BOLLYWOOD : ਸੈਮ ਬਹਾਦਰ ਅਤੇ ਐਨਿਮਲ ਦਾ ਆਪਸ ਵਿੱਚ ਪਵੇਗਾ ਪੇਚਾ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ ਸੈਮ ਬਹਾਦਰ ਕੁਝ ਦਿਨਾਂ ਬਾਅਦ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਵਿੱਕੀ ਨੂੰ ਭਾਰਤੀ ਫੌਜ ਦੇ ਅਧਿਕਾਰੀ ਸੈਮ ਮਾਨਕੇਸ਼ਾ ਦੇ ਕਿਰਦਾਰ 'ਚ ਦੇਖਣ ਲਈ ਹਰ ਕੋਈ ਬੇਤਾਬ ਹੈ। ਇਸੇ ਦਿਨ ਹੀ ਰਣਬੀਰ ਕਪੂਰ ਦੀ ਫਿਲਮ ਐਨੀਮਲ ਵੀ ਰਿਲੀਜ ਹੋ ਰਹੀ ਹੈ।

Share:

ਨਿਰਦੇਸ਼ਕ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸੈਮ ਬਹਾਦਰ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਭਾਰਤੀ ਫੌਜ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੈਮ ਬਹਾਦਰ' 'ਚ ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਮੁੱਖ ਭੂਮਿਕਾ 'ਚ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ 'ਸੈਮ ਬਹਾਦਰ' ਦਾ ਬੀਟੀਐਸ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਵਿੱਕੀ ਨੇ ਖੁਲਾਸਾ ਕੀਤਾ ਹੈ ਕਿ ਇਸ ਫਿਲਮ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ।


ਵਿੱਕੀ ਨੇ ਕੀਤੀ ਸਖ਼ਤ ਮਿਹਨਤ


RSVP ਨੇ ਅਧਿਕਾਰਤ YouTube ਚੈਨਲ 'ਤੇ ਇੱਕ ਨਵੀਨਤਮ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ 'ਸੈਮ ਬਹਾਦਰ' ਦਾ BTS ਵੀਡੀਓ ਹੈ। ਇਸ ਵੀਡੀਓ 'ਚ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵਿੱਕੀ ਨੇ ਵੀਡੀਓ 'ਚ ਕਿਹਾ ਹੈ ਕਿ ਸੈਮ ਬਹਾਦਰ ਦੀ ਨੀਂਹ ਲਗਭਗ 4 ਸਾਲ ਪਹਿਲਾਂ 2019 ਦੇ ਮੱਧ ਵਿੱਚ ਰੱਖੀ ਗਈ ਸੀ। ਅਸੀਂ ਮੇਘਨਾ ਨਾਲ ਇਸ ਫਿਲਮ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਅਸੀਂ ਹਰ ਰੋਜ਼ 6 ਘੰਟੇ ਇਸ ਫਿਲਮ ਦੀ ਸਕ੍ਰਿਪਟ 'ਤੇ ਧਿਆਨ ਦਿੰਦੇ ਸੀ। ਸੈਮ ਸਰ ਦੇ ਲੁੱਕ ਨੂੰ ਕਾਪੀ ਕਰਨਾ ਮੇਰੇ ਲਈ ਕਾਫੀ ਚੁਣੌਤੀਪੂਰਨ ਸੀ। ਇਸਦੇ ਲਈ ਮੈਂ ਅਣਗਿਣਤ ਲੁੱਕ ਟੈਸਟ ਦਿੱਤੇ ਜਿਸ ਤੋਂ ਬਾਅਦ ਮੇਰਾ ਫਾਈਨਲ ਲੁੱਕ ਸਾਹਮਣੇ ਆਇਆ।

1 ਦਿਸੰਬਰ ਨੂੰ ਹੋਵੇਗੀ ਰਿਲੀਜ਼ 

ਹਾਲ ਹੀ 'ਚ 'ਸੈਮ ਬਹਾਦਰ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ ਅਤੇ ਉਹ ਵਿੱਕੀ ਕੌਸ਼ਲ ਦੀ ਇਸ ਆਉਣ ਵਾਲੀ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਸੈਮ ਬਹਾਦਰ' ਦੀ ਰਿਲੀਜ਼ ਡੇਟ 'ਤੇ ਨਜ਼ਰ ਮਾਰੀਏ ਤਾਂ ਇਹ ਫਿਲਮ ਅਗਲੇ ਮਹੀਨੇ ਦੀ ਪਹਿਲੀ ਯਾਨੀ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ