ਦਿੱਲੀ ਹਾਈਕੋਰਟ ਨੇ ਮੀਡੀਆ ਪਲੇਟਫਾਰਮਾਂ ਨੂੰ ਸ਼ਾਹਰੁਖ ਖਾਨ ਦੇ ਲੀਕ ਹੋਏ ਵੀਡੀਓਜ਼ ਨੂੰ ਹਟਾਉਣ ਦੇ ਆਦੇਸ਼ ਦਿੱਤੇ

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜਵਾਨ’ ਦੀਆਂ ਕਲਿੱਪਾਂ ਦੇ ਲੀਕ ਹੋਣ ਤੋਂ ਬਾਅਦ, ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ, ‘ਸ਼ੇਡੀ’ ਵੈੱਬਸਾਈਟਾਂ, ਕੇਬਲ ਟੀਵੀ ਆਉਟਲੈਟਸ, ਡਾਇਰੈਕਟ-ਟੂ-ਹੋਮ ਸੇਵਾਵਾਂ ਅਤੇ ਹੋਰ ਕਈ ਪਲੇਟਫਾਰਮਾਂ ਨੂੰ ਲੀਕ ਹੋਈ ਵੀਡੀਓ ਨੂੰ ਹਟਾਉਣ ਅਤੇ ਕਲਿੱਪ ਦੇ ਚਲਣ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਸਨ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ […]

Share:

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜਵਾਨ’ ਦੀਆਂ ਕਲਿੱਪਾਂ ਦੇ ਲੀਕ ਹੋਣ ਤੋਂ ਬਾਅਦ, ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ, ‘ਸ਼ੇਡੀ’ ਵੈੱਬਸਾਈਟਾਂ, ਕੇਬਲ ਟੀਵੀ ਆਉਟਲੈਟਸ, ਡਾਇਰੈਕਟ-ਟੂ-ਹੋਮ ਸੇਵਾਵਾਂ ਅਤੇ ਹੋਰ ਕਈ ਪਲੇਟਫਾਰਮਾਂ ਨੂੰ ਲੀਕ ਹੋਈ ਵੀਡੀਓ ਨੂੰ ਹਟਾਉਣ ਅਤੇ ਕਲਿੱਪ ਦੇ ਚਲਣ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਸਨ।

ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦੀ ਮਲਕੀਅਤ ਵਾਲੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ ਇਸ ਮਾਮਲੇ ‘ਤੇ ਦਿੱਲੀ ਹਾਈ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਸੀ। ਜਸਟਿਸ ਸੀ. ਹਰੀ ਸ਼ੰਕਰ ਦੀ ਅਗਵਾਈ ਵਾਲੀ ਦਿੱਲੀ ਹਾਈ ਕੋਰਟ ਦੀ ਬੈਂਚ ਨੇ ਮੰਗਲਵਾਰ ਨੂੰ ਯੂਟਿਊਬ, ਗੂਗਲ, ਟਵਿੱਟਰ ਅਤੇ ਰੈਡਿਟ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਫਿਲਮ ਦੀ ਕਾਪੀਰਾਈਟ ਸਮੱਗਰੀ ਦੇ ਪ੍ਰਸਾਰਣ ਨੂੰ ਰੋਕਣ ਲਈ ਕਾਰਵਾਈ ਕਰਨ ਅਤੇ ਨਾਲ ਹੀ ਕਈ ਹੋਰ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਉਹਨਾਂ ਵੈਬਸਾਈਟਾਂ ਨੂੰ ਜੋ ਫਿਲਮ ਦੇ ਫੁਟੇਜ ਨੂੰ ਦੇਖਣ ਜਾਂ ਡਾਊਨਲੋਡ ਕਰਨ ਲਈ ਉਪਲਬਧ ਕਰਾ ਰਹੀਆਂ ਸਨ ਜਾਂ ਦਿਖਾ ਰਹੀਆਂ ਹਨ ਦੀ ਐਕਸੈਸ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ।

ਪਟੀਸ਼ਨਕਰਤਾ ਅਨੁਸਾਰ, ਫਿਲਮ ਨਾਲ ਸਬੰਧਤ ਦੋ ਵੀਡੀਓ ਸਨਿੱਪਟ, ਸੋਸ਼ਲ ਮੀਡੀਆ ‘ਤੇ ਲੀਕ ਕੀਤੇ ਗਏ ਸਨ, ਇੱਕ ਵਿੱਚ ਸ਼ਾਹਰੁਖ ਖਾਨ ਨੂੰ ਲੜਾਈ ਦੇ ਰੂਪ ਵਿੱਚ ਦਿਖਾਇਆ ਗਿਆ ਅਤੇ ਦੂਜੇ ਵਿੱਚ ਇੱਕ ਡਾਂਸ ਸੀਨ ਸੀ।

ਕੋਰਟ ਵਲੋਂ ਕਿਹਾ ਗਿਆ ਕਿ ਇਹ ਮੁਦਈ (ਰੈੱਡ ਚਿਲੀਜ਼) ਦਾ ਕੇਸ ਹੈ ਜੋ ਕਿ ਲੀਕ ਹੋਈਆਂ ਵੀਡੀਓ ਕਲਿੱਪਾਂ ਮੁਦਈ ਦੇ ਕਾਪੀਰਾਈਟ/ਬੌਧਿਕ ਸੰਪੱਤੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਤੋਂ ਇਲਾਵਾ ਕੁਝ ਨਹੀਂ, ਜਿਹੜੀਆਂ ਮੁਦਈ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਮੁਕੱਦਮੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਜਵਾਨ ਦੇ ਸੈੱਟ ਦੀਆਂ ਖਾਸ ਤਸਵੀਰਾਂ, ਜੋ ਇੱਕ ਸਟੂਡੀਓ ਵਿੱਚ ਬੰਦ ਦਰਵਾਜ਼ਿਆਂ ਪਿੱਛੇ ਸ਼ੂਟ ਕੀਤੀਆਂ ਗਈਆਂ ਸਨ, ਨੂੰ ਬਚਾਅ ਪੱਖ ਦੁਆਰਾ ਲੀਕ ਕੀਤਾ ਗਿਆ ਸੀ। ਪਟੀਸ਼ਨ ਵਿੱਚ ਇੱਕ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਕਿ ਸ਼ਰਾਰਤੀ ਅਨਸਰ, ਸੋਸ਼ਲ ਮੀਡੀਆ ਹੈਂਡਲ ਕਾਪੀਰਾਈਟ-ਸੁਰੱਖਿਅਤ ਸਮੱਗਰੀ ਅਤੇ ਹੋਰ ਮਲਕੀਅਤ ਜਾਣਕਾਰੀ ਨੂੰ ਵੱਖ-ਵੱਖ ਪਲੇਟਫਾਰਮਾਂ ‘ਤੇ ਕਾਪੀ ਕਰਕੇ ਜਾਂ ਕਿਸੇ ਤਰਾਂ ਦੁਬਾਰਾ ਤਿਆਰ ਕਰਕੇ ਫਿਰ ਤੋਂ ਵੰਡ ਸਕਦੇ ਹਨ।

ਪਟੀਸ਼ਨ ਵਿਚ ਕਿਹਾ ਗਿਆ ਕਿ ਮੁਦਈ ਨੇ ਖਦਸਾ ਜਾਹਿਰ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰਕਾਸ਼ਨ ਅਤੇ ਲੀਕ ਹੋਏ ਵੀਡੀਓ ਕਲਿੱਪਾਂ ਦਾ ਅਣਅਧਿਕਾਰਤ ਪ੍ਰਸਾਰਣ ਉਕਤ ਫਿਲਮ ਵਿਚ ਮੁਦਈ ਦੇ ਪ੍ਰਚਾਰ ਸਬੰਧੀ ਅਧਿਕਾਰਾਂ ਨੂੰ ਖਤਰੇ ਵਿਚ ਪਾਵੇਗਾ ਅਤੇ ਜਦੋਂ ਇਹ ਫਿਲਮ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ, ਤਾਂ ਪਾਇਰੇਸੀ ਦੀਆਂ ਅਜਿਹੀਆਂ ਕਾਰਵਾਈਆਂ ਕਰਦੇ ਹੋਏ ਫਿਲਮ ਵੇਬਸਾਈਟਾਂ ਉੱਤੇ ਪਾਈ ਜਾਵੇਗੀ ਅਤੇ ਉਹਨਾਂ ਦੇ ਕਾਪੀਰਾਈਟ ਅਧੀਨ ਸੁਰੱਖਿਅਤ ਕੰਮ ਦੀ ਗੈਰਕਾਨੂੰਨੀ ਢੰਗ ਨਾਲ ਨਕਲ ਕਰਕੇ, ਰਿਕਾਰਡ ਕਰਕੇ, ਡਾਉਨਲੋਡ ਕਰਕੇ ਜਾਂ ਲੋਕਾਂ ਵਿੱਚ ਕਿਸੇ ਵੀ ਤਰੀਕੇ ਸੰਚਾਰਿਤ ਕਰਨ ਲਈ ਵਰਤਿਆ ਜਾਵੇਗਾ।