ਹੀਰਾਮੰਡੀ ਸੀਰੀਜ਼ ਤੋਂ ਮਨੀਸ਼ਾ ਕੋਇਰਾਲਾ ਨੂੰ ਕਰੀਅਰ ਬਦਲਣ ਦੀ ਉਮੀਦ

ਸੰਜੇ ਲੀਲਾ ਭੰਸਾਲੀ ਦੀ ਹੀਰਾਮੰਡੀ 1940 ਦੇ ਦਹਾਕੇ ਦੇ ਭਾਰਤੀ ਸੁਤੰਤਰਤਾ ਤੋ ਪਹਿਲਾ ਦੇ ਸਮੇ ਨੂੰ ਦਰਸਾਉਂਦੀ ਹੈ।  ਕਹਾਣੀ ਉਸ ਵੱਖਤ ਦੇ ਦਰਬਾਰੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦੀਆਂ ਕਹਾਣੀਆਂ ਦੁਆਰਾ ਹੀਰਾਮੰਡੀ ਦੀ ਸੱਭਿਆਚਾਰਕ ਹਕੀਕਤ ਦੀ ਪੜਚੋਲ ਕਰਦੀ ਹੈ। ਮਨੀਸ਼ਾ ਕੋਇਰਾਲਾ ਕਹਿੰਦੀ ਹਨ ਕਿ ਉਸਦੇ ਕਰੀਰ ਵਿੱਚ , 1942: ਏ ਲਵ ਸਟੋਰੀ, ਬਾਂਬੇ ਐਂਡ ਕੰਪਨੀ ਵਰਗੀਆਂ […]

Share:

ਸੰਜੇ ਲੀਲਾ ਭੰਸਾਲੀ ਦੀ ਹੀਰਾਮੰਡੀ 1940 ਦੇ ਦਹਾਕੇ ਦੇ ਭਾਰਤੀ ਸੁਤੰਤਰਤਾ ਤੋ ਪਹਿਲਾ ਦੇ ਸਮੇ ਨੂੰ ਦਰਸਾਉਂਦੀ ਹੈ।  ਕਹਾਣੀ ਉਸ ਵੱਖਤ ਦੇ ਦਰਬਾਰੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦੀਆਂ ਕਹਾਣੀਆਂ ਦੁਆਰਾ ਹੀਰਾਮੰਡੀ ਦੀ ਸੱਭਿਆਚਾਰਕ ਹਕੀਕਤ ਦੀ ਪੜਚੋਲ ਕਰਦੀ ਹੈ।

ਮਨੀਸ਼ਾ ਕੋਇਰਾਲਾ ਕਹਿੰਦੀ ਹਨ ਕਿ ਉਸਦੇ ਕਰੀਰ ਵਿੱਚ , 1942: ਏ ਲਵ ਸਟੋਰੀ, ਬਾਂਬੇ ਐਂਡ ਕੰਪਨੀ ਵਰਗੀਆਂ ਫਿਲਮਾਂ ਨੇ ਵਡਾ ਮੋੜ ਲਿਆਇਆ ਹੈ। ਉਸਨੇ ਹੁਣ ਤਕ ਜੌ ਵੀ ਕੁਛ ਵੀ ਹਾਸਿਲ ਕੀਤਾ ਹੈ ਇਹ ਫਿਲਮਾ ਉਸਦੇ ਕਰੀਅਰ ਵਿੱਚ ਮਹੱਤਵਪੂਰਨ ਮੋੜ ਸਾਬਤ ਹੋਈਆਂ ਹਨ। ਹੁਣ, ਲਗਭਗ ਦੋ ਦਹਾਕਿਆਂ ਬਾਅਦ, ਕੋਇਰਾਲਾ ਨੇ ਕਿਹਾ ਕਿ ਉਹ ਆਸਵੰਦ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਸੀਰੀਜ਼ ਹੀਰਾਮੰਡੀ ਉਸ ਲਈ ਇੱਕ ਹੋਰ ਮੀਲ ਪੱਥਰ ਬਣ ਕੇ ਉਭਰੇਗੀ। ਉਸਨੇ ਕਿਹਾ ਕਿ ” ਜਿਸ ਨੂੰ ਮੈਂ ਸਫਲਤਾ ਕਹਿੰਦੀ ਹਾਂ ਉਸਦਾ ਮਤਲਬ ਹੈ ਕਿ ਤੁਹਾਡੇ ਕੋਲ ਉਹ ਕੰਮ ਕਰਨ ਦੀ ਆਜ਼ਾਦੀ ਹੈ ਜੋ ਤੁਸੀ ਕਰਨਾ ਚਾਹੁੰਦੇ ਹੋ ਅਤੇ ਕਿਸ ਸਮੇਂ ਕਰਨਾ ਚਾਹੁੰਦੇ ਹੋ । ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਅੱਜ ਬਹੁਤ ਸਫਲ ਹਾਂ ਕਿਉਂਕਿ ਮੇਰੇ ਕੋਲ ਨਾਂ ਕਹਿਣ ਦੀ ਲਗਜ਼ਰੀ ਹੈ। ਇਸ ਪੇਸ਼ੇ ਲਈ ਅਟੁੱਟ ਪਿਆਰ ਮੈਨੂੰ ਇਸ ਕਰੀਰ ਵਿੱਚ ਜਾਰੀ ਰੱਖਦਾ ਹੈ। ਮੈਨੂੰ ਅਦਾਕਾਰੀ ਅਤੇ ਸਿਨੇਮਾ ਦਾ ਖੇਤਰ ਪਸੰਦ ਹੈ ”। ਉਸਨੇ ਦੱਸਿਆ ਕਿ ” ਪਹਿਲਾਂ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਇਹ ਤੁਹਾਡੀ ਡੇਟ ਡਾਇਰੀ ਨੂੰ ਭਰਨ ਬਾਰੇ ਸੀ। ਮੈਨੂੰ ਦੱਸਿਆ ਗਿਆ ਸੀ ਕਿ ਅਸਲੀ ਸਫ਼ਲ ਅਦਾਕਾਰ ਉਨੂੰ ਹੀ ਕਿਹਾ ਜਾ ਸਕਦਾ ਹੈ  ਜੇਕਰ ਅਦਾਕਾਰ ਅਗਲੇ ਤਿੰਨ ਸਾਲਾਂ ਲਈ ਰੁੱਝੇ ਹੋਏ ਹਨ ਅਤੇ ਉਨ੍ਹਾਂ ਕੋਲ ਸਮਾ ਬਿਲਕੁੱਲ ਵੀ ਨਹੀਂ ਹੈ, ਇਸ ਲਈ ਮੇਰਾ ਧਿਆਨ ਇਸ ਤੇ ਸੀ ” । ਅਦਾਕਾਰਾ ਦਾ ਸ਼ੋਅਬਿਜ਼ ਵਿੱਚ 32 ਸਾਲਾਂ ਬਾਅਦ ਧਿਆਨ ਬਦਲ ਗਿਆ ਹੈ।ਉਸਨੇ ਅੱਗੇ ਕਿਹਾ ਕਿ ” ਮੈ ਚਾਹੁੰਦੀ ਹਾਂ ਕਿ ਮੇਰੇ ਕੋਲ ਬਹੁਤ ਸਾਰਾ ਖਾਲੀ ਸਮਾਂ ਹੋਵੇ, ਜਿੱਥੇ ਮੈਂ ਸਫ਼ਰ ਕਰ ਸਕਾਂ, ਬਾਗਬਾਨੀ ਕਰ ਸਕਾਂ, ਟ੍ਰੈਕਿੰਗ ਕਰ ਸਕਾਂ, ਕਿਤਾਬ ਲਿਖ ਸਕਾਂ, ਬਿਨਜ ਵਾਚ ਕਰ ਸਕਾਂ, ਪਰਿਵਾਰ ਨਾਲ ਸਮਾਂ ਬਿਤਾ ਸਕਾਂ। ਮੇਰੀ ਦਰਮਿਆਨੇ ਪ੍ਰੋਜੈਕਟਾਂ ਨੂੰ ਕਰਨ ਦੀ ਬਜਾਏ ਮੇਰੀ ਦਿਲਚਸਪੀ ਵਾਲੀਆਂ ਚੀਜ਼ਾਂ ਕਰਨ ਵਿੱਚ ਹੈ ” । ਮਨੀਸ਼ਾ ਕੋਇਰਾਲਾ  ਇੱਕ ਨੇਪਾਲੀ ਅਭਿਨੇਤਰੀ ਹੈ ਜੋ ਭਾਰਤੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ । ਓਹ ਮੁੱਖ ਤੌਰ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਅਤੇ ਉਸਨੇ ਤਾਮਿਲ , ਤੇਲਗੂ , ਬੰਗਾਲੀ , ਮਲਿਆਲਮ , ਕੰਨੜ , ਨੇਪਾਲੀ ਅਤੇ ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਓਹ ਵਪਾਰਕ ਅਤੇ ਸੁਤੰਤਰ ਸਿਨੇਮਾ ਦੋਵਾਂ ਵਿੱਚ ਉਸਦੇ ਕੰਮ ਲਈ ਜਾਣੀ ਜਾਂਦੀ ਹੈ ਅਤੇ ਉਹ ਚਾਰ ਫਿਲਮਫੇਅਰ ਅਵਾਰਡਾਂ ਸਮੇਤ ਕਈ ਪ੍ਰਸ਼ੰਸਾ ਦੀ ਪ੍ਰਾਪਤਕਰਤਾ ਹੈ ।