Comdey Star ਕਪਿਲ ਸ਼ਰਮਾ ਨੇ ਆਪਣੇ ਨਵੇਂ ਕਾਮੇਡੀ ਸ਼ੋਅ ਦਾ ਕੀਤਾ ਐਲਾਨ, ਇਸ OTT 'ਤੇ ਕੀਤਾ ਜਾਵੇਗਾ ਸਟ੍ਰੀਮ

ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਕਿ ਉਹ ਆਪਣਾ ਘਰ ਬਦਲਣ ਜਾ ਰਹੇ ਹਨ। ਹਾਲਾਂਕਿ, ਕਪਿਲ ਦੀ ਅਸਲ ਵਿੱਚ ਆਪਣਾ ਘਰ ਬਦਲਣ ਦੀ ਕੋਈ ਯੋਜਨਾ ਨਹੀਂ ਹੈ, ਸਗੋਂ ਉਨ੍ਹਾਂ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਮੋਸ਼ਨ ਦੌਰਾਨ ਇਹ ਗੱਲ ਕਹੀ ਹੈ।

Share:

ਕਮੇਡੀ ਕਲਾਕਾਰ ਕਪਿਲ ਸ਼ਰਮਾ ਨੇ  ਮੰਗਲਵਾਰ ਨੂੰ ਆਪਣੇ ਨਵੇਂ ਸ਼ੋਅ ਦਾ ਪਹਿਲਾ ਪ੍ਰੋਮੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਕਪਿਲ ਦੇ ਨਵੇਂ ਸ਼ੋਅ ਬਾਰੇ, ਨੈੱਟਫਲਿਕਸ ਇੰਡੀਆ ਕੰਟੈਂਟ ਦੀ ਵਾਈਸ ਪ੍ਰੈਜ਼ੀਡੈਂਟ ਮੋਨਿਕਾ ਸ਼ੇਰਗਿੱਲ ਦਾ ਕਹਿਣਾ ਹੈ, 'ਕਪਿਲ ਦੀ ਕਲਾਤਮਕ ਵਿਰਾਸਤ ਅਤੇ ਕਾਮੇਡੀ ਨੇ ਉਨ੍ਹਾਂ ਨੂੰ ਕਈ ਸਾਲਾਂ ਵਿੱਚ ਘਰ-ਘਰ ਵਿੱਚ ਜਾਣਿਆ ਹੈ। ਸਾਨੂੰ Netflix 'ਤੇ ਬਿਲਕੁਲ ਨਵਾਂ ਸ਼ੋਅ ਲਿਆਉਣ ਲਈ ਉਹਨਾਂ ਅਤੇ ਉਹਨਾਂ ਦੇ ਭਾਈਵਾਲਾਂ ਨਾਲ ਕੰਮ ਕਰਨ 'ਤੇ ਬਹੁਤ ਮਾਣ ਹੈ।

ਪੁਰਾਣੇ ਸ਼ੋਅ ਨਾਲੋਂ ਹੋਵੇਗਾ ਅਲੱਗ

ਕਪਿਲ ਆਪਣਾ ਨਵਾਂ ਸ਼ੋਅ ਡਿਜੀਟਲ ਪਲੇਟਫਾਰਮ 'ਤੇ ਲਿਆ ਰਹੇ ਹਨ। ਆਪਣੇ ਨਵੇਂ ਸ਼ੋਅ ਦਾ ਪਹਿਲਾ ਪ੍ਰੋਮੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਘਰ ਬਦਲਿਆ ਹੈ, ਪਰਿਵਾਰ ਨਹੀਂ। ਉਨ੍ਹਾਂ ਦੇ ਨਵੇਂ ਸ਼ੋਅ 'ਚ ਉਨ੍ਹਾਂ ਦੇ ਪੁਰਾਣੇ ਸ਼ੋਅ ਨਾਲ ਜੁੜੇ ਕਲਾਕਾਰ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਰਾਜੀਵ ਠਾਕੁਰ ਅਤੇ ਅਰਚਨਾ ਪੂਰਨ ਸਿੰਘ ਹੋਣਗੇ। ਹਾਲਾਂਕਿ ਮੇਕਰਸ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦੇ ਪੁਰਾਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਤੋਂ ਵੱਖ ਹੋਵੇਗਾ।

ਇਹ ਵੀ ਪੜ੍ਹੋ