Viral Video: ਬੱਚੇ ਨੇ ਨੱਚ-ਨੱਚ ਕੇ ਪਾਈ ਸੋਸ਼ਲ ਮੀਡੀਆ ਤੇ ਧੂਮ 

ਇੰਸਟਾਗ੍ਰਾਮ ਰੀਲ ਨੂੰ ਹੁਣ ਤੱਕ 4 ਕਰੋੜ ਤੋਂ ਵੱਧ ਵਿਊਜ਼ ਅਤੇ 20 ਲੱਖ ਲਾਈਕ ਮਿਲ ਚੁੱਕੇ ਹਨ। 

Courtesy: JBT

Share:

ਸੋਸ਼ਲ ਮੀਡੀਆ ਤੇ ਬੱਚੇ ਤੋਂ ਲੈ ਕੇ ਬੁਜੁਰਗਾਂ ਦੇ ਵੀਡੀਓ ਵਾਇਰਲ ਹੋ ਰਹੇ ਹਨ। ਇੰਸਟਾਗ੍ਰਾਮ ਤੇ ਅਜਿਹੀ ਵੀਡੀਉ ਵਾਇਰਲ ਹੋਈ ਹੈ, ਜਿਸ ਵਿੱਚ ਬੱਚਾ ਨੱਚ-ਨੱਚ ਕੇ ਧੂਮ ਪਾਉਂਦਾ ਨਜ਼ਰ ਆ ਰਿਹਾ ਹੈ। ਬੱਚੇ ਦਾ ਡਾਂਸ ਯੂਜ਼ਰਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਢੋਲ ਦੀ ਧੁਨ ਤੇ ਨੱਚ ਰਹੇ ਇਸ ਛੋਟੇ ਬੱਚੇ ਦਾ ਡਾਂਸ ਵੇਖ ਕੇ ਤੁਹਾਡਾ ਮਨ ਵੀ ਨੱਚਣ ਨੂੰ ਕਰੇਗਾ। ਡਾਂਸ ਸਟੈਪਸ ਅਤੇ ਢੋਲ ਦੀ ਬੀਟਸ ਦਾ ਤਾਲਮੇਲ ਬੜਾ ਪਿਆਰਾ ਹੈ। ਲੋਕ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਹਨ। ਇਹ ਵੀਡੀਓ ਵਾਇਰਲ ਹੋ ਚੁੱਕੀ ਹੈ। ਇੰਸਟਾਗ੍ਰਾਮ ਰੀਲ ਨੂੰ ਹੁਣ ਤੱਕ 4 ਕਰੋੜ ਤੋਂ ਵੱਧ ਵਿਊਜ਼ ਅਤੇ 20 ਲੱਖ ਲਾਈਕ ਮਿਲ ਚੁੱਕੇ ਹਨ। ਹੱਜੇ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 5 ਹਜ਼ਾਰ ਲੋਕਾਂ ਨੇ ਇਸ ਵੀਡੀਓ ਤੇ ਕਮੈਂਟ ਵੀ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਹੋਣ ਜਾ ਰਹੇ ਭਾਰਤ-ਆਸਟ੍ਰੇਲਿਆ ਫਾਇਨਲ ਮੈਚ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਵੀ ਅਜ਼ਿਹਾ ਡਾਂਸ ਵੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ