Hrithik Roshan’s girlfriend Saba Azad: ਲੈਕਮੇ ਫੈਸ਼ਨ ਵੀਕ ਵਿੱਚ ਸਬਾ ਆਜ਼ਾਦ ਦਾ ਸ਼ਾਨਦਾਰ ਪਰਫਾਰਮੈਂਸ

Hrithik Roshan’s girlfriend Saba Azad: ਸਬਾ ਆਜ਼ਾਦ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਦੇ ਸਟੇਜ ਤੇ ਪਰਫਾਰਮ ਕੀਤਾ। ਚਮਕਦਾਰ ਪਹਿਰਾਵੇ ਵਿੱਚ ਨੱਚਦੀ ਸਬਾ ਦੇ ਕਈ ਵੀਡੀਓ ਆਨਲਾਈਨ ਸਾਹਮਣੇ ਆਏ ਹਨ। ਅਭਿਨੇਤਾ ਰਿਤਿਕ ਰੋਸ਼ਨ ਦੀ ਪ੍ਰੇਮਿਕਾ ਸਬਾ ਆਜ਼ਾਦ ਨੇ ਇੰਸਟਾਗ੍ਰਾਮ ਤੇ ਉਪਭੋਗਤਾਵਾਂ ਦੇ ਖੁੱਲ ਕੇ ਜਵਾਬ ਦਿੱਤੇ। ਇੱਕ ਨੇ ਪੁੱਛਿਆ ਕਿ ਕੀ ਉਹ ਪਾਗਲ ਹੈ […]

Share:

Hrithik Roshan’s girlfriend Saba Azad: ਸਬਾ ਆਜ਼ਾਦ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਦੇ ਸਟੇਜ ਤੇ ਪਰਫਾਰਮ ਕੀਤਾ। ਚਮਕਦਾਰ ਪਹਿਰਾਵੇ ਵਿੱਚ ਨੱਚਦੀ ਸਬਾ ਦੇ ਕਈ ਵੀਡੀਓ ਆਨਲਾਈਨ ਸਾਹਮਣੇ ਆਏ ਹਨ। ਅਭਿਨੇਤਾ ਰਿਤਿਕ ਰੋਸ਼ਨ ਦੀ ਪ੍ਰੇਮਿਕਾ ਸਬਾ ਆਜ਼ਾਦ ਨੇ ਇੰਸਟਾਗ੍ਰਾਮ ਤੇ ਉਪਭੋਗਤਾਵਾਂ ਦੇ ਖੁੱਲ ਕੇ ਜਵਾਬ ਦਿੱਤੇ। ਇੱਕ ਨੇ ਪੁੱਛਿਆ ਕਿ ਕੀ ਉਹ ਪਾਗਲ ਹੈ ਅਤੇ ਕਿਹਾ ਉਸਨੂੰ ਥੈਰੇਪੀ ਦੀ ਜ਼ਰੂਰਤ ਹੈ। ਵੀਰਵਾਰ ਰਾਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ਤੇ  ਸਬਾ ਆਜ਼ਾਦ ਨੇ ਆਪਣੇ ਹਾਲੀਆ ਡਾਂਸ ਵੀਡੀਓ ਤੇ ਕੀਤੀਆਂ ਟਿੱਪਣੀਆਂ ਸਾਂਝੀਆਂ ਕੀਤੀਆਂ। ਸਬਾ ਨੇ ਹਾਲ ਹੀ ਵਿੱਚ ਗੀਸ਼ਾ ਡਿਜ਼ਾਈਨਜ਼ ਦੇ ਲੈਕਮੇ ਫੈਸ਼ਨ ਵੀਕ ਵਿੱਚ ਸਟੇਜ ਤੇ ਪ੍ਰਦਰਸ਼ਨ ਕੀਤਾ। 

ਹੋਰ ਵੇਖੋ: ਪ੍ਰਿਅੰਕਾ ਚੋਪੜਾ ਦੇ ‘ਸ਼ਾਨਦਾਰ ਕੰਮ’ ‘ਤੇ ਰਿਤਿਕ ਰੋਸ਼ਨ ਨੂੰ ‘ਬਹੁਤ ਮਾਣ’ ਹੈ

ਲੈਕਮੇ ਫੈਸ਼ਨ ਵੀਕ

ਉਸ ਦੇ ਇੱਕ ਡਾਂਸ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਵਿਅਕਤੀ ਨੇ ਲਿਖਿਆ ਤੁਹਾਨੂੰ ਥੈਰੇਪੀ ਦੀ ਜ਼ਰੂਰਤ ਹੈ। ਸਬਾ ਨੇ ਜਵਾਬ ਦਿੱਤਾ ਹਾਂ ਕਿਉਂ ਸਰ। ਮੈਂ ਸਹਿਮਤ ਹਾਂ ਅਤੇ ਮੈਂ ਇਸਨੂੰ ਨਿਯਮਤ ਤੌਰ ਤੇ ਲੈਂਦੀ ਹਾਂ। ਸੰਗੀਤ ਮੇਰੇ ਲਈ ਇੱਕ ਥੈਰੇਪੀ ਹੀ ਹੈ। ਇੱਕ ਹੋਰ ਵਿਅਕਤੀ ਨੇ ਕਿਹਾ ਕੀ ਤੁਸੀਂ ਪਾਗਲ ਹੋ। ਚਿਹਰਾ ਉਲਟੀ ਕਰਨ ਵਾਲਾ ਇਮੋਜੀ ਨਾਲ ਸਵਾਲ ਪੁੱਛਿਆ? ਜਵਾਬ ਵਿੱਚ ਸਬਾ ਨੇ ਕਿਹਾ ਹਾਂ ਜਾਫਰ। ਮੈਨੂੰ ਸੱਚਮੁੱਚ ਹੀ ਹਰ ਰੋਜ਼ ਜਾਗਦੇ ਰਹਿਣ ਦੀ ਲੋੜ ਹੈ। ਕਿਉਂਕਿ ਲਗਾਤਾਰ ਨਫ਼ਰਤ ਮੇਰੇ ਵੱਲ ਭੇਜੀ ਜਾ ਰਹੀ ਹੈ। ਉਸਨੇ ਕਿਹਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸ਼ਾਇਦ ਅੱਜ ਦਾ ਦਿਨ ਵਧੀਆ ਰਹੇਗਾ ਅਤੇ ਮੁਸਕਰਾਉਂਦੇ ਹੋਏ  ਅੱਗੇ ਵਧਦੇ ਜਾਵਾਂਗੇ। ਮੈਨੂੰ ਪਾਗਲ ਹੀ ਹੋਣਾ ਚਾਹੀਦਾ ਹੈ ਕਿਉਂਕਿ ਸ਼ਾਇਦ ਦੁਨੀਆ ਅਸਲ ਵਿੱਚ ਤੁਹਾਡੇ ਵਰਗੇ ਲੋਕਾਂ ਨਾਲ ਭਰੀ ਹੋਈ ਹੈ। ਜੋ ਆਪਣੀਆਂ ਸਕ੍ਰੀਨਾਂ ਦੀ ਸੁਰੱਖਿਆ ਦੇ ਪਿੱਛੇ ਬੈਠ ਕੇ ਦੁਨੀਆ ਵਿੱਚ ਨਫ਼ਰਤ ਫੈਲਾਉਂਦੇ ਰਹਿੰਦੇ ਹਨ।ਇਹ ਤੁਹਾਡੀ ਵਿਰਾਸਤ ਹੈ। ਇਹ ਉਹ ਹੈ ਜੋ ਤੁਸੀਂ ਪਿੱਛੇ ਛੱਡਣ ਜਾ ਰਹੇ ਹੋ। 

ਚਮਕਦਾਰ ਪਹਿਰਾਵੇ ਵਿੱਚ ਸਬਾ ਦੇ ਡਾਂਸ ਕਰਨ ਦੇ ਕਈ ਵੀਡੀਓ ਵੀਰਵਾਰ ਨੂੰ ਆਨਲਾਈਨ ਸਾਹਮਣੇ ਆਏ। ਰੈਡਇਡ ਤੇ ਇੱਕ ਵਿਅਕਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ ਕਿ ਇਹ ਕੀ ਹੋ ਰਿਹਾ ਹੈ? ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਉਹ ਮਾਡਲ ਸ਼ਾਂਤੀ ਨਾਲ ਚੱਲ ਰਹੀਆਂ ਹਨ।  ਇਹ ਮਜ਼ਾਕੀਆ ਹੈ। ਯੂਜ਼ਰ ਨੇ ਲਿੱਖਿਆ ਕਿ  ਮੇਰਾ ਅੰਦਾਜ਼ਾ ਹੈ ਕਿ ਉਹ ਪ੍ਰਦਰਸ਼ਨ ਕਰ ਰਹੀ ਹੈ ਉਸਦੇ ਹੱਥ ਵਿੱਚ ਮਾਈਕ ਹੈ। ਇੱਕ ਵਿਅਕਤੀ ਨੇ ਕਿਹਾ ਕੀ ਉਹ ਨੱਚ ਰਹੀ ਹੈ? ਕੀ ਉਹ ਛਾਲ ਮਾਰ ਰਹੀ ਹੈ? ਇੱਕ ਟਿੱਪਣੀ ਵਿੱਚ ਲਿਖਿਆ  ਕਿ ਜੇਕਰ ਰਿਤਿਕ ਰੋਸ਼ਨ ਮੇਰਾ ਬੁਆਏਫ੍ਰੈਂਡ ਹੁੰਦਾ, ਤਾਂ ਮੈਂ ਵੀ ਇਸ ਤਰ੍ਹਾਂ ਡਾਂਸ ਕਰਦੀ। ਸਬਾ ਨੂੰ ਆਖਰੀ ਵਾਰ ਵੈੱਬ ਸ਼ੋਅ ਹੂ ਇਜ਼ ਯੂਅਰ ਗਾਇਨਾਕ ਵਿੱਚ ਦੇਖਿਆ ਗਿਆ ਸੀ।