ਦਿੱਲੀ-ਐਨਸੀਆਰ ਚ ਪ੍ਰਦੂਸ਼ਣ ਦੀ ਮਾਰ ਹਾਰਡੀ ਸੰਧੂ ਦੇ ਸ਼ੋਅ ਤੇ, ਹੋਇਆ ਰੱਦ

ਹਾਲਾਤ ਸੁਧਰਣ ਤੇ ਜਲਦੀ ਹੀ ਸ਼ੋਅ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। 

Share:

ਦਿੱਲੀ-ਐਨ.ਸੀ.ਆਰ. ਵਿੱਚ ਛਾਏ ਪ੍ਰਦੂਸ਼ਣ ਦੀ ਮਾਰ ਪੰਜਾਬੀ ਗਾਇਕ ਹਾਰਡੀ ਸੰਧੂ ਤੇ ਸ਼ੋਅ ਤੇ ਵੀ ਪੈ ਗਈ ਹੈ। ਮਸ਼ਹੂਰ ਪੰਜਾਬੀ ਗਾਇਕ ਨੂੰ ਆਪਣਾ ਗੁਰੂਗ੍ਰਾਮ ਵਿੱਚ 18 ਨਵੰਬਰ ਹੋਣ ਜਾ ਰਿਹਾ ਸ਼ੋਅ ਰੱਦ ਕਰਨਾ ਪਿਆ ਹੈ। ਵੀਰਵਾਰ ਨੂੰ ਦਿੱਲੀ 'ਚ ਏਅਰ ਕੁਆਲਿਟੀ ਇੰਡੈਕਸ 415 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ 'ਚ ਹੈ। ਹਾਲਾਤ ਸੁਧਰਣ ਤੇ ਜਲਦੀ ਹੀ ਸ਼ੋਅ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਗਾਇਕ ਹਾਰਡੀ ਸੰਧੂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਸੁੱਰਖਿਆ ਉਹਨਾਂ ਦੀ ਤਰਜੀਹ ਹੈ। ਇਸ ਨਾਲ ਕੋਈ ਵੀ ਸਮਝੋਤਾ ਨਹੀਂ ਕੀਤਾ ਜਾ ਸਕਦਾ। ਦਸਿਆ ਜਾ ਰਿਹਾ ਹੈ ਕਿ 2 ਦਿਨਾਂ ਬਾਅਦ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਅਚਾਨਕ ਰੱਦ ਹੋਣ ਨਾਲ ਸ਼ੋਅ ਦੇ ਪ੍ਰਬੰਧਕਾਂ ਦੇ ਨਾਲ-ਨਾਲ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਪ੍ਰਸ਼ੰਸਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਾਰਨ ਰੱਦ ਕੀਤਾ ਸ਼ੋਅ

ਤੁਹਾਨੂੰ ਦੱਸ ਦੇਈਏ ਕਿ ਹਾਰਡੀ ਸੰਧੂ 18 ਨਵੰਬਰ ਨੂੰ 'ਇਨ ਮਾਈ ਫੀਲਿੰਗਸ' ਨਾਮਕ ਆਪਣਾ ਪਹਿਲਾ ਪੈਨ-ਇੰਡੀਆ ਟੂਰ ਸ਼ੁਰੂ ਕਰਨ ਵਾਲੇ ਸਨ। ਇਸ ਦਾ ਪਹਿਲਾ ਸ਼ੋਅ ਗੁਰੂਗ੍ਰਾਮ, ਦਿੱਲੀ-ਐਨਸੀਆਰ ਵਿੱਚ ਨਿਰਧਾਰਤ ਕੀਤਾ ਗਿਆ ਸੀ। ਇਸ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਸੀ। ਹੁਣ ਸੰਧੂ ਨੇ ਖੁਦ ਇਸ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਐਨਸੀਆਰ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪ੍ਰਸ਼ੰਸਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਾਰਨ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਕ ਨਵੀਂ ਤਾਰੀਖ ਜਲਦੀ ਹੀ ਆਵੇਗੀ।

ਇਹ ਵੀ ਪੜ੍ਹੋ