ਸ਼ਾਹਰੁਖ ਖਾਨ ਦੇ ਜਨਮਦਿਨ ਤੇ ਡੰਕੀ ਡ੍ਰੋਪ-1 ਦਾ ਵੀਡੀਓ ਜਾਰੀ,ਪ੍ਰਸ਼ੰਸਕਾਂ ਵਿੱਚ ਉਤਸ਼ਾਹ

ਸ਼ਾਹਰੁਖ ਖਾਨ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਸ਼ਾਹਰੁਖ ਸਟਾਰਰ ਫਿਲਮ ‘ਡੰਕੀ ਡ੍ਰੌਪ-1’ ਦੇ ਮੇਕਰਸ ਨੇ ਵੀਡੀਓ ਸ਼ੇਅਰ ਕੀਤਾ, ਜਿਸ ਦੇ ਜ਼ਰੀਏ ਮੇਕਰਸ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਝਲਕ ਦਿੱਤੀ ਹੈ। ਇਸ ਪਹਿਲੀ ਵੀਡੀਓ ਨੂੰ ਟਵਿੱਟਰ ‘ਤੇ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ ਦੇ ਪਹਿਲੇ ਵੀਡੀਓ ਦੀ ਤਾਰੀਫ ਕਰਦੇ […]

Share:

ਸ਼ਾਹਰੁਖ ਖਾਨ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਸ਼ਾਹਰੁਖ ਸਟਾਰਰ ਫਿਲਮ ‘ਡੰਕੀ ਡ੍ਰੌਪ-1’ ਦੇ ਮੇਕਰਸ ਨੇ ਵੀਡੀਓ ਸ਼ੇਅਰ ਕੀਤਾ, ਜਿਸ ਦੇ ਜ਼ਰੀਏ ਮੇਕਰਸ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਝਲਕ ਦਿੱਤੀ ਹੈ। ਇਸ ਪਹਿਲੀ ਵੀਡੀਓ ਨੂੰ ਟਵਿੱਟਰ ‘ਤੇ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ।

ਫਿਲਮ ਦੇ ਪਹਿਲੇ ਵੀਡੀਓ ਦੀ ਤਾਰੀਫ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ, ‘ਇਹ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੋਵੇਗੀ। ਕਿੰਗ ਖਾਨ ਇਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਕੁਝ ਲੋਕ ਪਹਿਲਾਂ ਹੀ ਇਸ ਨੂੰ ਬਲਾਕਬਸਟਰ ਕਹਿ ਰਹੇ ਹਨ।

‘ਡੰਕੀ’ ਦੀ ਤਾਰੀਫ ਕਰਦੇ ਹੋਏ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ਲੱਗਦਾ ਹੈ ਕਿ ਇਸ ਵਾਰ ਹਿਰਾਨੀ ਨੇ ਕਾਫੀ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਕੁਝ ਲੋਕ ਫਿਲਮ ਦੀ ਕਾਸਟ ਦੀ ਤਾਰੀਫ ਵੀ ਕਰ ਰਹੇ ਹਨ।

ਇਕ ਹੋਰ ਯੂਜ਼ਰ ਨੇ ਕਿਹਾ, ‘ਹਾਲ ਹੀ ਵਿਚ ਵੱਡੇ ਪੱਧਰ ‘ਤੇ ਮਸਾਲਾ ਐਕਸ਼ਨ ਫਿਲਮਾਂ ਦੀ ਭਰਮਾਰ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਸਾਨੂੰ ਡੰਕੀ ਵਰਗੀ ਸਾਧਾਰਨ ਫਿਲਮ ਮਿਲ ਰਹੀ ਹੈ, ਕਿਉਂਕਿ ਇਹ ਹਿਰਾਨੀ ਦੇ ਜਜ਼ਬਾਤ, ਹਾਸੇ ਅਤੇ ਡਰਾਮੇ ਦਾ ਸੁਮੇਲ ਹੋਵੇਗੀ ਅਤੇ ਸ਼ਾਹਰੁਖ ਦੇ ਕੂਲ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਨੂੰ ਪਰਦੇ ‘ਤੇ ਵੱਡਾ ਤੋਹਫਾ ਮਿਲੇਗਾ।