ਸ਼ਾਹਰੁਖ ਖਾਨ ਸਟਾਰਰ ਫਿਲਮ 'ਡੰਕੀ' ਦਾ ਪਹਿਲਾ ਗੀਤ 'ਲੁੱਟ ਪੁਟ ਗਿਆ' ਰਿਲੀਜ਼

'ਡੰਕੀ' 'ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵਰਗੇ ਤਜ਼ਰਬੇਕਾਰ ਕਲਾਕਾਰ ਨਜ਼ਰ ਆਉਣਗੇ

Share:

ਸ਼ਾਹਰੁਖ ਖਾਨ ਸਟਾਰਰ ਫਿਲਮ 'ਡੰਕੀ' ਦਾ ਪਹਿਲਾ ਗੀਤ 'ਲੁੱਟ ਪੁਟ ਗਿਆ' ਰਿਲੀਜ਼ ਹੋ ਗਿਆ ਹੈ। ਗੀਤ 'ਚ ਸ਼ਾਹਰੁਖ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਅਦਾਕਾਰਾ ਤਾਪਸੀ ਪੰਨੂ ਵੀ ਦੇਸੀ ਲੁੱਕ 'ਚ ਨਜ਼ਰ ਆ ਰਹੀ ਹੈ। ਗੀਤ ਵਿੱਚ ਪੰਜਾਬ ਦੇ ਜ਼ਿਆਦਾਤਰ ਦ੍ਰਿਸ਼ ਦਿਖਾਏ ਗਏ ਹਨ। 'ਲੁੱਟ ਪੁਟ ਗਿਆ' ਗੀਤ ਅਰਿਜੀਤ ਸਿੰਘ ਨੇ ਗਾਇਆ ਹੈ। ਸ਼ਾਹਰੁਖ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 21 ਦਸੰਬਰ 2023 ਨੂੰ ਰਿਲੀਜ਼ ਹੋਵੇਗੀ।

ਫਿਲਮ ਰਿਲੀਜ਼ ਲਈ ਤਿਆਰ 

ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਡੰਕੀ ਦੀ ਤਿਆਰੀ 'ਚ ਰੁੱਝੇ ਹੋਏ ਹਨ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਕਰਨਗੇ। ਰਾਜੂ ਹਿਰਾਨੀ ਨਾਲ ਕਈ ਸਫਲ ਕਲਾਕਾਰ ਕੰਮ ਕਰ ਚੁੱਕੇ ਹਨ। 'ਡੰਕੀ' 'ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵਰਗੇ ਤਜ਼ਰਬੇਕਾਰ ਕਲਾਕਾਰ ਨਜ਼ਰ ਆਉਣਗੇ।

ਅਜਿਹੀ ਹੋਵੇਗੀ ਫਿਲਮ ਦੀ ਕਹਾਣੀ

ਇਹ ਉਨ੍ਹਾਂ ਪੰਜ ਦੋਸਤਾਂ ਦੀ ਕਹਾਣੀ ਹੈ ਜੋ ਪੰਜਾਬ ਵਿੱਚ ਆਪਣਾ ਪਿੰਡ ਛੱਡ ਕੇ ਲੰਡਨ ਜਾਣਾ ਚਾਹੁੰਦੇ ਹਨ। ਪਰ ਉਹ ਕਾਨੂੰਨੀ ਤੌਰ 'ਤੇ ਲੰਡਨ ਜਾਣ ਦੇ ਯੋਗ ਨਹੀਂ ਹੁੰਦੇ। ਅਜਿਹੇ 'ਚ ਉਹ 'ਡੌਂਕੀ ਫਲਾਇਟ' ਨਾਂ ਦਾ ਤਰੀਕਾ ਅਪਣਾਉਂਦੇ ਹਨ, ਜੋ ਕਿ ਕਾਨੂੰਨੀ ਨਹੀਂ ਹੁੰਦਾ। ਕੁਝ ਲੋਕ ਮਿਲ ਕੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਾਉਂਦੇ ਹਨ। ਪਰ ਪੰਜਾਬੀ ਲਹਿਜ਼ੇ ਵਿੱਚ ਲੋਕ ਡੋਂਕੀ ਨੂੰ ਡੰਕੀ ਆਖਦੇ ਹਨ। ਇਸ ਲਈ ਫਿਲਮ ਦਾ ਨਾਂ 'ਡੰਕੀ' ਰੱਖਿਆ ਗਿਆ ਹੈ।

ਇਹ ਵੀ ਪੜ੍ਹੋ