Bigg Boss 17 : ਮਨੂ ਪੰਜਾਬੀ ਨੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਚੁੱਕੇ ਸਵਾਲ

ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਲਿਖਿਆ ਹੈ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਇਮੇਜ਼ ਨੂੰ ਚੰਗਾ ਬਨਾਉਣ ਲਈ ਪ੍ਰੈੱਸ ਕਾਨਫਰੰਸ ਕਰਵਾਈ ਗਈ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਸਵਾਲ ਪਹਿਲਾਂ ਹੀ ਤਿਆਰ ਕੀਤੇ ਗਏ ਸਨ

Share:

ਹਾਈਲਾਈਟਸ

  • ਉਹ ਅਕਸਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ

Entertainment News: ਬਿੱਗ ਬੌਸ ਦੇ ਪੁਰਾਣੇ ਪ੍ਰਤੀਭਾਗੀ ਮਨੂ ਪੰਜਾਬੀ ਨੇ ਸ਼ੋਅ ਦੇ ਨਵੇਂ ਸੀਜ਼ਨ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਮਨੂ ਪੰਜਾਬੀ ਨੇ ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਕਿ ਬਿੱਗ ਬੌਸ-17 ਦੀ ਪ੍ਰੈੱਸ ਕਾਨਫਰੰਸ ਪਹਿਲਾਂ ਹੀ ਤੈਅ ਸੀ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਲਿਖਿਆ ਹੈ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਇਮੇਜ਼ ਨੂੰ ਚੰਗਾ ਬਨਾਉਣ ਲਈ ਪ੍ਰੈੱਸ ਕਾਨਫਰੰਸ (Press Conference) ਕਰਵਾਈ ਗਈ ਸੀ। ਮਨੂ ਪੰਜਾਬੀ ਦਾ ਕਹਿਣਾ ਹੈ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਵਾਲ ਪਹਿਲਾਂ ਹੀ ਤਿਆਰ ਕੀਤੇ ਗਏ ਸਨ।

ਦੋ ਵਾਰ ਕੀਤਾ ਟਵੀਟ

ਇਸ ਟਵੀਟ ਤੋਂ ਬਾਅਦ ਅਦਾਕਾਰ ਮਨੂ ਪੰਜਾਬੀ ਨੇ ਇੱਕ ਹੋਰ ਟਵੀਟ ਕੀਤਾ। ਜਿਸ 'ਚ ਉਸ 'ਤੇ ਨੇਰੇਟਿਵ ਸੈਟ ਕਰਨ ਦਾ ਆਰੋਪ ਲਾਇਆ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਮਨੂ ਪੰਜਾਬੀ ਬਿੱਗ ਬੌਸ ਦੇ ਇਸ ਸੀਜ਼ਨ ਅਤੇ ਇਸ ਦੇ ਪ੍ਰਤੀਯੋਗੀ ਪਹਿਲੀ ਵਾਰ ਨਾਰਾਜ਼ ਹਨ, ਇਸ ਤੋਂ ਪਹਿਲਾਂ ਵੀ ਉਹ ਆਪਣਾ ਗੁੱਸਾ ਕਾਫੀ ਜ਼ਾਹਰ ਕਰ ਚੁੱਕੇ ਹਨ। ਮਨੂ ਪੰਜਾਬੀ ਬਿੱਗ ਬੌਸ ਦੇ ਪ੍ਰਤੀਯੋਗੀ ਅਤੇ ਕਾਮੇਡੀਅਨ ਮੁਨੱਵਰ ਫਾਰੂਕੀ (Munawar Farooqui) ਬਾਰੇ ਬੋਲੇ ਹਨ, ਉਹ ਪਹਿਲਾਂ ਵੀ ਮੁਨੱਵਰ 'ਤੇ ਕੁੜੀਆਂ ਨਾਲ ਦੁਰਵਿਵਹਾਰ ਕਰਨ ਅਤੇ ਧੋਖਾਧੜੀ ਦੇ ਆਰੋਪ ਲਗਾ ਚੁੱਕੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਬਿੱਗ ਬੌਸ-17 ਦੀ ਪ੍ਰੈੱਸ ਕਾਨਫਰੰਸ ਤੇ ਆਰੋਪ ਜੜ ਦਿੱਤੇ ਹਨ। ਉਹ ਬਿੱਗ ਬੌਸ ਦੇ ਪ੍ਰਤੀਯੋਗੀ ਅਤੇ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਅਭਿਸ਼ੇਕ ਬਾਰੇ ਬੋਲਦੇ ਰਹਿੰਦੇ ਹਨ, ਉਹ ਅਕਸਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਦੋਵਾਂ ਦਾ ਸਮਰਥਨ ਕਰਦੇ ਰਹੇ ਹਨ। ਉਹ ਹਰ ਰੋਜ਼ ਸ਼ੋਅ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ