Bigg Boss Season 17: ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਸਮਰਥ ਜੁਰੇਲ ਨੇ ਸ਼ੇਅਰ ਕੀਤਾ ਪਹਿਲਾ ਵੀਡੀਓ, ਦੱਸਿਆ ਕੋਣ ਹੈ ਦਿਲ ਦੇ ਕਰੀਬ

ਸਮਰਥ ਨੇ ਈਸ਼ਾ ਦੇ ਬੁਆਏਫ੍ਰੈਂਡ ਦੇ ਰੂਪ 'ਚ ਸ਼ੋਅ 'ਚ ਐਂਟਰੀ ਕੀਤੀ ਸੀ। ਹਾਲਾਂਕਿ ਅਦਾਕਾਰਾ ਨੇ ਪਹਿਲਾਂ ਤਾਂ ਉਸ ਨੂੰ ਆਪਣਾ ਬੁਆਏਫ੍ਰੈਂਡ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਸਵੀਕਾਰ ਕਰ ਲਿਆ।

Share:

ਬਿਗ ਬੌਸ ਸੀਜ਼ਨ 17 ਵਿੱਚ ਸਮਰਥ ਜੁਰੇਲਾ ਐਂਟਰੀ ਵਾਈਡ ਕਾਰਡ ਦੇ ਰੂਪ ਵਿੱਚ ਹੋਈ ਸੀ। ਬਿਗ ਬੌਸ ਵਿੱਚ ਉਨ੍ਹਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਿਛਲੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਸਮਰਥ ਜੁਰੇਲ ਬਿੱਗ ਬੌਸ 17 ਤੋਂ ਬਾਹਰ ਹੋ ਗਏ ਹਨ। ਸਮਰਥ ਜੁਰੇਲ ਦੇ ਬਿੱਗ ਬੌਸ ਵਿੱਚ ਕਈ ਦੋਸਤ ਸਨ ਪਰ ਇਨ੍ਹਾਂ ਵਿੱਚੋਂ ਵਿੱਕੀ ਜੈਨ ਉਨ੍ਹਾਂ ਦੇ ਸਭ ਤੋਂ ਨੇੜੇ ਸਨ। ਸਮਰਥ ਨੇ ਈਸ਼ਾ ਦੇ ਬੁਆਏਫ੍ਰੈਂਡ ਦੇ ਰੂਪ 'ਚ ਸ਼ੋਅ 'ਚ ਐਂਟਰੀ ਕੀਤੀ ਸੀ। ਹਾਲਾਂਕਿ, ਅਦਾਕਾਰਾ ਨੇ ਸ਼ੁਰੂ ਵਿੱਚ ਉਸਨੂੰ ਆਪਣਾ ਬੁਆਏਫ੍ਰੈਂਡ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿੱਚ ਇਸਨੂੰ ਸਵੀਕਾਰ ਕਰ ਲਿਆ।

 

ਬਿਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਵੀਡੀਓ ਕੀਤਾ ਸ਼ੇਅਰ

ਸਮਰਥ ਜੁਰੇਲ ਨੇ ਬਿੱਗ ਬੌਸ 17 ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਪਹਿਲੀ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੇ ਬਿੱਗ ਬੌਸ ਸਫਰ ਦੌਰਾਨ ਸਭ ਤੋਂ ਖਾਸ ਵਿਅਕਤੀ ਨਾਲ ਯਾਦਾਂ ਸਾਂਝੀਆਂ ਕੀਤੀਆਂ ਹਨ ਪਰ ਇਹ ਈਸ਼ਾ ਮਾਲਵੀਆ ਨਹੀਂ ਹੈ।

 

ਇਹ ਸੀ ਸਮਰਥ ਦੇ ਸਭ ਤੋਂ ਕਰੀਬ

ਸਮਰਥ ਜੁਰੇਲ ਨੇ ਬਿੱਗ ਬੌਸ 17 ਤੋਂ ਮਨਾਰਾ ਚੋਪੜਾ ਨਾਲ ਆਪਣਾ ਪਹਿਲਾ ਵੀਡੀਓ ਸਾਂਝਾ ਕੀਤਾ ਹੈ। ਉਸ ਨੇ ਅਦਾਕਾਰਾ ਨੂੰ ਆਪਣਾ ਸਭ ਤੋਂ ਕਰੀਬੀ ਦੱਸਿਆ ਹੈ। ਵੀਡੀਓ 'ਚ ਸਮਰਥ ਅਤੇ ਮਨਾਰਾ ਮੁਸ਼ਕਿਲ ਸਮੇਂ 'ਚ ਇਕ-ਦੂਜੇ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਮਰਥ ਨੇ ਕੈਪਸ਼ਨ 'ਚ ਲਿਖਿਆ, 'ਸਾਡੀ ਦੋਸਤੀ ਬਹੁਤ ਆਰਗੈਨਿਕ ਹੈ।'

ਇਹ ਵੀ ਪੜ੍ਹੋ