Happy Birthday Minissha Lamba: ਮਿਨੀਸ਼ਾ ਲਾਂਬਾ ਬਣਨਾ ਚਾਹੁੰਦੀ ਸੀ ਪੱਤਰਕਾਰ, ਮਾਡਲਿੰਗ ਨੇ ਬਦਲੀ ਜ਼ਿੰਦਗੀ, ਜਾਣੋ ਕਿਉਂ ਲੱਗਾ ਚੋਰੀ ਦਾ ਇਲਜ਼ਾਮ ?

Happy Birthday Minissha Lamba: ਬਾਲੀਵੁੱਡ ਅਦਾਕਾਰਾ ਮਿਨੀਸ਼ਾ ਲਾਂਬਾ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਮਿਨੀਸ਼ਾ ਲਾਂਬਾ ਨੇ 2005 'ਚ ਫਿਲਮਾਂ ਦੀ ਦੁਨੀਆ 'ਚ ਐਂਟਰੀ ਕੀਤੀ ਸੀ।

Share:

ਹਾਈਲਾਈਟਸ

  • ਪੀਜੀ ਦੀ ਮਾਲਕਨ ਨੇ ਉਸ ਉੱਤੇ 5,000 ਰੁਪਏ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ
  • ਮਿਨੀਸ਼ਾ ਨੇ ਮਿਰਾਂਡਾ ਹਾਊਸ ਕਾਲਜ ਵਿੱਚ ਪੜ੍ਹਦਿਆਂ ਹੀ ਯਹਾਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ
Happy Birthday Minissha Lamba: ਬਾਲੀਵੁੱਡ ਦੀ Cute ਅਦਾਕਾਰਾ ਮਿਨੀਸ਼ਾ ਲਾਂਬਾ ਪੱਤਰਕਾਰ ਬਣਨਾ ਚਾਹੁੰਦੀ ਸੀ ਪਰ ਮਾਡਲਿੰਗ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਬਦਲ ਗਈ। ਮਿਨੀਸ਼ਾ ਲਾਂਬਾ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਪੜ੍ਹਾਈ ਕੀਤੀ ਅਤੇ ਕਾਲਜ ਦੌਰਾਨ ਹੀ ਮਾਡਲਿੰਗ ਸ਼ੁਰੂ ਕੀਤੀ। ਅਭਿਨੇਤਰੀ ਨੇ ਬਾਲੀਵੁੱਡ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ 2005 'ਚ ਰੱਖਿਆ ਸੀ। ਉਸਦੀਆਂ ਹੋਰ ਯਾਦਗਾਰ ਫਿਲਮਾਂ ਵਿੱਚ 'ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ' (2007), 'ਬਚਨਾ ਏ ਹਸੀਨਾ' (2008), 'ਵੈਲ ਡਨ ਅੱਬਾ' (2010), 'ਭੇਜਾ ਫਰਾਈ 2' (2011) ਸ਼ਾਮਲ ਹਨ। ਮਿਨੀਸ਼ਾ ਲਾਂਬਾ ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹੈ ਪਰ ਉਹ ਵੈੱਬ ਸੀਰੀਜ਼ ਅਤੇ ਟੈਲੀਵਿਜ਼ਨ 'ਚ ਵੀ ਕੰਮ ਕਰ ਰਹੀ ਹੈ। ਪੰਜਾਬੀ ਸਿੱਖ ਪਰਿਵਾਰ 'ਚ ਜਨਮੀ ਮਿਨੀਸ਼ਾ ਲਾਂਬਾ ਫਿਲਮਾਂ 'ਚ ਆਉਣ ਤੋਂ ਪਹਿਲਾਂ ਪੱਤਰਕਾਰ ਬਣਨਾ ਚਾਹੁੰਦੀ ਸੀ।
 
ਆਖਰ ਕਿਉਂ ਪੱਤਰਕਾਰ ਬਣਨਾ ਚਾਹੁੰਦੀ ਸੀ ਮਿਨੀਸ਼ਾ 
 
ਮਿਨੀਸ਼ਾ ਲਾਂਬਾ ਅਭਿਨੇਤਰੀ ਨਹੀਂ ਸਗੋਂ ਪੱਤਰਕਾਰ ਬਣਨਾ ਚਾਹੁੰਦੀ ਸੀ ਪਰ ਕਾਲਜ ਦੌਰਾਨ ਹੀ ਉਸਨੂੰ ਮਾਡਲਿੰਗ ਦੇ ਆਫਰ ਮਿਲਣ ਲੱਗੇ ਅਤੇ ਇਸ ਤਰ੍ਹਾਂ ਉਹ ਗਲੈਮਰ ਇੰਡਸਟਰੀ ਵਿੱਚ ਅੱਗੇ ਵਧੀ। ਫਿਲਮਾਂ 'ਚ ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੀ। ਮਿਨੀਸ਼ਾ ਲਾਂਬਾ ਬਿੱਗ ਬਾਕਸ ਦੀ ਪ੍ਰਤੀਯੋਗੀ ਵੀ ਰਹਿ ਚੁੱਕੀ ਹੈ। ਕਰੀਅਰ ਦੌਰਾਨ ਮਿਨੀਸ਼ਾ ਲਾਂਬਾ ਦੇ ਅਫੇਅਰ ਦੀਆਂ ਖਬਰਾਂ ਵੀ ਆਈਆਂ ਸਨ। ਮਿਨੀਸ਼ਾ ਲਾਂਬਾ ਨੇ 2015 'ਚ ਰਿਆਨ ਥਾਮ ਨਾਲ ਵਿਆਹ ਕੀਤਾ ਸੀ, ਉਨ੍ਹਾਂ ਦਾ ਰਿਸ਼ਤਾ ਸਿਰਫ 5 ਸਾਲ ਤੱਕ ਚੱਲਿਆ। ਇਸਤੋਂ ਬਾਅਦ 2021 'ਚ ਮਿਨੀਸ਼ਾ ਲਾਂਬਾ ਦੇ ਇਕ ਬਿਜ਼ਨੈੱਸਮੈਨ ਨੂੰ ਡੇਟ ਕਰਨ ਦੀਆਂ ਖਬਰਾਂ ਆਈਆਂ ਸਨ।
 
ਮਿਨਿਸ਼ਾ ਲਾਂਬਾ 'ਤੇ ਕਿਉਂ ਲੱਗਿਆ ਸੀ ਚੋਰੀ ਦਾ ਇਲਜ਼ਾਮ?
 
ਮਿਨੀਸ਼ਾ ਲਾਂਬਾ ਨੇ ਕੁੱਝ ਦਿਨ ਪਹਿਲਾਂ ਇਕ ਇੰਟਰਵਿਊ 'ਚ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ 'ਤੇ ਚੋਰੀ ਦਾ ਦੋਸ਼ ਲਾਇਆ ਗਿਆ ਸੀ। ਮਿਨੀਸ਼ਾ ਨੇ ਦੱਸਿਆ ਸੀ ਕਿ ਪਹਿਲਾਂ ਉਹ ਮੁੰਬਈ ਦੇ ਇੱਕ ਪੀਜੀ ਵਿੱਚ ਰਹਿੰਦੀ ਸੀ, ਉਸ ਪੀਜੀ ਦੀ ਮਾਲਕਨ ਨੇ ਉਸ ਉੱਤੇ 5,000 ਰੁਪਏ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ, ਹਾਲਾਂਕਿ ਬਾਅਦ ਵਿੱਚ ਮਾਲਕਨ ਨੂੰ ਪੈਸੇ ਮਿਲ ਗਏ ਸੀ ਅਤੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ। ਪਰ ਉਦੋਂ ਤੱਕ ਮਿਨੀਸ਼ਾ ਲਾਂਬਾ ਨੇ ਪੀਜੀ ਛੱਡ ਦਿੱਤੀ ਸੀ।
 
ਕਦੋਂ ਸ਼ੁਰੂ ਕੀਤੀ ਮਾਡਲਿੰਗ ?
 
ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਅਦਾਕਾਰਾ ਨੇ ਸੋਨੀ, ਕੈਡਬਰੀ, ਹਾਜਮੋਲਾ, ਏਅਰਟੈੱਲ, ਸਨਸਿਲਕ ਆਦਿ ਦੇ ਇਸ਼ਤਿਹਾਰਾਂ ਲਈ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਕੈਡਬਰੀ ਦੇ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਦੇ ਦੌਰਾਨ ਉਸਨੂੰ ਬਾਲੀਵੁੱਡ ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਸੰਪਰਕ ਕੀਤਾ, ਜਿਹਨਾਂ ਨੇ ਮਿਨੀਸ਼ਾ ਨੂੰ ਆਪਣੀ ਫਿਲਮ ਯਹਾਨ ਲਈ ਸਾਈਨ ਕੀਤਾ। ਮਿਨੀਸ਼ਾ ਨੇ ਮਿਰਾਂਡਾ ਹਾਊਸ ਕਾਲਜ ਵਿੱਚ ਪੜ੍ਹਦਿਆਂ ਹੀ ਯਹਾਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ