ਲਾੜਾ ਆਈਵਰ ਮੈਕਕ੍ਰੇ ਆਪਣੀ ਬਾਰਾਤ ਲਈ ਤਿਆਰ ਹੈ; ਅਨੰਨਿਆ ਪਾਂਡੇ ਆਪਣੇ ਚਚੇਰੇ ਭੈਣ ਅਲਾਨਾ ਦੇ ਵਿਆਹ ਲਈ ਨੀਲੀ ਸਾੜੀ ਵਿੱਚ ਲਿਸ਼ਕ ਰਹੀ ਹੈ

ਆਈਵਰ ਮੈਕਕ੍ਰੇ ਘੋੜੀ ਤੇ ਸਵਾਰ ਹੁੰਦੇ ਹੋਏ ਆਪਣੀ ਲਾੜੀ ਅਲਾਨਾ ਪਾਂਡੇ ਨੂੰ ਲੈ ਜਾਣ ਲਈ ਤਿਆਰ ਸੀ। ਇਹ ਜੋੜਾ ਵੀਰਵਾਰ ਨੂੰ ਮੁੰਬਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਇਸ ਵਿਆਹ ਦੌਰਾਨ ਅਨੰਨਿਆ ਪਾਂਡੇ ਵਿਸ਼ੇਸ਼ ਚਰਚਾ ਦਾ ਕੇਂਦਰ ਬਣੀ ਹੋਈ ਹੈ। ਨਿਰਧਾਰਤ ਸਥਾਨ ਤੇ ਲਾੜਾ ਵੀਰਵਾਰ ਨੂੰ ਮੁੰਬਈ ਵਿੱਚ ਅਲਾਨਾ ਪਾਂਡੇ ਨਾਲ ਵਿਆਹ […]

Share:

ਆਈਵਰ ਮੈਕਕ੍ਰੇ ਘੋੜੀ ਤੇ ਸਵਾਰ ਹੁੰਦੇ ਹੋਏ ਆਪਣੀ ਲਾੜੀ ਅਲਾਨਾ ਪਾਂਡੇ ਨੂੰ ਲੈ ਜਾਣ ਲਈ ਤਿਆਰ ਸੀ।

ਇਹ ਜੋੜਾ ਵੀਰਵਾਰ ਨੂੰ ਮੁੰਬਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਇਸ ਵਿਆਹ ਦੌਰਾਨ ਅਨੰਨਿਆ ਪਾਂਡੇ ਵਿਸ਼ੇਸ਼ ਚਰਚਾ ਦਾ ਕੇਂਦਰ ਬਣੀ ਹੋਈ ਹੈ। ਨਿਰਧਾਰਤ ਸਥਾਨ ਤੇ ਲਾੜਾ ਵੀਰਵਾਰ ਨੂੰ ਮੁੰਬਈ ਵਿੱਚ ਅਲਾਨਾ ਪਾਂਡੇ ਨਾਲ ਵਿਆਹ ਕਰਵਾਉਣ ਲਈ ਜਾ ਰਿਹਾ ਹੈ। ਅਲਾਨਾ, ਇੱਕ ਮਾਡਲ ਅਤੇ ਜਾਣੀ-ਪਹਿਚਾਣੀ ਹਸਤੀ ਹੈ ਜੋ ਆਈਵਰ ਮੈਕਕ੍ਰੇ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਦੂਜੇ ਪਾਸੇ ਆਈਵਰ ਵੀ ਆਪਣੀ ਬਾਰਾਤ ਨਾਲ ਪੂਰੀ ਤਰਾਂ ਤਿਆਰ ਹੈ।

ਪਾਪਰਾਜ਼ੀ ਤਸਵੀਰਾਂ ਵਿੱਚ ਸਫੇਦ ਸ਼ੇਰਵਾਨੀ, ਚਿੱਟੇ ਸਾਫ਼ੇ ਅਤੇ ਸਜੇ ਹੋਏ ਘੋੜੇ ਉੱਪਰ ਆਈਵਰ ਨੂੰ ਦਿਖਾਇਆ ਗਿਆ ਹੈ। ਉਸ ਦੇ ਦੋਸਤ ਅਤੇ ਲਾੜਾ ਖੁਦ ਨੱਚਦੇ-ਟਪਦੇ ਅਤੇ ਮੌਜ-ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਅਲਾਨਾ ਦੀ ਚਚੇਰੀ ਭੈਣ ਅਨੰਨਿਆ ਪਾਂਡੇ ਨੂੰ ਵੀ ਦੇਖਿਆ ਗਿਆ। ਉਹ ਬਲਸ਼ ਨੀਲੀ ਸਾੜੀ ਵਿੱਚ ਲਿਸ਼ਕ ਰਹੀ ਸੀ, ਉਸ ਦੇ ਨਾਲ ਪਿਤਾ ਚੰਕੀ ਪਾਂਡੇ ਅਤੇ ਮਾਂ ਭਾਵਨਾ ਪਾਂਡੇ ਸਨ। ਦੋਵੇਂ ਆਪਣੇ ਬਿਹਤਰੀਨ ਆਊਟਫਿਟਸ ‘ਚ ਸਮਾਰੋਹ ਲਈ ਤਿਆਰ ਨਜ਼ਰ ਆਏ। ਜੈਕੀ ਸ਼ਰਾਫ ਨੂੰ ਵੀ ਇਸ ਜੋੜੇ ਲਈ ਤੋਹਫੇ ਦੇ ਨਾਲ ਦੇਖਿਆ ਗਿਆ।ਅਲਾਨਾ ਚੰਕੀ ਦੇ ਭਰਾ ਚਿੱਕੀ ਪਾਂਡੇ ਅਤੇ ਉਸਦੀ ਪਤਨੀ ਡੀਨ ਪਾਂਡੇ ਦੀ ਧੀ ਹੈ। ਅਲਾਨਾ ਨੇ 2021 ਦੇ ਸ਼ੁਰੂ ਵਿੱਚ ਆਪਣੇ ਬੁਆਏਫ੍ਰੈਂਡ ਇਵਰ ਮੈਕਕ੍ਰੇ ਨਾਲ ਮੰਗਣੀ ਕੀਤੀ ਸੀ ਅਤੇ ਹੁਣ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ।

ਆਣ ਵਾਲੀ ਕਈ ਫਿਲਮਾਂ ਵਿਚ ਆਉਣਗੀ ਨਜ਼ਰ

ਅਨੰਨਿਆ ਨੇ ਹਾਲ ਹੀ ਵਿੱਚ ਵਿਕਰਮਾਦਿਤਿਆ ਮੋਟਵਾਨੇ ਦੀ ਅਣ-ਟਾਇਟਲ ਸਾਈਬਰ ਕ੍ਰਾਈਮ-ਥ੍ਰਿਲਰ ਦੀ ਸ਼ੂਟਿੰਗ ਨੂੰ ਸਮੇਟਿਆ ਹੈ। ਅਗਲੀ ਫਿਲਮ ਵਿੱਚ ਓਹ ਫਰਹਾਨ ਅਖਤਰ ਦੀ ‘ਖੋ ਗਏ ਹਮ ਕਹਾਂ’ ਵਿੱਚ ਅਭਿਨੇਤਾ ਸਿਧਾਂਤ ਚਤੁਰਵੇਦੀ ਅਤੇ ਆਦਰਸ਼ ਗੌਰਵ ਨਾਲ ਨਜ਼ਰ ਆਉਣਗੀ। ਡੈਬਿਊ ਕਰਨ ਵਾਲੇ ਨਿਰਦੇਸ਼ਕ ਅਰਜੁਨ ਵਾਰੇਨ ਦੁਆਰਾ ਨਿਰਦੇਸ਼ਤ ਇਸ ਫਿਲਮ ਦੀ ਅਧਿਕਾਰਤ ਰਿਲੀਜ਼ ਮਿਤੀ ਦੀ ਅਜੇ ਉਡੀਕ ਹੈ। ਇਸ ਤੋਂ ਇਲਾਵਾ ਉਸ ਕੋਲ ਆਯੁਸ਼ਮਾਨ ਖੁਰਾਨਾ ਦੇ ਨਾਲ ਕਾਮੇਡੀ ਫਿਲਮ ‘ਡਰੀਮ ਗਰਲ 2’ ਵੀ ਹੈ। ਇਸ ਫਿਲਮ ਦੀਆਂ ਪ੍ਰਮੁੱਖ ਭੂਮਿਕਾਵਾਂ ਵਿੱਚ ਪਰੇਸ਼ ਰਾਵਲ, ਰਾਜਪਾਲ ਯਾਦਵ, ਅਨੂੰ ਕਪੂਰ, ਮਨੋਜ ਜੋਸ਼ੀ ਅਤੇ ਵਿਜੇ ਰਾਜ਼ ਹਨ, ਅਤੇ ਇਹ 7 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।ਅਨੰਨਿਆ ਆਉਣ ਵਾਲੇ ਸਮੇ ਦੀ ਵੱਡੀ ਅਦਾਕਾਰਾ ਵਿੱਚੋ ਇਕ ਬਣ ਸਕਦੀ ਹੈ।