ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦਾ ਅੱਜ ਜਨਮਦਿਨ, ਦੇਖੋ ਕਿਵੇਂ ਕੀਤਾ ਜਾ ਰਿਹਾ ਸੈਲੀਬ੍ਰੇਟ 

ਧਰਮ ਭਾਜੀ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬ ਦੀ ਧਰਤੀ 'ਤੇ ਜੰਮੇ ਇਸ ਸ਼ਖਸ਼ ਨੇ ਬਾਲੀਵੁੱਡ ਦੀ ਦੁਨੀਆਂ 'ਚ ਵੱਖਰਾ ਨਾਮ ਕਮਾਇਆ। ਪੂਰੇ ਦਿਓਲ ਪਰਿਵਾਰ ਨੇ ਧੂਮ ਮਚਾਈ ਹੋਈ ਹੈ।

Share:

ਹਾਈਲਾਈਟਸ

  • ਸਾਹਨੇਵਾਲ
  • ਡਾਂਗੋ

ਹਾਲ ਹੀ 'ਚ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਧਰਮਿੰਦਰ ਨੇ ਬਾਲੀਵੁੱਡ ਦੀ ਲੰਬੀ ਪਾਰੀ ਖੇਡੀ ਹੈ। ਅੱਜ ਧਰਮਿੰਦਰ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਪਰ ਇਸ ਉਮਰ ਵਿੱਚ ਵੀ ਉਹ ਅਦਾਕਾਰੀ ਦੀ ਦੁਨੀਆ ਵਿੱਚ ਸ਼ਾਮਲ ਹਨ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਵਿਖੇ ਹੋਇਆ। ਜੱਦੀ ਪਿੰਡ ਰਾਏਕੋਟ ਦੇ ਬਲਾਕ ਪੱਖਵਾਲ ਦਾ ਡਾਂਗੋ ਹੈ। ਅੱਜ ਇਸ ਅਦਾਕਾਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਫ਼ਿਲਮੀ ਸਿਤਾਰੇ ਅਤੇ ਪਰਿਵਾਰਕ ਮੈਂਬਰ ਉਹਨਾਂ ਨੂੰ ਵਧਾਈ ਦੇ ਰਹੇ ਹਨ।  ਤਾਂ ਆਓ ਦੇਖੀਏ ਕਿ ਦਿਓਲ ਪਰਿਵਾਰ ਨੇ ਕਿਵੇਂ ਧਰਮਿੰਦਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ.....

ਹੇਮਾ ਮਾਲਿਨੀ 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਦੀ। ਜਨਮਦਿਨ ਦੇ ਖਾਸ ਮੌਕੇ 'ਤੇ ਇਕ ਰੋਮਾਂਟਿਕ ਪੋਸਟ ਲਿਖ ਕੇ ਆਪਣੇ ਪਤੀ 'ਤੇ ਆਪਣਾ ਪਿਆਰ ਜਤਾਇਆ। ਹੇਮਾ ਮਾਲਿਨੀ ਨੇ ਐਕਸ ਹੈਂਡਲ 'ਤੇ ਆਪਣੇ ਪਤੀ ਧਰਮਿੰਦਰ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ, ਜਿਸ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। 

ਈਸ਼ਾ ਦਿਓਲ 

ਹੇਮਾ ਮਾਲਿਨੀ ਤੋਂ ਇਲਾਵਾ ਧਰਮਿੰਦਰ ਦੇ ਬੱਚਿਆਂ ਨੇ ਵੀ ਉਨ੍ਹਾਂ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਧੀ ਈਸ਼ਾ ਦਿਓਲ ਨੇ ਆਪਣੇ ਪਿਤਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ - 'ਲਵ ਯੂ... ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਖੁਸ਼, ਸਿਹਤਮੰਦ ਅਤੇ ਮਜ਼ਬੂਤ ​​ਰਹੋ। ਮੈਂ ਬਸ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ....



ਸੰਨੀ ਦਿਓਲ 

ਸੰਨੀ ਦਿਓਲ ਨੇ ਵੀ ਆਪਣੇ ਪਿਤਾ ਧਰਮਿੰਦਰ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਆਪਣੇ ਪਿਤਾ 'ਤੇ ਕਾਫੀ ਪਿਆਰ ਦੀ ਵਰਖਾ ਕੀਤੀ।


ਬੌਬੀ ਦਿਓਲ 

ਬੌਬੀ ਦਿਓਲ ਨੇ ਆਪਣੇ ਪਿਤਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਧਰਮਿੰਦਰ ਨਾਲ ਇਕ ਤਸਵੀਰ ਸ਼ੇਅਰ ਕੀਤੀ। ਜਿਸ 'ਚ ਉਹ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਅਤੇ ਚੁੰਮਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬੌਬੀ ਦਿਓਲ ਨੇ ਕੈਪਸ਼ਨ 'ਚ ਲਿਖਿਆ- 'ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ।'

ਇਹ ਵੀ ਪੜ੍ਹੋ