Bigg Boss 17: ਵੀਕੈਂਡ ਕਾ ਵਾਰ ਵਿੱਚ ਭੜਕੇ ਸਲਮਾਨ ਖਾਨ, ਕੰਟੈਸਟੈਂਟ ਦੀ ਲਾਈ ਕਲਾਸ

ਪਿਛਲੇ ਹਫਤੇ ਪ੍ਰਤੀਯੋਗੀ ਅਨੁਰਾਗ ਡੋਵਾਲ ਉਰਫ ਬਾਬੂ ਭਈਆ ਨੇ ਉਨ੍ਹਾਂ ਦੀ ਹੋਸਟਿੰਗ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਵਾਰ ਜਦੋਂ ਸਲਮਾਨ ਖਾਨ ਸ਼ੋਅ 'ਚ ਪਹੁੰਚੇ ਤਾਂ ਉਨ੍ਹਾਂ ਨੇ ਗੁੱਸੇ 'ਚ ਸਾਰੇ ਕੰਟੈਸਟੈਂਟ ਨੂੰ ਝਿੜਕਿਆ।

Share:

ਕਲਰਸ ਚੈਨਲ ਵੱਲੋਂ ਆਉਣ ਵਾਲੇ ਵੀਕੈਂਡ ਕਾ ਵਾਰ ਐਪੀਸੋਡ ਦਾ ਇੱਕ ਪ੍ਰੋਮੋ ਵੀਡੀਓ ਜਾਰੀ ਕੀਤਾ ਗਿਆ ਹੈ। ਸਾਹਮਣੇ ਆਏ ਪ੍ਰੋਮੋ 'ਚ ਸਲਮਾਨ ਖਾਨ ਸਾਰੇ ਮੁਕਾਬਲੇਬਾਜ਼ਾਂ 'ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਇਸ ਘਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਮੈਨੂੰ ਗਲਤ ਸਮਝਦੇ ਹਨ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਿਸੇ ਗੱਲ ਲਈ ਸਫਾਈ ਨਹੀਂ ਦਿੰਦਾ, ਮੈਨੂੰ ਇੱਥੇ ਗਿਆਨ ਦੇਣ ਜਾਂ ਸਮਝਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੈਂ ਤਹਾਨੂੰ ਜੰਮਿਆ ਨਹੀਂ, ਤੁਸੀ ਮੇਰੇ ਬੱਚੇ ਨਹੀਂ ।ਮੈਨੂੰ ਤੁਹਾਡੀ ਬਤਮੀਜੀਆਂ ਵਿੱਚ ਕੋਈ ਇੰਟਰਸਟ ਨਹੀਂ।

ਪਿਛਲੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਸਲਮਾਨ ਖਾਨ ਨੇ ਸ਼ੋਅ ਦੇ ਪ੍ਰਤੀਯੋਗੀ ਅਨੁਰਾਗ ਡੋਵਾਲ ਉਰਫ ਬਾਬੂਭੈਯਾ ਦੇ ਫੈਨ ਗਰੁੱਪ ਬ੍ਰੋਸੈਨਾ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਅਨੁਰਾਗ ਨੂੰ ਇਹ ਗੱਲ ਪਸੰਦ ਨਹੀਂ ਆਈ। ਉਸ ਨੇ ਸਿੱਧੇ ਤੌਰ 'ਤੇ ਬਿੱਗ ਬੌਸ ਨੂੰ ਸ਼ੋਅ ਛੱਡਣ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਵੀਕੈਂਡ ਦੇ ਐਪੀਸੋਡ ਵਿੱਚ ਉਸ ਦੀ ਬ੍ਰੋਸੈਨਾ ਦਾ ਮਜ਼ਾਕ ਉਡਾਇਆ ਗਿਆ। ਅਨੁਰਾਗ ਨੇ ਕਨਫੈਸ਼ਨ ਰੂਮ 'ਚ ਬਿੱਗ ਬੌਸ ਨੂੰ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਬਾਹਰ ਜਾਣਾ ਚਾਹੁੰਦੇ ਹਨ। ਹਾਲਾਂਕਿ ਬਿੱਗ ਬੌਸ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਰੋਕਿਆ ਕਿ ਅਨੁਰਾਗ ਨੇ ਖੁਦ ਸ਼ੋਅ 'ਚ ਬ੍ਰੋਸੈਨਾ ਦਾ ਜ਼ਿਕਰ ਕੀਤਾ ਹੈ ਨਾ ਕਿ ਸਲਮਾਨ ਖਾਨ ਨੇ।

 

ਨਿਯਮਾਂ ਨੂੰ ਤੋੜਨ ਤੇ ਅਨੁਰਾਗ ਨੂੰ ਮਿਲੀ ਸਜਾ

ਇਸ ਹਫਤੇ ਅਨੁਰਾਗ ਅਤੇ ਅਰੁਣ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇੱਕ ਵਾਰ ਅਨੁਰਾਗ ਨੇ ਅਰੁਣ ਨੂੰ ਕਾਲਰ ਤੋਂ ਫੜ ਲਿਆ, ਜਦਕਿ ਦੂਜੀ ਵਾਰ ਉਸ ਨੇ ਗੁੱਸੇ ਵਿੱਚ ਇੱਕ ਕਟੋਰਾ ਤੋੜ ਦਿੱਤਾ। ਜਦੋਂ ਕਿ ਸ਼ੋਅ ਦੇ ਨਿਯਮਾਂ ਮੁਤਾਬਕ ਬਿੱਗ ਬੌਸ ਦੀ ਪ੍ਰੋਪਰਟੀ ਨੂੰ ਤੋੜਨਾ ਵਰਜਿਤ ਹੈ। ਨਿਯਮਾਂ ਨੂੰ ਤੋੜਨ ਦੀ ਸਜ਼ਾ ਵਜੋਂ ਬਿੱਗ ਬੌਸ ਨੇ ਅਨੁਰਾਗ ਨੂੰ ਪੂਰੇ ਸੀਜ਼ਨ ਲਈ ਨੋਮੀਨੇਟ ਕੀਤਾ ਹੈ।

 

5 ਲੋਕ ਹੋ ਸਕਦੇ ਹਨ ਬੇਘਰ

ਇਸ ਹਫਤੇ ਨੋਮੀਨੇਸ਼ਨ ਪ੍ਰਕਿਰਿਆ ਸੋਮਵਾਰ ਦੀ ਬਜਾਏ ਮੰਗਲਵਾਰ ਨੂੰ ਹੋਈ। ਨੋਮੀਨੇਸ਼ਨ ਵਿੱਚ ਲੋਕਾਂ ਨੇ ਅੰਕਿਤਾ ਲੋਖੰਡੇ, ਖਾਨਜ਼ਾਦੀ (ਫਿਰੋਜ਼ਾ), ਤਹਿਲਕਾ (ਸੰਨੀ), ਅਭਿਸ਼ੇਕ ਕੁਮਾਰ ਨੂੰ ਨੋਮੀਨੇਟ ਕੀਤਾ, ਜਦੋਂ ਕਿ ਅਨੁਰਾਗ ਪਹਿਲਾਂ ਹੀ ਬਿੱਗ ਬੌਸ ਵੱਲੋਂ ਨੋਮੀਨੇਟ ਕੀਤਾ ਗਿਆ ਸੀ। ਇਹ ਦੇਖਣਾ ਬਾਕੀ ਹੈ ਕਿ ਇਸ ਹਫਤੇ ਕਿਸ ਨੂੰ ਘਰੋਂ ਬੇਦਖਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ