ਅਗਵਾ, ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਹਨੀ ਸਿੰਘ ਨੇ ਦਿੱਤੀ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਧਮਕੀ

ਇੱਕ ਇਵੈਂਟ ਕੰਪਨੀ ਦੇ ਮਾਲਕ ਨੇ ਯੋ ਯੋ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ, ਉਸਨੂੰ ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਮੁੰਬਈ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਰੈਪਰ ਹਨੀ ਸਿੰਘ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਜਾਕੇ ਆਪਣੇ ‘ਤੇ ਲੱਗੇ ‘ਝੂਠੇ ਅਤੇ ਬੇਬੁਨਿਆਦ’ ਦੋਸ਼ਾਂ ਸਬੰਧੀ ਜਵਾਬੀ ਪ੍ਰਤੀਕਿਰਿਆ ਦਿੱਤੀ। ਉਸ ਨੇ […]

Share:

ਇੱਕ ਇਵੈਂਟ ਕੰਪਨੀ ਦੇ ਮਾਲਕ ਨੇ ਯੋ ਯੋ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ, ਉਸਨੂੰ ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਮੁੰਬਈ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਰੈਪਰ ਹਨੀ ਸਿੰਘ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਜਾਕੇ ਆਪਣੇ ‘ਤੇ ਲੱਗੇ ‘ਝੂਠੇ ਅਤੇ ਬੇਬੁਨਿਆਦ’ ਦੋਸ਼ਾਂ ਸਬੰਧੀ ਜਵਾਬੀ ਪ੍ਰਤੀਕਿਰਿਆ ਦਿੱਤੀ। ਉਸ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਸ ਦੀ ਕਾਨੂੰਨੀ ਟੀਮ, ਅਗਵਾ ਅਤੇ ਕੁੱਟਮਾਰ ਦਾ ਦੋਸ਼ ਲਗਾਉਣ ਵਾਲੇ ਵਿਅਕਤੀ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਯੋਜਨਾ ਬਣਾ ਰਹੀ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਨੀ ਸਿੰਘ ਖਿਲਾਫ ਮੁੰਬਈ ‘ਚ ਇਕ ਇਵੈਂਟ ਆਯੋਜਕ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਅਤੇ ਉਸ ‘ਤੇ ਹਮਲਾ ਕਰਨ ਦੇ ਦੋਸ਼ ‘ਚ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮੁੰਬਈ ਪੁਲਸ ਮੁਤਾਬਕ ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਬੀਕੇਸੀ ਪੁਲਸ ਸਟੇਸ਼ਨ ‘ਚ ਹਨੀ ਸਿੰਘ ਅਤੇ ਹੋਰਾਂ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਣਹਾਨੀ ਵਾਲੀ ਗੱਲ ਹਨੀ ਸਿੰਘ ਨੇ ਇੱਕ ਇਵੈਂਟ ਆਯੋਜਕ ਨੂੰ ਅਗਵਾ ਕਰਨ ਅਤੇ ਹਮਲਾ ਕਰਨ ਦੇ ਦੋਸ਼ ਤੋਂ ਬਾਅਦ ਪੋਸਟ ਕੀਤੀ ਸੀ। ਹਨੀ ਸਿੰਘ ਨੇ ਪੋਸਟ ਵਿੱਚ ਕਿਹਾ ਕਿ ਸ਼ਿਕਾਇਤ ਅਤੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਸਦੀ ਕੰਪਨੀ ਜਾਂ ਸ਼ਿਕਾਇਤਕਰਤਾ ਵਿਚਕਾਰ ਕੋਈ ਸਬੰਧ ਜਾਂ ਸਮਝੌਤਾ ਨਹੀਂ ਹੈ ਜੋ ਮੀਡੀਆ ਸਵੇਰ ਤੋਂ ਦਿਖਾ ਰਿਹਾ ਹੈ। ਬਾਕੀ ਅਜਿਹੇ ਹੋਰ ਦੋਸ਼ ਵੀ ਝੂਠੇ ਹਨ ਜੋ ਕਿ ਉਸਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਕੀਤੇ ਗਏ ਹਨ। ਉਸਨੇ ਕਿਹਾ ਕਿ ਉਸਦੀ ਕਾਨੂੰਨੀ ਟੀਮ ਪਹਿਲਾਂ ਹੀ ਅਜਿਹੇ ਬਦਮਾਸ਼ਾਂ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਲਈ ਕੰਮ ਕਰ ਰਹੀ ਹੈ।

19 ਅਪ੍ਰੈਲ ਨੂੰ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਵਿਵੇਕ ਰਮਨ ਨੇ 15 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀ.ਕੇ.ਸੀ.) ‘ਚ ਗਾਇਕ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਪਰ ਪੈਸਿਆਂ ਦੇ ਲੈਣ-ਦੇਣ ‘ਚ ਗੜਬੜੀਆਂ ਕਾਰਨ ਸਮਾਗਮ ਨੂੰ ਰੱਦ ਕਰਨਾ ਪਿਆ।

ਪੁਲਿਸ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਬੀਕੇਸੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਮਾਗਮ ਰੱਦ ਹੋਣ ਕਾਰਨ ਹਨੀ ਸਿੰਘ ਅਤੇ ਉਸਦੇ ਸਾਥੀ ਪਰੇਸ਼ਾਨ ਹੋ ਗਏ, ਜਿਨ੍ਹਾਂ ਨੇ ਬਾਅਦ ਵਿੱਚ ਉਸਨੂੰ ਅਗਵਾ ਕੀਤਾ ਅਤੇ ਮੁੰਬਈ ਦੇ ਇੱਕ ਹੋਟਲ ਵਿੱਚ ਬੰਧਕ ਬਣਾ ਲਿਆ ਜਿੱਥੇ ਉਸਦੀ ਕੁੱਟਮਾਰ ਵੀ ਕੀਤੀ ਗਈ। ਉਸ ਨੇ ਮੰਗ ਕੀਤੀ ਸੀ ਕਿ ਹਨੀ ਸਿੰਘ ਵਿਰੁੱਧ ਕੇਸ ਦਰਜ ਕੀਤਾ ਜਾਵੇ ਅਤੇ ਗਾਇਕ ਸਮੇਤ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।