ਦਿ ਕੇਰਲਾ ਸਟੋਰੀ ਦੇ ਨਿਰਮਾਤਾ ਵਿਪੁਲ ਸ਼ਾਹ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

” ਦਿ ਕੇਰਲਾ ਸਟੋਰੀ ” ਫਿਲਮ ਦੇ ਨਿਰਮਾਤਾ ਵਿਪੁਲ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਖੁਸ਼ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਪੱਖ ਨੂੰ ਸਹੀ ਦੱਸਿਆ ਹੈ । ਵਿਪੁਲ ਸ਼ਾਹ ਨੇ ਕਿਹਾ ਕਿ ਇਹ ਫਿਲਮ ਅੱਤਵਾਦ ਦੇ ਖਿਲਾਫ ਹੈ ਨਾ ਕਿ ਕਿਸੇ ਭਾਈਚਾਰੇ ਦੇ। ਕਰਨਾਟਕ ਦੇ ਬਲਾਰੀ ਵਿੱਚ ਇੱਕ ਰੈਲੀ ਵਿੱਚ […]

Share:

” ਦਿ ਕੇਰਲਾ ਸਟੋਰੀ ” ਫਿਲਮ ਦੇ ਨਿਰਮਾਤਾ ਵਿਪੁਲ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਖੁਸ਼ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਪੱਖ ਨੂੰ ਸਹੀ ਦੱਸਿਆ ਹੈ । ਵਿਪੁਲ ਸ਼ਾਹ ਨੇ ਕਿਹਾ ਕਿ ਇਹ ਫਿਲਮ ਅੱਤਵਾਦ ਦੇ ਖਿਲਾਫ ਹੈ ਨਾ ਕਿ ਕਿਸੇ ਭਾਈਚਾਰੇ ਦੇ। ਕਰਨਾਟਕ ਦੇ ਬਲਾਰੀ ਵਿੱਚ ਇੱਕ ਰੈਲੀ ਵਿੱਚ , ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਫਿਲਮ ਦਾ ਹਵਾਲਾ ਦਿੱਤਾ ਅਤੇ ਕਿਹਾ, “ਇਹ ਫਿਲਮ ਇਨਾ ਦਿਨੀਂ ਚਰਚਾ ਵਿੱਚ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਫਿਲਮ ਰਾਜ ਵਿੱਚ ਅੱਤਵਾਦੀ ਸਾਜ਼ਿਸ਼ਾਂ ਦਾ ਖੁਲਾਸਾ ਕਰਦੀ ਹੈ ” । ਵਿਪੁਲ ਸ਼ਾਹ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ ਅਤੇ ਇੱਕ ਰਚਨਾਤਮਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਉਨਾਂ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਅਸੀਂ ਇਸ ਦਿਨ ਹੋਰ ਕੀ ਚਾਂ ਸਕਦੇ ਹਾਂ ਜਦੋਂ ਸਵੇਰੇ ਸਭ ਤੋਂ ਪਹਿਲਾਂ ਕੇਰਲ ਹਾਈ ਕੋਰਟ ਨੇ ਇੰਨਾ ਪਿਆਰਾ ਫੈਸਲਾ ਦਿੱਤਾ ਅਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਸਾਡੀ ਫਿਲਮ ਕੀਤੀ । ਅਸੀਂ ਫਿਲਮ ਰਾਹੀਂ ਇਕ ਅਹਿਮ ਮੁੱਦੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਸ਼ਾਹ ਨੇ ਮੀਡਿਆ ਨੂੰ ਦੱਸਿਆ ਕਿ ” ਅਸੀਂ ਕਹਿ ਰਹੇ ਹਾਂ ਕਿ ਇਹ ਫਿਲਮ ਸਿਰਫ ਅੱਤਵਾਦ ਦੇ ਖਿਲਾਫ ਹੈ, ਇਹ ਕਿਸੇ ਵੀ ਭਾਈਚਾਰੇ, ਧਰਮ ਦੇ ਖਿਲਾਫ ਨਹੀਂ ਹੈ ਅਤੇ ਇਸ ਸਟੈਂਡ ਨੂੰ ਮਾਨਯੋਗ ਪ੍ਰਧਾਨ ਮੰਤਰੀ ਤੋਂ ਇਲਾਵਾ ਕਈ ਹੋਰਾ ਨੇ ਵੀ ਸਹੀ ਠਹਿਰਾਇਆ ਹੈ ”। ਫਿਲਮ ਨਿਰਮਾਤਾ ਨੇ ਕਿਹਾ ਕਿ ਅਦਾਲਤ ਦਾ ਇਹ ਹੁਕਮ , ਹਰ ਉਸ ਵਿਅਕਤੀ ਨੂੰ ਜਵਾਬ ਦੇਂਦਾ ਹੈ ਜੋ ਸਾਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਾਡੇ ਤੇ  ਇਹ ਫਿਲਮ ਕਿਸੇ ਕਿਸਮ ਦੇ ਏਜੰਡੇ ਦੇ ਤਹਿਤ ਬਣਾਈ ਜਾਣ ਦੇ ਇਲਜ਼ਾਮ ਲਗਾ ਰਹੇ ਸੀ। ਹਾਈਕੋਰਟ ਨੇ ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਹੈ ਕਿ ਟ੍ਰੇਲਰ ਵਿੱਚ ਸਮੁੱਚੇ ਤੌਰ ਤੇ ਕਿਸੇ ਵਿਸ਼ੇਸ਼ ਭਾਈਚਾਰੇ ਲਈ ਕੁਝ ਵੀ ਅਪਮਾਨਜਨਕ ਸ਼ਾਮਲ ਨਹੀਂ ਹੈ। ਜਸਟਿਸ ਐੱਨ ਨਾਗਰੇਸ਼ ਅਤੇ ਸੋਫੀ ਥਾਮਸ ਦੇ ਬੈਂਚ ਨੇ ਨਿਰਮਾਤਾਵਾਂ ਦੁਆਰਾ ਕੀਤੀ ਗਈ ਬੇਨਤੀ ਨੂੰ ਨੋਟ ਕੀਤਾ ਕਿ ਉਹ ” ਗੱਲਤ ਆਂਕੜਿਆਂ ” ਨੂੰ ਬਰਕਰਾਰ ਰੱਖਣ ਦਾ ਇਰਾਦਾ ਨਹੀਂ ਰੱਖਦੇ ਹਨ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਕੇਰਲਾ ਦੀਆਂ “32,000 ਔਰਤਾਂ” ਨੂੰ ਪਰਿਵਰਤਿਤ ਕੀਤਾ ਗਿਆ ਸੀ ਅਤੇ ਇੱਕ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਕਰ ਲਿਆ ਗਿਆ ਸੀ।