘ਚੱਬੀ ਵਾਲਾ ਬਾਂਦਰ’ ਅਤੇ ਹੋਰ ਬਹੁਤ ਕੁਝ ਹੈ।

ਇਸ ਤੋਂ ਇਲਾਵਾ ਜਗਦੀਪ ਸਿੱਧੂ ਹੁਣ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ‘ਸ਼੍ਰੀ’ ਲਈ ਰਾਜਕੁਮਾਰ ਰਾਓ ਨਾਲ ਕੰਮ ਕਰਨਗੇ, ਜਿਥੇ ਪਾਲੀਵੁਡ ਅਤੇ ਬਾਲੀਵੁਡ ਦਾ ਸੰਮੇਲਨ ਦੇਖਣ ਨੂੰ ਮਿਲੇਗਾ। ਇਥੇ ਦਸਣਯੋਗ ਹੈ ਕਿ ‘ਸ਼੍ਰੀ’ ਫਿਲਮ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੀ ਬਾਇਓਪਿਕ ਹੈ।