ਕਿਹੜੀ ਗੱਲੋਂ ਹੋ ਗਿਆ ਹਨੀ ਸਿੰਘ ਦਾ ਤਲਾਕ ? ਪੜ੍ਹੋ ਪੂਰੀ ਖ਼ਬਰ 

ਐਂਟਰਟੇਨਮੈਂਟ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋ ਗਿਆ। ਢਾਈ ਸਾਲ ਲੰਬੀ ਕਾਨੂੰਨੀ ਲੜਾਈ ਦੋਵਾਂ ਵਿਚਕਾਰ ਚੱਲੀ। ਜਿਸ ਮਗਰੋਂ ਅਦਾਲਤ ਨੇ ਤਲਾਕ ਨੂੰ ਮਨਜ਼ੂਰੀ ਦਿੰਦੇ ਹੋਏ ਮੁਕੱਦਮੇ ਨੂੰ ਖ਼ਤਮ ਕਰ ਦਿੱਤਾ।  ਕਿਉਂ ਹੋਇਆ ਤਲਾਕ  ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਦੋਸ਼ […]

Share:

ਐਂਟਰਟੇਨਮੈਂਟ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋ ਗਿਆ। ਢਾਈ ਸਾਲ ਲੰਬੀ ਕਾਨੂੰਨੀ ਲੜਾਈ ਦੋਵਾਂ ਵਿਚਕਾਰ ਚੱਲੀ। ਜਿਸ ਮਗਰੋਂ ਅਦਾਲਤ ਨੇ ਤਲਾਕ ਨੂੰ ਮਨਜ਼ੂਰੀ ਦਿੰਦੇ ਹੋਏ ਮੁਕੱਦਮੇ ਨੂੰ ਖ਼ਤਮ ਕਰ ਦਿੱਤਾ। 

ਕਿਉਂ ਹੋਇਆ ਤਲਾਕ 

ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਜਿਸਨੂੰ ਅੱਜ ਮਨਜ਼ੂਰ ਕਰ ਲਿਆ ਗਿਆ। ਜਸਟਿਸ ਪਰਮਜੀਤ ਸਿੰਘ ਨੇ ਦਿੱਲੀ ਦੀ ਫੈਮਿਲੀ ਕੋਰਟ ‘ਚ ਦੋਵਾਂ ਦੇ ਤਲਾਕ ਨੂੰ ਮਨਜ਼ੂਰੀ ਦਿੱਤੀ। ਇਹ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਜਿਸ ਵਿੱਚ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ‘ਤੇ ਲੱਗੇ ਦੋਸ਼ ਵਾਪਸ ਲੈ ਲਏ।
ਸ਼ਾਲਿਨੀ ਤਲਵਾਰ ਨੇ ਦੋਸ਼ ਲਗਾਏ ਸੀ ਕਿ ਉਸਦੇ ਪਤੀ ਵੱਲੋਂ ਉਸ ਉਪਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਸ਼ੱਦਦ ਕੀਤੇ ਜਾਂਦੇ ਸਨ। ਇਨ੍ਹਾਂ ਦੋਸ਼ਾਂ ਕਾਰਨ ਹਨੀ ਸਿੰਘ ਨੂੰ ਕਾਫੀ ਬਦਨਾਮ ਕੀਤਾ ਗਿਆ। ਹੁਣ ਹੇਠਲੀ ਅਦਾਲਤ ਨੇ ਉਕਤ ਦੋਸ਼ਾਂ ਨੂੰ ਵਾਪਸ ਲੈਂਦਿਆਂ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਹੀ ਇਹ ਫੈਸਲਾ ਲਿਆ।

ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦੀ ਵਿਆਹ ਸਮੇਂ ਦੀ ਫੋਟੋ। ਫੋਟੋ ਕ੍ਰੇਡਿਟ – ਫੇਸਬੁਕ

ਹਨੀ ਸਿੰਘ ਤੇ ਸ਼ਾਲਿਨੀ ਦੀ ਪ੍ਰੇਮ ਗਾਥਾ 

ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹਨੀ ਸਿੰਘ ਅਤੇ ਸ਼ਾਲਿਨੀ ਨੇ 2011 ‘ਚ ਸਾਧਾਰਨ ਤਰੀਕੇ ਨਾਲ ਗੁਰਦੁਆਰਾ ਸਾਹਿਬ ‘ਚ ਵਿਆਹ ਕਰਵਾਇਆ ਸੀ।  ਹਨੀ ਸਿੰਘ ਨੇ ਲੰਬੇ ਸਮੇਂ ਤੱਕ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ। ਫਿਰ ਇੱਕ ਰਿਐਲਿਟੀ ਸ਼ੋਅ ਦੌਰਾਨ ਉਨ੍ਹਾਂ ਨੇ ਇਸ ਰਾਜ ਦਾ ਖੁਲਾਸਾ ਕੀਤਾ ਸੀ। ਵਿਆਹੁਤਾ ਜੀਵਨ ‘ਚ ਦੋਵਾਂ ਦੌਰਾਨ ਕਈ ਤਰ੍ਹਾਂ ਦੇ ਗਿਲੇ ਸ਼ਿਕਵੇ ਤੇ ਝਗੜੇ ਹੁੰਦੇ ਰਹੇ।  ਦੋਵਾਂ ਨੇ ਸਾਲ 2021 ਵਿੱਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ।