Bigg Boss 17: ਅੰਕਿਤਾ ਲੋਖੰਡੇ ਨੇ ਦਿੱਤਾ ਪ੍ਰੈਗਨੈਂਸੀ ਦਾ ਸੰਕੇਤ

ਬਿੱਗ ਬੌਸ ਦੇ ਤਾਜ਼ਾ ਐਪੀਸੋਡ ਵਿੱਚ, ਅੰਕਿਤਾ ਅਤੇ ਘਰ ਦੇ ਮੈਂਬਰਾਂ ਵਿਚਕਾਰ ਕੁਝ ਅਜਿਹੀ ਗੱਲਬਾਤ ਹੋਈ ਜਿਸ ਨਾਲ ਅੰਕਿਤਾ ਦੇ ਪ੍ਰਸ਼ੰਸਕਾਂ ਨੂੰ ਬਹੁਤ ਖੁਸ਼ ਕਰ ਦਿੱਤਾ। ਅਸਲ 'ਚ ਅੰਕਿਤਾ ਨੇ ਪ੍ਰੈਗਨੈਂਸੀ ਦਾ ਸੰਕੇਤ ਦਿੱਤਾ ਸੀ।

Share:

ਅੰਕਿਤਾ ਲੋਖੰਡੇ ਇੱਕ ਬਹੁਤ ਹੀ ਮਸ਼ਹੂਰ ਟੀਵੀ ਅਦਾਕਾਰਾ ਹੈ। ਅੰਕਿਤਾ ਇਸ ਸਮੇਂ ਆਪਣੇ ਪਤੀ ਵਿੱਕੀ ਜੈਨ ਨਾਲ ਬਿੱਗ ਬੌਸ ਦੇ ਘਰ ਵਿੱਚ ਹੈ। ਬਿਗ ਬੌਸ ਦੇ ਨਵੇਂ ਐਪੀਸੋਡ ਦੇ ਵਿੱਚ ਅੰਕਿਤਾ ਨੇ ਰਿੰਕੂ ਅਤੇ ਜਿਗਨਾ ਨਾਲ ਉਸ ਦੀ ਸਿਹਤ ਬਾਰੇ ਗੱਲ ਕੀਤੀ। ਅੰਕਿਤਾ ਨੇ ਮਜ਼ਾਕ 'ਚ ਕਿਹਾ ਕਿ ਉਸ ਨੂੰ ਸ਼ਾਮ ਨੂੰ ਉਲਟੀ ਆਉਂਦੀ ਹੈ ਅਤੇ ਕੁਝ ਖੱਟਾ ਖਾਣ ਦਾ ਵੀ ਮਨ ਕਰਦਾ ਹੈ। ਇਸ ਗੱਲ 'ਤੇ ਰਿੰਕੂ ਧਵਨ ਅਤੇ ਜਿਗਨਾ ਨੇ ਅੰਕਿਤਾ ਨੂੰ ਛੇੜਦੇ ਹੋਏ ਕਿਹਾ ਕਿ ਇਹ ਚੰਗੀ ਪ੍ਰੋਬਲਮ ਹੈ। ਰਿੰਕੂ ਦਾ ਇਸ਼ਾਰਾ ਖੁਸ਼ਖਬਰੀ ਯਾਨੀ ਪ੍ਰੈਗਨੈਂਸੀ ਵੱਲ ਸੀ।

ਪਿਛਲੇ ਮਹੀਨੇ ਵੀ ਪ੍ਰੈਗਨੈਂਸੀ ਕਾਰਨ ਸੁਰਖੀਆਂ ਵਿੱਚ ਰਹੀ ਸੀ ਅੰਕਿਤਾ

ਅੰਕਿਤਾ ਦੀ ਪ੍ਰੈਗਨੈਂਸੀ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਉਹ ਬਿੱਗ ਬੌਸ ਛੱਡਣ ਤੋਂ ਬਾਅਦ ਪ੍ਰੈਗਨੈਂਸੀ ਪਲਾਨ ਕਰੇਗੀ। ਅੰਕਿਤਾ ਅਤੇ ਵਿੱਕੀ ਜੈਨ ਦਾ ਵਿਆਹ 2021 ਵਿੱਚ ਹੋਇਆ ਸੀ। ਪਿਛਲੇ ਮਹੀਨੇ ਵੀ ਅੰਕਿਤਾ ਲੋਖੰਡੇ ਦੇ ਮਾਂ ਬਣਨ ਦੀ ਖਬਰ ਸੁਰਖੀਆਂ 'ਚ ਰਹੀ ਸੀ। ਭਾਵੇਂ ਇਹ ਮਹਿਜ਼ ਅਫਵਾਹ ਸੀ

ਬਿੱਗ ਬੌਸ ਦੇ ਘਰ ਦੀ ਮਸ਼ਹੂਰ ਜੋੜੀ ਅੰਕਿਤਾ-ਵਿੱਕੀ

ਅੰਕਿਤਾ ਅਤੇ ਵਿੱਕੀ ਬਿੱਗ ਬੌਸ ਦੇ ਘਰ ਦੀ ਮਸ਼ਹੂਰ ਜੋੜੀ ਹੈ। ਪ੍ਰਸ਼ੰਸਕ ਇਨ੍ਹਾਂ ਦੋਹਾਂ ਦੀ ਜੋੜੀ ਨੂੰ ਦੇਖਣਾ ਪਸੰਦ ਕਰਦੇ ਹਨ। ਅੱਜਕਲ ਉਹ ਅਕਸਰ ਬਿੱਗ ਬੌਸ ਦੇ ਘਰ ਵਿੱਚ ਲੜਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਰਿਸ਼ਤੇ 'ਚ ਦੂਰੀ ਵਧਦੀ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਿੱਗ ਬੌਸ ਦੇ ਖਤਮ ਹੋਣ ਤੱਕ ਅੰਕਿਤਾ-ਵਿੱਕੀ ਦਾ ਰਿਸ਼ਤਾ ਕੀ ਮੋੜ ਲੈਂਦਾ ਹੈ।

ਇਹ ਵੀ ਪੜ੍ਹੋ