ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਵਿਵਾਦਾਂ ਵਿੱਚ ਘਿਰੇ, ਥਾਣੇ ਵਿੱਚ ਸ਼ਿਕਾਇਤ ਦਰਜ਼

ਪਿਛਲੇ ਦਿਨੀਂ ਅਭਿਨੇਤਾ ਰਣਬੀਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਕੇਕ ਦੀਆਂ ਮੋਮਬੱਤਿਆਂ ਦੀ ਅੱਗ ਬੁਝਾਉਣ ਤੋਂ ਬਾਅਦ 'ਜੈ ਮਾਤਾ ਦੀ' ਕਹਿੰਦੇ ਨਜ਼ਰ ਆ ਰਹੇ ਸਨ। ਰਣਬੀਰ ਦੇ ਇਸ ਵੀਡੀਓ ਦੀ ਕਾਫੀ ਆਲੋਚਨਾ ਵੀ ਹੋਈ। 

Share:

Ranbir Kapoor Controversy: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਵਿਵਾਦਾਂ ਵਿੱਚ ਘਿਰੇ ਨਜ਼ਰ ਆ ਰਹੇ ਹਨ। ਉਹਨਾਂ ਖਿਲਾਫ ਮੁੰਬਈ ਦੇ ਘਾਟਕੋਪਰ ਪੁਲਿਸ ਸਟੇਸ਼ਨ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਿਛਲੇ ਦਿਨੀਂ ਅਭਿਨੇਤਾ ਰਣਬੀਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਕੇਕ ਦੀਆਂ ਮੋਮਬੱਤਿਆਂ ਦੀ ਅੱਗ ਬੁਝਾਉਣ ਤੋਂ ਬਾਅਦ 'ਜੈ ਮਾਤਾ ਦੀ' ਕਹਿੰਦੇ ਨਜ਼ਰ ਆ ਰਹੇ ਸਨ। ਰਣਬੀਰ ਦੇ ਇਸ ਵੀਡੀਓ ਦੀ ਕਾਫੀ ਆਲੋਚਨਾ ਵੀ ਹੋਈ। ਹੁਣ ਬਾਂਬੇ ਹਾਈ ਕੋਰਟ ਦੇ ਵਕੀਲਾਂ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਨੇ ਰਣਬੀਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨੇ IPC ਦੀ ਧਾਰਾ 295ਏ, 298, 500 ਅਤੇ 34 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ FIR ਦਰਜ ਨਹੀਂ ਕੀਤੀ ਹੈ।

ਰਣਬੀਰ ਅਤੇ ਆਲੀਆ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖਾਸ ਤੋਹਫਾ 

ਕਪੂਰ ਪਰਿਵਾਰ ਵਿਚ ਹਰ ਸਾਲ ਧੂਮਧਾਮ ਨਾਲ ਕ੍ਰਿਸਮਸ ਮਨਾਉਣ ਦੀ ਪਰੰਪਰਾ ਹੈ। ਇਸ ਵਾਰ ਵੀ ਕ੍ਰਿਸਮਸ ਦੇ ਖਾਸ ਮੌਕੇ 'ਤੇ ਪੂਰੇ ਪਰਿਵਾਰ ਨੇ ਮੁੰਬਈ 'ਚ ਇਕੱਠੇ ਲੰਚ ਕੀਤਾ। ਇਹ ਵੀਡੀਓ ਉਸ ਸਮੇਂ ਦੀ ਹੈ। ਕ੍ਰਿਸਮਸ ਦੇ ਖਾਸ ਮੌਕੇ 'ਤੇ ਰਣਬੀਰ ਅਤੇ ਆਲੀਆ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ। ਇਸ ਜੋੜੇ ਨੇ ਆਪਣੀ ਇਕ ਸਾਲ ਦੀ ਬੇਟੀ ਰਾਹਾ ਨੂੰ ਵੀ ਪਹਿਲੀ ਵਾਰ ਮੀਡੀਆ ਨਾਲ ਮਿਲਾਇਆ, ਜਿਸ ਤੋਂ ਬਾਅਦ ਰਾਹਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਦੀ ਹਾਲ ਹੀ 'ਚ ਰਿਲੀਜ਼ ਹੋਈ 'Animal' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਨੇ ਹੁਣ ਤੱਕ ਭਾਰਤੀ ਬਾਕਸ ਆਫਿਸ 'ਤੇ 540 ਕਰੋੜ ਰੁਪਏ ਅਤੇ ਦੁਨੀਆ ਭਰ 'ਚ 880.83 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ