ਜਦੋਂ ਪ੍ਰਸ਼ੰਸਕ ਨੇ ਤਾਪਸੀ ਪੰਨੂ ਨੂੰ ਵਿਆਹ ਕਰਵਾਉਣ ਬਾਰੇ ਪੁੱਛਿਆ

ਤਾਪਸੀ ਪੰਨੂ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਹੈ। ਸੋਮਵਾਰ ਨੂੰ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਦੁਰਲੱਭ ‘ਆਸਕ ਮੀ ਐਨੀਥਿੰਗ’ ਸੈਸ਼ਨ ਦਾ ਆਯੋਜਨ ਕੀਤਾ ਅਤੇ ਪ੍ਰਸ਼ੰਸਕਾਂ ਦੁਆਰਾ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਵਿਆਹ ਕਰਵਾਉਣ ਵਾਲੇ ਸਵਾਲ ਦਾ ਬਹੁਤ ਹੀ ਤਤਕਾਲ, ਹਾਸਰਸ ਭਰਿਆ ਅਤੇ ਨਿਵੇਕਲਾ ਜਵਾਬ ਦਿੱਤਾ […]

Share:

ਤਾਪਸੀ ਪੰਨੂ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਹੈ। ਸੋਮਵਾਰ ਨੂੰ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਦੁਰਲੱਭ ‘ਆਸਕ ਮੀ ਐਨੀਥਿੰਗ’ ਸੈਸ਼ਨ ਦਾ ਆਯੋਜਨ ਕੀਤਾ ਅਤੇ ਪ੍ਰਸ਼ੰਸਕਾਂ ਦੁਆਰਾ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਵਿਆਹ ਕਰਵਾਉਣ ਵਾਲੇ ਸਵਾਲ ਦਾ ਬਹੁਤ ਹੀ ਤਤਕਾਲ, ਹਾਸਰਸ ਭਰਿਆ ਅਤੇ ਨਿਵੇਕਲਾ ਜਵਾਬ ਦਿੱਤਾ ਅਤੇ ਇਸ ‘ਤੇ ਉਹ ਆਪਣੇ ਹਾਸੇ ‘ਤੇ ਕਾਬੂ ਨਾ ਰੱਖ ਸਕੀ। ਤਾਪਸੀ ਬੈਡਮਿੰਟਨ ਖਿਡਾਰੀ ਤੋਂ ਕੋਚ ਬਣੇ ਮੈਥਿਆਸ ਬੋਏ ਨਾਲ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹੈ।

ਤਾਪਸੀ ਵਿਆਹ ਬਾਰੇ ਜਵਾਬ

ਇੱਕ ਪ੍ਰਸ਼ੰਸਕ ਨੇ ਤਾਪਸੀ ਨੂੰ ਪੁੱਛਿਆ ਕਿ ਵਿਆਹ ਕਦੋਂ ਕਰਵਾਓਂਗੇ। ਅਭਿਨੇਤਰੀ ਨੇ ਤੁਰੰਤ ਜਵਾਬ ਦਿੱਤਾ ਅਤੇ ਕਿਹਾ ਕਿ ਮੈਂ ਅਜੇ ਗਰਭਵਤੀ ਨਹੀਂ ਹਾਂ। ਇਸ ਲਈ ਜਲਦੀ ਤਾਂ ਨਹੀਂ। ਜਦ ਕਰਵਾਉਣਾ ਹੋਇਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੀ। ਉਹ ਫਿਰ ਕਾਫ਼ੀ ਹੱਸਦੀ ਹੈ। ਜਦੋਂ ਤਾਪਸੀ ਪੰਨੂ ਕੰਮ ਨਹੀਂ ਕਰ ਰਹੀ ਹੁੰਦੀ ਹੈ, ਉਹ ਆਮ ਤੌਰ ‘ਤੇ ਆਪਣੇ ਬੁਆਏਫ੍ਰੈਂਡ ਮੈਥਿਆਸ ਬੋਏ ਅਤੇ ਉਸਦੀ ਭੈਣ ਸ਼ਗੁਨ ਪੰਨੂ ਨਾਲ ਛੁੱਟੀਆਂ ‘ਤੇ ਹੁੰਦੀ ਹੈ। ਉਹ ਹਾਲ ਹੀ ਵਿੱਚ ਬਹੁਤ ਲੰਬੀਆਂ ਛੁੱਟੀਆਂ ਤੋਂ ਵਾਪਸ ਆਈ ਹੈ ਅਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕੰਮ ਤੋਂ ਕਿਤੇ ਜਿਆਦਾ ਤਾਂ ਛੁੱਟੀਆਂ ਮਨਾ ਰਹੀ ਹੈ।

ਤਾਪਸੀ ਨੇ ਇੱਕ ਵਾਰ ਆਪਣੇ ਵਿਆਹ ਦੀ ਯੋਜਨਾ ਬਾਰੇ ਕੀ ਕਿਹਾ ਸੀ

ਕੁਝ ਸਾਲ ਪਹਿਲਾਂ ਤਾਪਸੀ ਨੇ ਕਿਹਾ ਸੀ ਕਿ ਉਹ ਸਿਰਫ ਬੱਚਿਆਂ ਲਈ ਹੀ ਵਿਆਹ ਕਰਨਾ ਚਾਹੁੰਦੀ ਹੈ। ਉਸਨੇ ਇੱਕ 2020 ਇੰਟਰਵਿਊ ਵਿੱਚ ਪਿੰਕਵਿਲਾ ਨੂੰ ਕਿਹਾ ਸੀ ਕਿ ਮੈਂ ਉਦੋਂ ਹੀ ਵਿਆਹ ਕਰਾਂਗੀ ਜਦੋਂ ਮੈਂ ਬੱਚੇ ਪੈਦਾ ਕਰਨੇ ਹੋਣਗੇ। ਮੈਂ ਵਿਆਹ ਤੋਂ ਬਾਹਰ ਬੱਚੇ ਪੈਦਾ ਕਰਨਾ ਨਹੀਂ ਚਾਹੁੰਦੀ। ਮੈਂ ਵਿਆਹ ਲਈ ਲੰਮਾ ਚੌੜਾ ਪ੍ਰੋਗਰਾਮ ਵੀ ਨਹੀਂ ਚਾਹੁੰਦੀ।

ਤਾਪਸੀ ਦੀਆਂ ਫਿਲਮਾਂ ਦੀ ਲਾਈਨਅੱਪ

ਤਾਪਸੀ ਨੇ ਪਿਛਲੇ ਸਾਲ ਲੂਪ ਲਪੇਟਾ, ਮਿਸ਼ਨ ਇੰਪੌਸੀਬਲ, ਸ਼ਾਬਾਸ਼ ਮਿੱਠੂ, ਦੋਬਾਰਾ, ਤੜਕਾ ਅਤੇ ਬਲਰ ਸਮੇਤ ਛੇ ਫਿਲਮਾਂ ਦੇਣ ਤੋਂ ਬਾਅਦ ਜ਼ਰੂਰੀ ਬ੍ਰੇਕ ਲਿਆ। ਉਸਨੇ ਹੁਣ ਰਾਜਕੁਮਾਰ ਹਿਰਾਨੀ ਦੀ ਡੰਕੀ ਲਈ ਸ਼ਾਹਰੁਖ ਖਾਨ ਨਾਲ ਜੋੜੀ ਬਣਾਈ ਹੈ ਜੋ ਇਸ ਦਸੰਬਰ ਵਿੱਚ ਰਿਲੀਜ਼ ਹੋਣੀ ਹੈ। ਤਾਪਸੀ ਨੇ ਕਿਹਾ ਹੈ ਕਿ ਫਿਲਮ ਲਈ ਉਸ ਕੋਲ 3-4 ਦਿਨ ਦੀ ਸ਼ੂਟਿੰਗ ਬਾਕੀ ਹੈ। ਉਸ ਕੋਲ ਵੋਹ ਲੜਕੀ ਹੈ ਕਹਾਂ, ਫਿਰ ਆਈ ਹਸੀਨ ਦਿਲਰੁਬਾ ਅਤੇ ਜਨ ਗਣ ਮਨ ਵੀ ਹਨ। ਤਾਪਸੀ ਇਸ ਸਮੇਂ ਆਪਣੀ ਅਗਲੀ ਤਾਮਿਲ ਫਿਲਮ ਏਲੀਅਨ ਦੀ ਸ਼ੂਟਿੰਗ ਕਰ ਰਹੀ ਹੈ। ਸਪੱਸ਼ਟ ਕਰਨ ਲਈ ਕਿ ਮੈਂ ਏਲੀਅਨ ਦੀ ਭੂਮਿਕਾ ਨਹੀਂ ਨਿਭਾ ਰਹੀ ਹਾਂ। ਇਹ ਫ਼ਿਲਮ ਮੇਰੇ ਲਈ ਵੀ ਨਿਵੇਕਲਾ ਅਤੇ ਵੱਖਰਾ ਅਨੁਭਵ ਹੈ।