ਜੇਲ੍ਹ ਜਾਣ ਤੋਂ ਬਚੀ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ, ਜਾਣੋ ਪੂਰਾ ਮਾਮਲਾ 

ਅਦਾਲਤ ਨੇ ਵਿਦੇਸ਼ ਜਾਣ 'ਤੇ ਲਗਾਈ ਪਾਬੰਦੀ। ਮਾਮਲਾ ਸਾਲ 2018 ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਜ਼ਰੀਨ ਖਾਨ ਨੂੰ ਅੰਤਰਿਮ ਜ਼ਮਾਨਤ ਮਿਲੀ।  

Share:

ਹਾਈਲਾਈਟਸ

  • ਨਿੱਜੀ ਮੁਚੱਲਕੇ
  • ਸਿਆਲਦਾਹ ਕੋਰਟ

ਫ਼ਿਲਮੀ ਅਦਾਕਾਰਾ ਜ਼ਰੀਨ ਖਾਨ ਨੂੰ 2018 ਦੇ ਧੋਖਾਧੜੀ ਮਾਮਲੇ 'ਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ ਵਿੱਚ ਉਸਨੂੰ ਅੰਤਰਿਮ ਜ਼ਮਾਨਤ ਮਿਲੀ। ਸੋਮਵਾਰ 11 ਦਸੰਬਰ ਨੂੰ ਕੋਲਕਾਤਾ ਦੀ ਸਿਆਲਦਾਹ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਜ਼ਰੀਨ ਖਾਨ ਵੀ ਮੌਜੂਦ ਰਹੀ। ਅਦਾਲਤ ਨੇ ਅਭਿਨੇਤਰੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਪਰ ਨਾਲ ਹੀ ਉਸਨੂੰ ਬਿਨਾਂ ਇਜਾਜ਼ਤ ਦੇ ਦੇਸ਼ ਨਾ ਛੱਡਣ ਦਾ ਵੀ ਹੁਕਮ ਦਿੱਤਾ। ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਧੋਖਾਧੜੀ ਦੇ ਇੱਕ ਮਾਮਲੇ 'ਚ ਜ਼ਰੀਨ ਖਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। 

ਜਾਣੋ ਪੂਰਾ ਮਾਮਲਾ 


ਸਾਲ 2018 ਵਿੱਚ ਜ਼ਰੀਨ ਖਾਨ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਪ੍ਰੋਗਰਾਮ ਵਿੱਚ ਪਰਫਾਰਮ ਕਰਨਾ ਸੀ। ਉਸਨੇ ਇਸਦੇ ਲਈ ਪ੍ਰੋਗਰਾਮ ਦੇ ਪ੍ਰਬੰਧਕਾਂ ਤੋਂ 12 ਲੱਖ ਰੁਪਏ ਐਡਵਾਂਸ ਵੀ ਲਏਨ। ਪਰ ਜ਼ਰੀਨ ਖਾਨ ਨਾ ਤਾਂ ਪ੍ਰੋਗਰਾਮ 'ਚ ਪਹੁੰਚੀ ਅਤੇ ਨਾ ਹੀ ਕਿਸੇ ਨੂੰ ਦੱਸਿਆ। ਪ੍ਰਬੰਧਕ ਜ਼ਰੀਨ ਖਾਨ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਅਦਾਕਾਰਾ ਨੇ ਕੋਈ ਜਵਾਬ ਨਹੀਂ ਦਿੱਤਾ ਸੀ।

ਨਿੱਜੀ ਮੁਚੱਲਕੇ 'ਤੇ ਮਿਲੀ ਅੰਤਰਿਮ ਜ਼ਮਾਨਤ

ਪ੍ਰਬੰਧਕਾਂ ਨੇ ਫਿਰ ਜ਼ਰੀਨ ਖਾਨ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਕੁੱਝ ਮਹੀਨੇ ਪਹਿਲਾਂ ਇਸ ਮਾਮਲੇ 'ਚ ਅਭਿਨੇਤਰੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। 11 ਦਸੰਬਰ ਨੂੰ ਜਦੋਂ ਕੋਲਕਾਤਾ ਦੀ ਸਿਆਲਦਾਹ ਕੋਰਟ 'ਚ ਮਾਮਲੇ ਦੀ ਸੁਣਵਾਈ ਹੋਈ ਤਾਂ ਜ਼ਰੀਨ ਖਾਨ ਮੁੰਬਈ ਤੋਂ ਉੱਥੇ ਪਹੁੰਚੀ। ਕਰੀਬ ਇੱਕ ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਜ਼ਰੀਨ ਖਾਨ ਨੂੰ 30,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ 26 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ।

ਜ਼ਰੀਨ ਖਾਨ ਦਾ ਫਿਲਮੀ ਕਰੀਅਰ

ਕਰੀਅਰ ਦੀ ਗੱਲ ਕਰੀਏ ਤਾਂ ਜ਼ਰੀਨ ਖਾਨ ਨੇ 2010 'ਚ ਸਲਮਾਨ ਖਾਨ ਦੀ ਫਿਲਮ 'ਵੀਰ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸਤੋਂ ਬਾਅਦ '1921', 'ਹੇਟ ਸਟੋਰੀ 3' ਅਤੇ 'ਅਕਸਰ 2' ਵਰਗੀਆਂ ਫਿਲਮਾਂ ਕੀਤੀਆਂ। ਪਰ ਜ਼ਰੀਨ ਖਾਨ ਨੂੰ ਫਿਲਮਾਂ 'ਚ ਸਫਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ