ਸ਼ਾਹਰੁਖ ਲਈ ਦੀਵਾਨਗੀ : ਫਿਲਮ ਡੰਕੀ ਦੇਖਣ ਲਈ ਪੂਰਾ ਸਿਨੇਮਾ ਹਾਲ ਕੀਤਾ ਬੁੱਕ, ਪੋਸਟਰ ਨੂੰ ਦੁੱਧ ਨਾਲ ਨਹਿਲਾਇਆ

ਹਾਪੁੜ ਦੇ ਵਸਨੀਕ ਵਸੀਮ ਖਾਨ ਨੇ ਆਪਣਾ ਫੈਨ ਕਲੱਬ ਬਣਾਇਆ ਹੈ, ਜਿਸ ਦਾ ਨਾਂ ਵੀ ਸ਼ਾਹਰੁਖ ਖਾਨ ਦੇ ਨਾਂ 'ਤੇ ਰੱਖਿਆ ਹੈ। ਵਸੀਮ ਖਾਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸ਼ਾਹਰੁਖ ਦੇ ਵੱਡੇ ਫੈਨ ਹਨ।

Share:

ਹਾਈਲਾਈਟਸ

  • ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਢੰਗ-ਤਰੀਕੇ ਵਰਤਣ ਬਾਰੇ ‘ਡੌਂਕੀ ਲਾਉਣਾ’ ਸ਼ਬਦ ਬਹੁਤ ਮਸ਼ਹੂਰ ਹੋਇਆ ਹੈ

ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਸ਼ਾਹਰੁਖ ਦੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਉਤਸ਼ਾਹ ਹੈ। ਹਾਪੁੜ 'ਚ ਸ਼ਾਹਰੁਖ ਖਾਨ ਦਾ ਇਕ ਫੈਨ ਅੱਗੇ ਆਇਆ, ਜਿਸ ਨੇ ਸ਼ਾਹਰੁਖ ਦੀ ਇਸ ਫਿਲਮ ਲਈ ਸਿਨੇਮਾ ਹਾਲ ਦੀਆਂ 260 ਸੀਟਾਂ ਬੁੱਕ ਕਰਵਾ ਲਈਆਂ ਅਤੇ ਸ਼ਾਹਰੁਖ ਦੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਤਰਫ ਤੋਂ ਇਹ ਫਿਲਮ ਮੁਫਤ ਦਿਖਾਈ। ਫਿਲਮ ਦਾ ਪੋਸਟਰ ਵੀ ਦੁੱਧ ਨਾਲ ਨਹਲਾਇਆ ਅਤੇ ਮਠਿਆਈਆਂ ਵੰਡੀਆਂ। ਇਸ ਮੌਕੇ ਹਾਪੁੜ ਸ਼ਾਹਰੁਖ ਖਾਨ ਫੈਂਸ ਕਲੱਬ ਤੋਂ ਵਸੀਮ, ਆਬਿਦ, ਮੋਹਸੀਨ, ਉਜ਼ੈਰ ਆਲਮ, ਜ਼ੈਦ, ਜੀਸ਼ਾਨ, ਆਮਿਰ ਮਨਸੂਰ, ਸ਼ਹਿਜ਼ਾਦ ਵੀ ਹਾਜ਼ਰ ਸਨ।

ਪਰਦੇਸੀ ਹੋ ਰਹੇ ਪੁੱਤਾਂ ਦੀ ਕਹਾਣੀ ‘ਡੰਕੀ’

 

ਫਿਲਮ ‘ਡੰਕੀ’ ਵਿਦੇਸ਼ ਜਾਣ ਲਈ ਜਫਰ ਜਾਲ ਰਹੇ ਨੌਜਵਾਨਾਂ ਦੀ ਕਹਾਣੀ ਹੈ। ਇਸ ਫਿਲਮ ਦਾ ਮੁੱਖ ਵਿਸ਼ਾ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਪਰਵਾਸ ਹੈ। ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਢੰਗ-ਤਰੀਕੇ ਵਰਤਣ ਬਾਰੇ ‘ਡੌਂਕੀ ਲਾਉਣਾ’ ਸ਼ਬਦ ਬਹੁਤ ਮਸ਼ਹੂਰ ਹੋਇਆ ਹੈ। ਇਸ ਸ਼ਬਦ ਦੇ ਆਧਾਰ ‘ਤੇ ਹੀ ਇਸ ਫਿਲਮ ਦਾ ਨਾਂ ਰੱਖਿਆ ਗਿਆ ਹੈ। ਇਸ ਫਿਲਮ ਵਿਚ ਫਿਲਮ ਸਟਾਰ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪੰਨੂ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਬੋਮਨ ਇਰਾਨੀ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹੀ ਨਹੀਂ, ਫਿਲਮ ਲਈ ਆਪਣੇ ਸਮਿਆਂ ਦੇ ਸਟਾਰ ਅਦਾਕਾਰ ਧਰਮਿੰਦਰ, ਪਰੀਕਸ਼ਿਤ ਸਾਹਨੀ, ਸਤੀਸ਼ ਸ਼ਾਹ, ਅਨਿਲ ਗਰੋਵਰ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ। 

 

ਬਹੁਤੀ ਸ਼ੂਟਿੰਗ ਮੁੰਬਈ ਵਿਚ 

ਇਸ ਫਿਲਮ ਦੀ ਬਹੁਤੀ ਸ਼ੂਟਿੰਗ ਮੁੰਬਈ ਵਿਚ ਹੋਈ ਹੈ। ਪਹਿਲਾਂ-ਪਹਿਲ ਰਾਜ ਕੁਮਾਰ ਹਿਰਾਨੀ ਦਾ ਵਿਚਾਰ ਸੀ ਕਿ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਕੀਤੀ ਜਾਵੇ ਪਰ ਮਗਰੋਂ ਇਹ ਵਿਚਾਰ ਬਦਲ ਲਿਆ ਗਿਆ। ਮੁੰਬਈ ਤੋਂ ਇਲਾਵਾ ਬੁੱਦਾਪੈਸਟ (ਹੰਗਰੀ), ਲੰਡਨ (ਇੰਗਲੈਂਡ), ਜਬਲਪੁਰ (ਮੱਧ ਪ੍ਰਦੇਸ਼) ਵਿਚ ਵੀ ਕੀਤੀ ਗਈ ਹੈ। ਯਾਦ ਰਹੇ ਕਿ ਅਦਾਕਾਰ ਸ਼ਾਹਰੁਖ ਖ਼ਾਨ ਫਿਲਮ ‘ਪਠਾਨ` ਅਤੇ ‘ਜਵਾਨ` ਦੀ ਸਫਲਤਾ ਸਦਕਾ ਆਈ.ਐੱਮ.ਡੀ.ਬੀ. ਦੀ 2023 ਦੀ ਭਾਰਤ ਦੇ ਸਭ ਤੋਂ ਵੱਧ ਹਰਮਨਪਿਆਰੇ ਕਲਾਕਾਰਾਂ ਦੀ ਸੂਚੀ `ਚ ਅੱਵਲ ਰਹੇ ਹਨ। 

ਇਹ ਵੀ ਪੜ੍ਹੋ